ਫ਼ਿਰੋਜ਼ਪੁਰ ਵਿੱਚ ਹੈਰੋਇਨ ਦੇ ਨਸ਼ੇ ਨੂੰ ਰੋਕਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਦੁੱਲੇ ਦੇ ਨੱਥੂਵਾਲਾ ਤੋਂ ਲੱਖਾਂ ਰੁਪਏ ਦਾ ਹੈਰੋਇਨ ਨਸ਼ਾ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ। ਬਰਾਮਦ ਨਸ਼ੀਲੇ ਪਦਾਰਥਾਂ ਦੀ ਮਾਤਰਾ 2 ਕਿਲੋ 676 ਗ੍ਰਾਮ ਹੈ। ਸ਼ੱਕ ਹੈ ਕਿ ਇਸ ਹੀਰੋਇਨ ਨੂੰ ਸਰਹੱਦ ‘ਤੇ ਕਿਸੇ ਡਰੋਨ ਰਾਹੀਂ ਸੁੱਟਿਆ ਗਿਆ ਹੈ।
ਗੁਰੂਹਰਸਹਾਏ ਥਾਣੇ ਦੇ ਇੰਚਾਰਜ ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਖੈਰੋਂ ਦੇ ਉਤਾੜ ਨੇੜੇ ਮੌਜੂਦ ਸਨ। ਇਸੇ ਦੌਰਾਨ ਇਤਲਾਹ ਦਿੱਤੀ ਕਿ ਪਿੰਡ ਰਾਮੂ ਵਾਲਾ ਤੋਂ ਰਸਤੇ ਵਿੱਚ ਦੁੱਲੇਕੇ ਨੱਥੂ ਵਾਲਾ ਕੋਲ ਸੜਕ ’ਤੇ ਇੱਕ ਪਲਾਸਟਿਕ ਦਾ ਲਿਫ਼ਾਫ਼ਾ ਪਿਆ ਹੈ। ਹੈਰੋਇਨ ਦਾ ਨਸ਼ਾ ਹੋਣ ਦੀ ਸੰਭਾਵਨਾ ਹੋਣ ਦੀ ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਲਿਫਾਫੇ ਨੂੰ ਉਕਤ ਸਥਾਨ ਤੋਂ ਬਰਾਮਦ ਕੀਤਾ, ਜਿਸ ਦੀ ਜਾਂਚ ਦੌਰਾਨ ਉਸ ‘ਚੋਂ ਹੈਰੋਇਨ ਦਾ ਨਸ਼ਾ ਬਰਾਮਦ ਹੋਇਆ। ਉਕਤ ਬਰਾਮਦਗੀ ਤੋਂ ਬਾਅਦ ਥਾਣਾ ਗੁਰੂਹਰਸਹਾਏ ਵਿਖੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਐਨਡੀਪੀਸੀ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
----------- Advertisement -----------
ਫ਼ਿਰੋਜ਼ਪੁਰ ‘ਚ 2 ਕਿਲੋ 676 ਗ੍ਰਾਮ ਹੈਰੋਇਨ ਬਰਾਮਦ; ਜਾਂਚ ‘ਚ ਜੁਟੀ ਪੁਲਿਸ
Published on
----------- Advertisement -----------
----------- Advertisement -----------












