ਚੰਡੀਗੜ੍ਹ, 1 ਜਨਵਰੀ: (ਬਲਜੀਤ ਮਰਵਾਹਾ) – ਇਕੱਤੀ ਸਾਲ ਪਹਿਲਾਂ ਅੱਜ ਦੇ ਦਿਨ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵੱਲੋਂ ਝੂਠੇ ਮੁਕਾਬਲੇ ਵਿਚ ਮਾਰਨ ਨੂੰ ਸਾਬਕਾ ਅਕਾਲ ਤਖਤ ਜਥੇਦਾਰ ਮਨਜੀਤ ਸਿੰਘ ਅਤੇ ਨਾਮਵਰ ਚਿੰਤਕਾਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਉਪਰ ਹਿੰਦੂਤਵੀ ਜ਼ੁਲਮ ਦੱਸਦਿਆਂ ਮੰਗ ਕੀਤੀ ਕਿ 1980—90ਵੇਂ ਵਿਚ ਹਜ਼ਾਰਾਂ ਸਿੱਖਾਂ ਨੂੰ ਇਸੇ ਹੀ ਤਰਜ਼ ਤੇ ਖਤਮ ਕਰ ਦੇਣ ਦੀ ਪੂਰਨ ਪੜਤਾਲ ਹੋਣੀ ਚਾਹੀਦੀ ਹੈ। ਦੁਨੀਆਂ ਦੇ ਹੋਰ ਦੇਸ਼ਾਂ ਵਿਚ ਜ਼ਾਲਮਾਨਾ ਵਰਤਾਰਿਆਂ ਦੀ ਹੋਈ ਪੜਤਾਲ ਦੀ ਤਰ੍ਹਾਂ ਪੰਜਾਬ ਵਿਚ ਵੀ ਉਸ ਦੌਰ ਦੀ ਹਰ ਪ੍ਰਕਾਰ ਦੀ ਹਿੰਸਾ ਦੀ ਜਾਂਚ ਲਈ ਜਸਟਿਸ ਐਂਡ ਟਰੁੱਥ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਕਿ ਭਵਿੱਖ ਵਿਚ ਅਣਮਨੁੱਖੀ ਖੂਨੀ ਸਾਕੇ ਨਾ ਵਾਪਰਨ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਜਥੇਦਾਰ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਨਾਮਵਰ ਚਿੰਤਕਾਂ ਦੀ ਮੀਟਿੰਗ ਵਿਚ ਚਿੰਤਾ ਜ਼ਾਹਰ ਕੀਤੀ ਗਈ ਕਿਂ ਸਿੱਖਾਂ ਦੀ ਉੱਚੀ ਧਾਰਮਿਕ ਹਸਤੀ ਜਥੇਦਾਰ ਕਾਉਂਕੇ ਨੂੰ ਭਿਆਨਕ ਬਰਬਰਤਾ ਨਾਲ ਖਤਮ ਕਰਨ *ਤੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮਟੀ ਵੱਲੋਂ ਤਿੰਨ ਦਹਾਕੇ ਚੁੱਪ ਧਾਰੀ ਰੱਖਣਾ ਸਿੱਖ ਧਾਰਮਿਕ ਹੈਸੀਅਤ ਵਿਚ ਆਈ ਗਿਰਾਵਟ ਦੀਆਂ ਨਿਸ਼ਾਨੀਆਂ ਹਨ।
ਅੱਜ ਸੋਮਵਾਰ ਨੂੰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਕਾਉਂਕੇ ਦੀ ਅੰਤਿਮ ਅਰਦਾਸ ਅਕਾਲ ਤਖਤ ਉਪਰ ਪਾਠ/ਅਰਦਾਸ ਕਰ ਕੇ ਨਿਭਾਈ ਗਈ। ਜਥੇਦਾਰ ਕਾਉਂਕੇ ਨੂੰ ਜਗਰਾਉਂ ਪੁਲਿਸ ਵੱਲੋਂ 25 ਦਸੰਬਰ, 1992 ਨੂੰ ਫੜਿਆ ਅਤੇ ਸੱਤ ਦਿਨ ਸੀ.ਆਈ.ਏ. ਸਟਾਫ ਵਿਚ ਅਣਮਨੁੱਖੀ ਤਸ਼ੱਦਦ ਕਰ ਕੇ ਮਾਰ ਦਿੱਤਾ ਅਤੇ ਲਾਸ਼ ਨੂੰ ਸਤਲੁਜ ਦਰਿਆ ਵਿਚ ਟੋਟੇ ਟੋਟੇ ਕਰ ਕੇ ਖਪਾ ਦਿੱਤਾ। ਇਹ ਸਾਰੇ ਤੱਥ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਹੇਠ ਏ ਜੀ ਡੀ ਪੀ, ਬੀ ਪੀ ਤਿਵਾੜੀ ਵੱਲੋਂ 1999 ਵਿਚ ਸਰਕਾਰ ਨੂੰ ਸੌਂਪੀ ਗਈ ਇਸ ਕੇਸ ਦੀ ਪੜਤਾਲੀਆ ਰਿਪੋਰਟ ਵਿਚ ਦਰਜ ਹਨ। ਪਰ ਸ. ਬਾਦਲ ਨੇ ਇਸ ਰਿਪੋਰਟ ਨੂੰ ਆਪਣੀਆਂ ਤਿੰਨੇ ਸਰਕਾਰਾਂ (15 ਸਾਲ) ਦੇ ਸਮੇੇਂ ਦਬਾ ਕੇ ਰੱਖਿਆ।
