ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਮੁੱਖ ਮਾਰਗ ‘ਤੇ ਪਰਾਲੀ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਅਤੇ ਸਵਿਫਟ ਕਾਰ ਵਿਚਾਲੇ ਹੋਈ ਟੱਕਰ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਤਕ ਦੀ ਪਛਾਣ 75 ਸਾਲਾ ਭੁਪਿੰਦਰ ਸਿੰਘ ਵਾਸੀ ਪਿੰਡ ਮਾਨਗੜ੍ਹ ਵਜੋਂ ਹੋਈ ਹੈ ਅਤੇ ਦੂਜਾ ਗੰਭੀਰ ਜ਼ਖ਼ਮੀ ਕਮਲਜੀਤ ਸਿੰਘ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਹਾਜੀਪੁਰ ਵੱਲੋਂ ਆ ਰਹੀ ਸਵਿਫਟ ਕਾਰ ਅਤੇ ਦਸੂਹਾ ਵੱਲੋਂ ਆ ਰਹੀ ਇੱਕ ਓਵਰਲੋਡ ਟਰਾਲੀ ਵਿਚਕਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਟੁੱਟ ਗਈ ਅਤੇ ਡਰਾਈਵਰ ਕਾਰ ਵਿਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਦੱਸੇ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਕੇ ਭਰਾ ਸਨ ਅਤੇ ਦਵਾਈ ਲੈਣ ਲਈ ਹਾਜੀਪੁਰ ਵੱਲ ਨਿਕਲੇ ਸਨ ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।
----------- Advertisement -----------
ਹੁਸ਼ਿਆਰਪੁਰ ‘ਚ ਟਰੈਕਟਰ ਟਰਾਲੀ ਤੇ ਕਾਰ ਦੀ ਭਿਆਨਕ ਟੱਕਰ; ਇਕ ਦੀ ਮੌਤ ਤੇ ਦੂਜਾ ਭਰਾ ਜ਼ਖਮੀ
Published on
----------- Advertisement -----------
----------- Advertisement -----------












