ਚੰਡੀਗੜ੍ਹ, 1 ਜਨਵਰੀ (ਬਲਜੀਤ ਮਰਵਾਹਾ) – ਅੱਜ ਓਸ ਸਮੇਂ ਕੌਮੀ ਇਨਸਾਫ਼ ਮੋਰਚੇ ਚ ਵੱਖਰਾ ਮੋੜ ਆਗਿਆ ਜਦੋਂ ਸਵੇਰੇ 8 ਵਜੇ ਬਾਪੂ ਲਾਭ ਸਿੰਘ ਵੱਲੋਂ ਚੇਤਾਵਨੀ ਤੌਰ ਤੇ 48 ਘੰਟੇ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ
ਜਿਕਰਯੋਗ ਹੈ ਕਿ ਪਿਛਲੇ 1 ਸਾਲ ਤੋਂ ਚੰਡੀਗੜ੍ਹ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਹੱਦ ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਇਨਸਾਫ਼ ਲਈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਇਨਸਾਫ਼ ਲਈ।
ਕੌਮੀ ਸੰਘਰਸ਼ ਅਤੇ ਖ਼ਾਲਸਾਈ ਜਾਹੋ ਜਹਾਲ ਨੂੰ ਬਹਾਲ ਕਰਨ ਵਾਲੇ ,ਜੇਲ੍ਹਾਂ ਚ ਡੱਕੇ ਗਏ ਸਮੂੰਹ ਬੰਦੀ ਸਿੰਘਾਂ ਦੀ ਰਿਹਾਈ ਲਈ
ਕੋਟਕਪੁਰਾ ਅਤੇ ਬਹਿਬਲ ਕਲਾਂ ਵਿੱਖੇ ਸਿੱਖ ਨੌਜਵਨਾਂ ਦੇ ਲਹੁ ਨਾਲ ਖ਼ੂਨ ਦੀ ਹੋਲੀ ਖੇਡਣ ਵਾਲੇ ਸਿਆਸਤ ਦਾਨ ਅਤੇ ਦੋਸ਼ੀ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਆਦਿ ਮੰਗਾਂ ਹਨ।
ਪਰ ਸਰਕਾਰ ਵੱਲੋਂ ਹਾਲੇ ਤੱਕ ਮੋਰਚੇ ਦੀ ਪੂਰੀ ਮੰਗਾ ਨਹੀਂ ਮੰਨੀਆਂ ਗਈਆਂ ਇਸ ਲਈ ਬਾਪੂ ਲਾਭ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤਾ ਗਈ ਹੈ
ਇਸ ਮੌਕੇ ਤੇ ਭਾਈ ਪਾਲ ਸਿੰਘ ਫਰਾਂਸ, ਭਾਈ ਇੰਦਰਬੀਰ ਸਿੰਘ, ਵਕੀਲ ਗੁਰਸ਼ਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ,ਭਾਈ ਗੁਰਵਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਜੀਤ ਸਿੰਘ ਭਾਊ , ਭਾਈ ਸਰਬਜੀਤ ਸਿੰਘ ਆਦ ਹਾਜਰ ਸਨ।
ਰੋਜ਼ਾਨਾ ਦੀ ਤਰ੍ਹਾਂ ਅੱਜ ਫੇਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਚੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਪ੍ਰਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ, ਇਹ ਜੱਥਾ ਪਿੰਡ ਦੁੜਾਣਾਂ ਜਿਲਾਂ ਜੀਂਦ ਹਰਿਆਣਾ ਤੋਂ ਉੱਚੇਚੇ ਤੌਰ ਤੇ ਪਹੁੰਚਿਆ।