ਪਿਛਲੇ ਮਹੀਨੇ ਜਦੋਂ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਕਾਰਕੁੰਨਾਂ ਨੇ ਬੀ ਪੀ ਤਿਵਾੜੀ ਦੀ ਰਿਪੋਰਟ ਆਪਣੇ ਹੀ ਤਰੀਕੇ ਨਾਲ ਪ੍ਰਾਪਤ ਕਰ ਕੇ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪੀ ਤਾਂ ਜਥੇਦਾਰ ਦੇ ਆਦੇਸ਼ ਕਰਕੇ ਹੀ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਅਤੇ ਜਥੇਦਾਰ ਕਾਉਂਕੇ ਦੀ ਅੰਤਿਮ ਅਰਦਾਸ ਕੀ ਰਸਮ ਅਦਾ ਕੀਤੀ।
ਪਹਿਲਾਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਚ ਹੋਈ ਮੀਟਿੰਗ ਵਿਚ ਬੁੱਧੀਜੀਵੀਆਂ/ਚਿੰਤਕਾਂ ਨੇ ਦੁੱਖ ਪ੍ਰਗਟ ਕੀਤਾ ਕਿ ਸਿੱਖ ਅਦਾਰਿਆਂ ਉਤੇ ਅਮੀਰ ਸਿੱਖਾਂ (ਸਿੱਖ ਈਲੀਟ) ਦਾ ਕਬਜ਼ਾ, ਸ਼੍ਰੇਮਣੀ ਕਮੇਟੀ ਰਾਹੀਂ ਹੋਰ ਪੱਕਾ ਹੋ ਗਿਆ ਹੈ, ਜਿਸ ਕਰਕੇ ਸਿੱਖ ਧਾਰਮਿਕ ਅਸਥਾਨਾਂ/ਸਿੱਖ ਕਿਰਦਾਰ ਵਿਚੋਂ “ਸਮਾਜਿਕ ਬਰਾਬਰੀ ਤੇ ਸਮਾਜਿਕ ਇਨਸਾਫ@ ਵਰਗੇ ਗੁਰੂ ਸਿਧਾਂਤ ਅਲੋਪ ਹੋ ਗਏ ਹਨ ਅਤੇ ਬ੍ਰਾਹਮਣਵਾਦੀ ਅਤੇ ਜਾਤ—ਪਾਤੀ ਵਰਨ ਵਿਵਸਥਾ ਮੁੜ ਕਾਬਜ਼ ਹੋ ਗਈ ਹੈ।
ਮੀਟਿੰਗ ਵਿਚ ਫੈਸਲਾ ਹੋਇਆ ਕਿ ਮੌਜੂਦਾ ਅਕਾਲੀ ਸਿਆਸਤ ਦੀ ਦੱਬੇ—ਕੁਚਲੇ ਪੰਜਾਬੀਆਂ ਪੱਖੀ ਬਦਲਵੀਂ ਸਿਆਸਤ ਖੜ੍ਹੀ ਕਰਨ ਦੇ ਉਪਰਾਲੇ ਕੀਤੇ ਜਾਣ।
ਇਸ ਮੀਟਿੰਗ ਵਿਚ ਡਾ. ਬਲਕਾਰ ਸਿੰਘ, ਡਾ. ਕੇਹਰ ਸਿੰਘ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਸਪਾਲ ਸਿੰਘ ਸਿੱਧੂ, ਲੇਖਕ ਰਾਜਵਿੰਦਰ ਸਿੰਘ ਰਾਹੀ, ਕਰਨਲ ਮਨਮੋਹਨ ਸਿਘ ਸਕਾਉਟ, ਅਮਰਜੀਤ ਸਿੰਘ ਗਰੇਵਾਲ, ਡਾ. ਅਮਰਜੀਤ ਭੁੱਲਰ ਕਨੇਡਾ, ਡਾ. ਨੀਲਮ, ਗੁਰਵਿੰਦਰ ਸਿੰਘ ਲੁਧਿਆਣਾ, ਕਰਨਲ ਜਗਤਾਰ ਸਿੰਘ ਮੁਲਤਾਨੀ ਅਤੇ ਡਾ. ਪਿਆਰਾ ਲਾਲ ਗਰਗ ਆਦਿ ਸ਼ਾਮਿਲ ਹੋਏ।
----------- Advertisement -----------
ਅੱਜ ਦੇ ਦਿਨ ਪੁਲਿਸ ਵੱਲੋ ਜਥੇਦਾਰ ਕਾਉਂਕੇ ਨੂੰ ਮਾਰਨਾ — ਚਿੰਤਕਾਂ ਨੇ ਘੱਟ—ਗਿਣਤੀਆਂ ਉਪਰ ਹਿੰਦੂਤਵੀ ਜ਼ੁਲਮ ਗਰਦਾਨਿਆ
Published on
----------- Advertisement -----------
----------- Advertisement -----------











