September 23, 2026, 11:20 am
----------- Advertisement -----------
HomeNewsਪੰਜਾਬ ਵਲੋਂ ਮਨਾਈ ਜਾ ਰਹੀ "ਜਲ ਦਿਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੂਮੈਨ"...

ਪੰਜਾਬ ਵਲੋਂ ਮਨਾਈ ਜਾ ਰਹੀ “ਜਲ ਦਿਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੂਮੈਨ” ਮੁਹਿੰਮ

Published on

----------- Advertisement -----------

ਚੰਡੀਗੜ੍ਹ, 9 ਨਵੰਬਰ (ਬਲਜੀਤ ਮਰਵਾਹਾ) : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲ ਦੀਵਾਲੀ 7 ਨਵੰਬਰ 2023 ਤੋਂ 9 ਨਵੰਬਰ 2023 ਤੱਕ ਪੰਜਾਬ ਵਿੱਚ ਮਨਾਈ ਗਈ ਹੈ। ਅੱਜ ਸਮਾਪਤੀ ਵਾਲੇ ਦਿਨ ਨਗਰ ਨਿਗਮ, ਐਸ.ਏ.ਐਸ. ਨਗਰ, ਬਠਿੰਡਾ ਵਿੱਚ ਰਾਮਾਂ, ਰਾਜਪੁਰਾ ਵਿੱਚ ਗੰਡਾ ਖੇੜੀ ਅਤੇ ਰੂਪਨਗਰ ਵਿੱਚ ਗਿਆਨੀ ਜ਼ੈਲ ਸਿੰਘ ਨਗਰ ਦੀਆਂ ਟੀਮਾਂ ਵੱਲੋਂ 150 ਤੋਂ ਵੱਧ ਔਰਤਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ 5 ਨੰਬਰ ਵਾਟਰ ਟ੍ਰੀਟਮੈਂਟ ਪਲਾਂਟਸ ਦਾ ਦੋਰਾ ਕਰਵਾਇਆ ਗਿਆ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵੱਲੋਂ ਦਿੱਤੀ ਗਈ।

ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਪਹਿਲਕਦਮੀ ‘ਵੂਮੈਨ ਫਾਰ ਵਾਟਰ ਐਂਡ ਵਾਟਰ ਫਾਰ ਵੂਮੈਨ ਮੁਹਿੰਮ’ ਤਹਿਤ ਅੱਜ ਪੀਣ ਵਾਲੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਵਿਖੇ ਆਯੋਜਿਤ ਕੀਤੀ ਗਈ। ਵੱਖ-ਵੱਖ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੇ ਵਾਟਰ ਟ੍ਰੀਟਮੈਂਟ ਪਲਾਟ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਅਤੇ ਵੰਡਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਿਆ।

ਇਸ ਦੌਰੇ ਦੌਰਾਨ ਪਾਣੀ ਦੀ ਸੰਭਾਲ ਦੇ ਸੰਕਲਪ ਨਾਲ, ਔਰਤਾਂ ਨੂੰ ਪਲਾਂਟ ਦੀ ਕਾਰਜਵਿਧੀ ਪ੍ਰਤੱਖ ਦਿਖਾਈ ਗਈ ।

ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸ਼ੁੱਧ ਪਾਣੀ ਪੀਣ ਦੀ ਮਹੱਤਤਾ ਬਾਰੇ ਜਾਗਰੂਕਤਾ ਸੰਦੇਸ਼ ਅਤੇ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜਲ ਦੀਵਾਲੀ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜੋ ਅੱਜ ਖਤਮ ਹੋ ਰਹੀ ਹੈ। ਇਹ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਪਣੀ ਫਲੈਗਸ਼ਿਪ ਸਕੀਮ – ਅਮਰੁਤ ਦੇ ਤਹਿਤ ਸ਼ੁਰੂ ਕੀਤੀ ਗਈ ਇੱਕ ਪਹਿਲਕਦਮੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਏਸ਼ੀਅਨ ਗੇਮਜ਼ ‘ਚ ਸੋਨਾ ਜਿੱਤਣ ‘ਤੇ ‘ਪੰਜਾਬ ਦੀ ਧੀ’ ਹਰਮਨਪ੍ਰੀਤ ਕੌਰ ਨੂੰ 1 ਕਰੋੜ, CM ਮਾਨ ਦਾ ਵੱਡਾ ਐਲਾਨ

ਏਸ਼ੀਅਨ ਗੇਮਜ਼ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਗਮਾ ਜਿੱਤਣ ਮਗਰੋਂ ਪੰਜਾਬ ਦੇ...

ਪਟਿਆਲਾ ‘ਚ ਨਾਬਾਲਗ ਖਿਡਾਰਨ ਨਾਲ ਜ਼ਬਰ-ਜਨਾਹ ਦੇ ਇਲਜ਼ਾਮ, ਵਿਦੇਸ਼ੀ ਕੋਚ ਫਰਾਰ, ਭਾਲ ‘ਚ ਜੁਟੀ ਪੁਲਿਸ

ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਨਾਬਾਲਗ ਰਾਸ਼ਟਰੀ ਪੱਧਰ...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...