September 3, 2026, 2:04 am
----------- Advertisement -----------
HomeNewsBreaking Newsਪਤਨੀ ਨੇ ਕਰਵਾਇਆ ਸੀ ਪਤੀ ਦਾ ਕਤਲ: ਪ੍ਰੇਮੀ ਨੇ ਭਜਾ-ਭਜਾ ਬੇਸਬਾਲ ਨਾਲ...

ਪਤਨੀ ਨੇ ਕਰਵਾਇਆ ਸੀ ਪਤੀ ਦਾ ਕਤਲ: ਪ੍ਰੇਮੀ ਨੇ ਭਜਾ-ਭਜਾ ਬੇਸਬਾਲ ਨਾਲ ਕੁੱਟ-ਕੁੱਟ ਮਾਰਿਆ ਸੀ

Published on

----------- Advertisement -----------

ਲੁਧਿਆਣਾ, 22 ਮਈ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਮਰਾਲਾ ਨੇੜਲੇ ਪਿੰਡ ਭਗਵਾਨਪੁਰਾ ਦੇ ਖੇਤਾਂ ਵਿੱਚੋਂ ਮਿਲੀ ਲਾਸ਼ ਦਾ ਭੇਤ ਹੱਲ ਹੋ ਗਿਆ ਹੈ। ਸਮਰਾਲਾ ਨਿਵਾਸੀ ਯਾਦਵਿੰਦਰ ਸਿੰਘ (35) ਦੀ ਖੂਨ ਨਾਲ ਲੱਥਪੱਥ ਲਾਸ਼ 19 ਮਈ ਵੀਰਵਾਰ ਸਵੇਰੇ ਮਿਲੀ ਸੀ। ਕੁਝ ਦੂਰੀ ’ਤੇ ਪੁਲੀਸ ਨੂੰ ਯਾਦਵਿੰਦਰ ਦਾ ਮੋਟਰਸਾਈਕਲ ਵੀ ਸੜਕ ਦੇ ਕਿਨਾਰੇ ਟੁੱਟੀ ਹਾਲਤ ਵਿੱਚ ਮਿਲਿਆ। ਸਮਰਾਲਾ ਪੁਲੀਸ ਨੇ ਦੋ ਦਿਨਾਂ ਵਿੱਚ ਇਸ ਕਤਲ ਦਾ ਭੇਤ ਸੁਲਝਾ ਲਿਆ ਹੈ।

ਇਹ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਮ੍ਰਿਤਕ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ। ਯਾਦਵਿੰਦਰ ਨੂੰ ਉਸ ਦੀ ਪਤਨੀ ਦੇ ਪ੍ਰੇਮੀ ਨੇ ਬੇਸਬਾਲ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਜਦੋਂ ਯਾਦਵਿੰਦਰ ਦੀ ਪਤਨੀ ਦੇ ਮੋਬਾਈਲ ਦੀ ਕਾਲ ਡਿਟੇਲ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਰਾਤ ਯਾਦਵਿੰਦਰ ਦਾ ਕਤਲ ਹੋਇਆ ਹੈ, ਉਸ ਰਾਤ ਪਤਨੀ ਨੂੰ ਇੱਕ ਨੰਬਰ ਤੋਂ ਫ਼ੋਨ ਆਇਆ। ਨੰਬਰ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ਨੰਬਰ ‘ਤੇ ਦਿਨ ‘ਚ ਕਈ ਵਾਰ ਗੱਲ ਹੁੰਦੀ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਨੰਬਰ ਅਮਨਦੀਪ ਸਿੰਘ ਉਰਫ਼ ਦੀਪਾ ਵਾਸੀ ਰਾਏਕੋਟ ਦਾ ਹੈ ਅਤੇ ਮ੍ਰਿਤਕ ਯਾਦਵਿੰਦਰ ਦੀ ਪਤਨੀ ਅਮਨਪ੍ਰੀਤ ਕੌਰ ਉਰਫ਼ ਸੰਦੀਪ ਦੇ ਉਸ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਇਸ ਆਧਾਰ ‘ਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਪੁੱਛਗਿੱਛ ਦੌਰਾਨ ਅਮਨਪ੍ਰੀਤ ਨੇ ਦੱਸਿਆ ਕਿ ਯਾਦਵਿੰਦਰ ਦਾ ਕਤਲ ਉਸ ਦੇ ਪ੍ਰੇਮੀ ਅਮਨਦੀਪ ਸਿੰਘ ਉਰਫ਼ ਦੀਪਾ ਅਤੇ ਉਸ ਦੇ ਦੋ ਦੋਸਤਾਂ ਗਗਨਦੀਪ ਸਿੰਘ ਉਰਫ਼ ਗੱਗੂ ਅਤੇ ਲਕਸ਼ਮਣ ਸਿੰਘ ਉਰਫ਼ ਭਾਸੂ ਨੇ ਮਿਲ ਕੇ ਕੀਤਾ ਹੈ।

ਯਾਦਵਿੰਦਰ ਦਾ ਕਤਲ ਕਰਨ ਵਾਲੇ ਤਿੰਨੇ ਨੌਜਵਾਨ ਰਾਏਕੋਟ ਦੇ ਰਹਿਣ ਵਾਲੇ ਹਨ। ਅਮਨਪ੍ਰੀਤ ਕੌਰ ਉਰਫ਼ ਸੰਦੀਪ ਦੇ ਰਾਏਕੋਟ ਵਾਸੀ ਅਮਨਦੀਪ ਸਿੰਘ ਉਰਫ਼ ਦੀਪਾ ਨਾਲ ਡੇਢ ਸਾਲ ਤੋਂ ਪ੍ਰੇਮ ਸਬੰਧ ਸਨ। ਅਮਨਦੀਪ ਸਿੰਘ ਦੀਪਾ ਪਹਿਲਾਂ ਦੁਬਈ ਰਹਿੰਦਾ ਸੀ। ਹੁਣ ਰਾਏਕੋਟ ਰਹਿੰਦਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੀਪਾ ਦੇ ਦੋਸਤਾਂ ਨੇ 4 ਦਿਨ ਤੱਕ ਯਾਦਵਿੰਦਰ ਦੀ ਰੇਕੀ ਵੀ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਮਰਾਲਾ ਦੀ ਪੁਲਸ ਨੇ ਸ਼ਨੀਵਾਰ ਦੇਰ ਸ਼ਾਮ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...