April 29, 2024, 11:27 pm
----------- Advertisement -----------
HomeNewsBreaking Newsਕਪੂਰਥਲਾ ਕਿਡਨੈਪਿੰਗ ਮਾਮਲਾ: ਗੈਂਗਸਟਰ ਅੰਮ੍ਰਿਤ ਬੱਲ ਨੇ ਕਿਹਾ, ਇਸ ਮਾਮਲੇ 'ਚ ਉਸ...

ਕਪੂਰਥਲਾ ਕਿਡਨੈਪਿੰਗ ਮਾਮਲਾ: ਗੈਂਗਸਟਰ ਅੰਮ੍ਰਿਤ ਬੱਲ ਨੇ ਕਿਹਾ, ਇਸ ਮਾਮਲੇ ‘ਚ ਉਸ ਦਾ ਤੇ ਕੰਗ ਦਾ ਕੋਈ ਹੱਥ ਨਹੀਂ

Published on

----------- Advertisement -----------
  • ਪੁਲਿਸ ਨਾ ਕਰੇ ਨਾਜਾਇਜ਼ ਪਰਚੇ

ਕਪੂਰਥਲਾ, 8 ਫਰਵਰੀ 2023 – ਗੈਂਗਸਟਰ ਅੰਮ੍ਰਿਤ ਬੱਲ ਨੇ ਕਪੂਰਥਲਾ ‘ਚ ਇਕ ਵਿਅਕਤੀ ਨੂੰ ਕਿਡਨੈਪ ਕਰਕੇ ਉਸ ਦੇ ਬੇਟੇ ਤੋਂ 3 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਉਸਨੇ ਲਿਖਿਆ ਕਿ ਕਪੂਰਥਲਾ ਅਗਵਾ ਕਾਂਡ ਵਿੱਚ ਨਾ ਤਾਂ ਉਸਦਾ ਅਤੇ ਨਾ ਹੀ ਉਸਦੇ ਸਾਥੀ ਲਵਜੀਤ ਕੰਗ ਦਾ ਕੋਈ ਹੱਥ ਸੀ।

ਗੈਂਗਸਟਰ ਨੇ ਅੱਗੇ ਲਿਖਿਆ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਨਾ ਫਸਾਇਆ ਜਾਵੇ। ਜੇਕਰ ਕਿਸੇ ਕੋਲ ਸਬੂਤ ਵਜੋਂ ਕੋਈ ਰਿਕਾਰਡਿੰਗ ਜਾਂ ਕੋਈ ਸੁਨੇਹਾ ਹੈ ਤਾਂ ਵਿਖਾਇਆ ਜਾਵੇ। ਅੰਮ੍ਰਿਤ ਬੱਲ ਨੇ ਕਿਹਾ ਕਿ ਉਸ ‘ਤੇ ਨਜਾਇਜ਼ ਪਰਚੇ ਨਾ ਕੀਤੇ ਜਾਣ।

ਅੰਮ੍ਰਿਤ ਬੱਲ ਨੇ ਲਿਖਿਆ ਕਿ ਉਹ ਖੁਦ ਜਾਇਜ਼ ਪਰਚੇ ਮੰਨਦੇ ਹਨ, ਪਰ ਨਜਾਇਜ਼ ਪਰਚੇ ‘ਚ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਗੈਂਗਸਟਰ ਵਾਰ ਗਡਾਣਾ ਸਾਡਾ ਵੱਡਾ ਭਰਾ ਹੈ, ਜਿਸ ਤੋਂ ਉਹ ਇਨਕਾਰ ਨਹੀਂ ਕਰਦੇ, ਪਰ ਉਨ੍ਹਾਂ ਦਾ ਇਸ ਅਗਵਾ ਕਾਂਡ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਇਸ ਮਾਮਲੇ ਵਿੱਚ ਉਸ ਦਾ ਕਿਸੇ ਤਰ੍ਹਾਂ ਦਾ ਪੈਸਿਆਂ ਦਾ ਲੈਣ-ਦੇਣ ਹੈ। ਗੈਂਗਸਟਰ ਨੇ ਦੱਸਿਆ ਕਿ ਅੱਜ ਤੱਕ ਉਸ ਨੇ ਕਿਸੇ ਤੋਂ ਫਿਰੌਤੀ ਦੀ ਮੰਗ ਨਹੀਂ ਕੀਤੀ।

ਰਾਜਬੀਰ ਕੌਰ ਵਾਸੀ ਗਾਜੀ ਗਡਾਣਾ ਨੇ ਬੀਤੀ ਜਨਵਰੀ ਮਹੀਨੇ ਵਿੱਚ ਢਿਲਵਾਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਨੂੰ ਗੁਰਇਕਬਾਲ ਸਿੰਘ ਵਾਸੀ ਪਿੰਡ ਗਾਜੀ ਗੁਡਾਣਾ ਅਤੇ ਉਸ ਦੇ ਲੜਕੇ ਸੁਖਜਿੰਦਰ ਸਿੰਘ ਨੇ ਅਗਵਾ ਕਰ ਲਿਆ ਸੀ। ਅਮਰੀਕਾ ‘ਚ ਅਗਵਾ ਕਰਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।

