ਬੀਤੀ ਰਾਤ ਜਲੰਧਰ ਦੇ ਲੋਹੀਆਂ ਖਾਸ ‘ਚ ਮੀਂਹ ਦੇ ਨਾਲ ਤੇਜ਼ ਹਵਾਵਾਂ ਕਾਰਨ ਕੋਲਡ ਸਟੋਰੇਜ ਦੀ ਇਮਾਰਤ ਢਹਿ ਗਈ। ਇਸ ਹਾਦਸੇ ਸਮੇਂ ਕੋਲਡ ਸਟੋਰ ਵਿੱਚ ਕੋਈ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸ ਦਈਏ ਕਿ ਕੋਲਡ ਸਟੋਰਾਂ ਵਿੱਚ ਆਲੂ ਸਟੋਰ ਕੀਤੇ ਗਏ ਸਨ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕੋਲਡ ਸਟੋਰ ਦੇ ਉੱਪਰ ਲੱਗੇ ਟੀਨ ਦੇ ਸ਼ੈੱਡ ਉੱਡ ਗਏ। ਇਸ ਤੋਂ ਬਾਅਦ ਕੋਲਡ ਸਟੋਰ ਦੀਆਂ ਤਿੰਨ ਕੰਧਾਂ ਇਕ ਤੋਂ ਬਾਅਦ ਇਕ ਢਹਿ ਗਈਆਂ। ਇਸ ਕਾਰਨ ਕੋਲਡ ਸਟੋਰ ਦੀ ਪੂਰੀ ਇਮਾਰਤ ਢਹਿ ਗਈ। ਸ਼ੈੱਡ ਆਲੂ ਦੀਆਂ ਬੋਰੀਆਂ ’ਤੇ ਡਿੱਗ ਪਏ ਜਿਸ ਕਾਰਨ ਕਾਫੀ ਨੁਕਸਾਨ ਹੋਇਆ।
ਕੋਲਡ ਸਟੋਰ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲਡ ਸਟੋਰ ਵਿੱਚ 36000 ਆਲੂਆਂ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ ਜੋ ਕਿ ਮੀਂਹ ਅਤੇ ਤੇਜ਼ ਹਵਾ ਕਾਰਨ ਨੁਕਸਾਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਮਾਰਤ ਡਿੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਆਲੂ ਬਰਬਾਦ ਹੋ ਗਿਆ ਹੈ। ਇਸ ਤੋਂ ਇਲਾਵਾ ਉਸ ਦੀ ਇਮਾਰਤ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਤਬਾਹ ਹੋ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫਤ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
----------- Advertisement -----------
ਲੋਹੀਆਂ ਖਾਸ ‘ਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਵਾਪਰਿਆ ਹਾਦਸਾ ,ਕੋਲਡ ਸਟੋਰੇਜ ਦੀ ਇਮਾਰਤ ਡਿੱਗੀ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
Published on
----------- Advertisement -----------
----------- Advertisement -----------












