June 19, 2024, 12:34 pm
----------- Advertisement -----------
HomeNewsBreaking Newsਕਰਵਾ ਚੌਥ ’ਤੇ ਹੋਈ ਵਿਆਹੁਤਾ ਦੇ ਪਤੀ ਦੀ ਮੌ+ਤ, ਚੰਦ ਦੇਖਣ ਲਈ...

ਕਰਵਾ ਚੌਥ ’ਤੇ ਹੋਈ ਵਿਆਹੁਤਾ ਦੇ ਪਤੀ ਦੀ ਮੌ+ਤ, ਚੰਦ ਦੇਖਣ ਲਈ ਛੱਤ ‘ਤੇ ਚੜ੍ਹਿਆ ਪਤੀ ਪੌੜੀਆਂ ਤੋਂ ਡਿੱਗਿਆ

Published on

----------- Advertisement -----------
  • ਇਲਾਜ ਦੌਰਾਨ ਹਸਪਤਾਲ ਵਿੱਚ ਹੋਈ ਮੌ+ਤ,
  • ਮ੍ਰਿਤਕ ਦੀ ਪਛਾਣ ਲਖਵਿੰਦਰ ਰਾਮ ਵਜੋਂ ਹੋਈ ਹੈ

ਖੰਨਾ, 2 ਨਵੰਬਰ 2023 – ਖੰਨਾ ‘ਚ ਕਰਵਾ ਚੌਥ ਦੇ ਮੌਕੇ ‘ਤੇ ਇਕ ਔਰਤ ਦਾ ਸੁਹਾਗ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਜਦੋਂ ਉਸ ਦਾ ਪਤੀ ਵਰਤ ਖੁੱਲ੍ਹਵਾਉਣ ਲਈ ਚੰਦਰਮਾ ਦੇਖਣ ਲਈ ਛੱਤ ‘ਤੇ ਚੜ੍ਹਿਆ ਸੀ। ਉਸ ਦਾ ਪੈਰ ਲੱਕੜ ਦੀ ਪੌੜੀ ਦੇ ਆਖਰੀ ਕਿਨਾਰੇ ਤੋਂ ਫਿਸਲ ਗਿਆ ਅਤੇ ਉਸ ਦਾ ਪਤੀ ਸਿੱਧਾ ਹੇਠਾਂ ਡਿੱਗ ਗਿਆ। ਜਿਸ ਕਾਰਨ ਮੌਤ ਹੋ ਗਈ।

46 ਸਾਲਾ ਲਖਵਿੰਦਰ ਰਾਮ ਖੰਨਾ ਮੂਲ ਰੂਪ ‘ਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਅਮਲੋਹ ਰੋਡ ‘ਤੇ ਪ੍ਰੀਤ ਨਗਰ ‘ਚ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਮ੍ਰਿਤਕ ਦੀ ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਦ ਦੇ ਚੜ੍ਹਨ ਦਾ ਸਮਾਂ ਸੀ। ਇਸ ਦੌਰਾਨ ਪੂਰਾ ਪਰਿਵਾਰ ਘਰ ਦੀ ਛੱਤ ‘ਤੇ ਚੰਦ ਦਾ ਇੰਤਜ਼ਾਰ ਕਰ ਰਿਹਾ ਸੀ।

ਲਖਵਿੰਦਰ ਰਾਮ ਵੀ ਚੰਨ ਦੇ ਚੜ੍ਹਨ ਦੀ ਉਡੀਕ ਵਿੱਚ ਅਸਮਾਨ ਵੱਲ ਝਾਕ ਰਿਹਾ ਸੀ। ਇਸ ਦੌਰਾਨ ਲਖਵਿੰਦਰ ਰਾਮ ਲੱਕੜ ਦੀ ਪੌੜੀ ‘ਤੇ ਚੜ੍ਹ ਗਿਆ। ਜਦੋਂ ਉਸਦਾ ਪੈਰ ਪੌੜੀ ਦੇ ਆਖਰੀ ਡੰਡੇ ਤੋਂ ਤਿਲਕ ਗਿਆ ਤਾਂ ਉਹ ਹੇਠਾਂ ਡਿੱਗ ਗਿਆ। ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਲਖਵਿੰਦਰ ਰਾਮ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੇਟੀ ਨੇ ਦੱਸਿਆ ਕਿ ਪਿਤਾ ਚੰਦ ਨੂੰ ਦੇਖਣ ਲਈ ਛੱਤ ‘ਤੇ ਚੜ੍ਹਿਆ ਸੀ। ਪੌੜੀਆਂ ਤੋਂ ਹੇਠਾਂ ਡਿੱਗ ਪਿਆ। ਪਿਤਾ ਦੀ ਮੌਤ ਕਾਰਨ ਉਹ ਸਭ ਕੁਝ ਗੁਆ ਬੈਠੇ ਹਨ। ਲਖਵਿੰਦਰ ਇਕੱਲਾ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਕਰਦਾ ਸੀ। ਪਰਿਵਾਰ ਲਈ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ।

ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਰਾਮ ਦੀ ਮੌਤ ਦੀ ਸੂਚਨਾ ਸਿਵਲ ਹਸਪਤਾਲ ਤੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

BSNL ਨੇ ਗਾਹਕਾਂ ਨੂੰ ਦਿੱਤਾ ਝਟਕਾ, ਕੰਪਨੀ ਨੇ ਇਸ ਸਸਤੇ ਪਲਾਨ ਦੀ ਘਟਾਈ ਵੈਧਤਾ

ਜੇਕਰ ਤੁਸੀਂ ਆਪਣੇ ਫੋਨ 'ਚ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ...

ਜਲੰਧਰ ‘ਚ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਪੰਜਾਬ ਦੇ ਜਲੰਧਰ 'ਚ 32 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।...

3 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫਰੀ: ਕਿਸਾਨਾਂ ਦਾ ਧਰਨਾ ਜਾਰੀ, NHAI ਨੂੰ 3 ਕਰੋੜ ਦਾ ਨੁਕਸਾਨ

ਲਾਡੋਵਾਲ, 19 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ...

ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਾਜਪਾ ‘ਚ ਹੋਏ ਸ਼ਾਮਲ; ਬੀਤੇ ਕੱਲ੍ਹ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ...

ਹਿੰਦੂਜਾ ਪਰਿਵਾਰ ‘ਤੇ ਘਰੇਲੂ ਸਟਾਫ ਨਾਲ ਕਰੂਰਤਾ ਦਾ ਦੋਸ਼, ਪੜ੍ਹੋ ਵੇਰਵਾ

ਸਵਿਟਜ਼ਰਲੈਂਡ 'ਚ ਪਾਸਪੋਰਟ ਜ਼ਬਤ ਕਰ 18 ਘੰਟੇ ਕੰਮ ਲਿਆ ਨਵੀਂ ਦਿੱਲੀ, 19 ਜੂਨ 2024 -...

NEET ਪ੍ਰੀਖਿਆ ਮਾਮਲਾ: ‘ਆਪ’ ਵੱਲੋਂ ਅੱਜ ਚੰਡੀਗੜ੍ਹ ‘ਚ ਧਰਨਾ-ਪ੍ਰਦਰਸ਼ਨ; ਪ੍ਰਸ਼ਾਸਕ ਨੂੰ ਸੌਂਪਣਗੇ ਮੰਗ ਪੱਤਰ

NEET ਪ੍ਰੀਖਿਆ 'ਚ ਘਪਲੇ ਦੇ ਖਿਲਾਫ ਆਮ ਆਦਮੀ ਪਾਰਟੀ ਚੰਡੀਗੜ੍ਹ 'ਚ ਪ੍ਰਦਰਸ਼ਨ ਕਰੇਗੀ। ਇਹ...

21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲਗਾਇਆ ਜਾਵੇਗਾ ਕੈਂਪ

ਅਬੋਹਰ- 21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ਸਰਕਾਰ ਆਪਕੇ ਦੁਆਰ...

ਪੰਜਾਬ ਦਾ ਤਾਪਮਾਨ ਆਮ ਨਾਲੋਂ 5.3 ਡਿਗਰੀ ਵੱਧ: ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਚੇਤਾਵਨੀ, ਯੈਲੋ ਅਲਰਟ ਜਾਰੀ

40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਹਵਾਵਾਂ ਚੰਡੀਗੜ੍ਹ, 19 ਜੂਨ 2024 - ਹੁਣ...

ਪੰਜਾਬ ‘ਚ ਬਿਜਲੀ ਦੀ ਮੰਗ ਦਾ ਰਿਕਾਰਡ ਟੁੱਟਿਆ: ਬਿਜਲੀ ਦੀ ਮੰਗ 15963 ਮੈਗਾਵਾਟ ਪਹੁੰਚੀ

ਚੰਡੀਗੜ੍ਹ, 19 ਜੂਨ 2024 - ਇੱਕ ਪਾਸੇ ਜਿੱਥੇ ਪੰਜਾਬ ਵਿੱਚ ਅੱਤ ਦੀ ਗਰਮੀ ਪੈ...