ਪੁਲਸ ਨੇ ਇਸ ਮਾਮਲੇ ‘ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਸੀ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਗੁਰਇਕਬਾਲ ਸਿੰਘ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਆਪਣੇ ਭਤੀਜੇ ਪਵਨ ਵੀਰ ਸਿੰਘ ਨਾਲ ਮਿਲ ਕੇ ਲਖਵਿੰਦਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ ਪੁਲਸ ਦੇ ਦਬਾਅ ਕਾਰਨ ਉਸ ਨੇ 6 ਜਨਵਰੀ ਨੂੰ ਲਖਵਿੰਦਰ ਨੂੰ ਰਿਹਾਅ ਕਰ ਦਿੱਤਾ। ਪਵਨ ਵੀਰ ਸਿੰਘ, ਜੋ ਕਿ ਗੁਰਇਕਬਾਲ ਦਾ ਭਤੀਜਾ ਹੈ, ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਹੋਈ ਮੀਟਿੰਗ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ...

ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਦਿੱਤਾ 154 ਦੌੜਾਂ ਦਾ ਟੀਚਾ

IPL-2024 ਦੇ 47ਵੇਂ ਮੈਚ 'ਚ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 154 ਦੌੜਾਂ...

ਅਦਾਕਾਰਾ ਤਮੰਨਾ ਭਾਟੀਆ ਨੇ ਈਡੀ ਦੇ ਸੰਮਨ ਦਾ ਜਵਾਬ ਦੇਣ ਲਈ ਮੰਗਿਆ ਸਮਾਂ, ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਨ ਦਾ ਮਾਮਲਾ

ਅਦਾਕਾਰਾ ਤਮੰਨਾ ਭਾਟੀਆ ਨੇ ਈਡੀ ਦੇ ਸੰਮਨ ਦਾ ਜਵਾਬ ਦੇਣ ਲਈ ਅਜੇ ਸਮਾਂ ਮੰਗਿਆ...

ਅਸਥਮਾ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ ਤਾਂ ਰੋਕਥਾਮ ਲਈ ਵਰਤੋਂ ਇਹ ਸਾਵਧਾਨੀਆਂ

ਅਸਥਮਾ ਦੇ ਕੁੱਝ ਆਮ ਲੱਛਣਾਂ ਦੀ ਗੱਲ ਕਰੀਏ ਤਾਂ ਸਾਹ ਲੈਣ ਵਿੱਚ ਤਕਲੀਫ਼, ​​ਖੰਘ,...

PSEB ਕੱਲ੍ਹ 8ਵੀਂ ਤੇ 12ਵੀਂ ਦੇ ਨਤੀਜੇ ਕਰੇਗਾ ਘੋਸ਼ਿਤ ਸ਼ਾਮ 4 ਵਜੇ ਮੈਰਿਟ ਹੋਵੇਗੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਮੰਗਲਵਾਰ (30 ਅਪ੍ਰੈਲ) ਨੂੰ 8ਵੀਂ ਅਤੇ 12ਵੀਂ ਜਮਾਤ ਦੇ...

ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਉਤਾਰੇ ਜਾਣ ਤੋਂ ਬਾਅਦ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਨੇ ਜਤਾਇਆ ਰੋਸ਼

ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਿਰਸਾ ਸਿੰਘ ਬਲਟੋਹਾ...

ਰੋਡ ਸੰਘਰਸ਼ ਕਮੇਟੀ ਵੱਲੋਂ ਜਿਲਾ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕੱਢੇ ਜਾ ਰਹੇ ਰੋਡ ਦੇ ਵਿਰੋਧ ਵਿੱਚ ਧਰਨਾ ਜਾਰੀ

ਰੋਡ ਸੰਘਰਸ਼ ਕਮੇਟੀ ਵੱਲੋਂ ਜਿਲਾ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕੱਢੇ...

ਗਰਮੀਆਂ ‘ਚ ਵੱਧ ਸਕਦੀ ਹੈ ਨੱਕ ‘ਚੋਂ ਖੂਨ ਵਹਿਣ ਦੀ ਸਮੱਸਿਆ, ਇਸ ਤੋਂ ਬਚਣ ਲਈ ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ

ਗਰਮੀਆਂ ਵਿੱਚ ਕੁਝ ਲੋਕਾਂ ਦੇ ਨੱਕ ‘ਚੋਂ ਅਚਾਨਕ ਖੂਨ ਵਗਣ ਲੱਗ ਪੈਂਦਾ ਹੈ। ਜੇਕਰ...

ਘਰ ਬੈਠੇ ਹੀ ਬੁੱਕ ਕਰ ਸਕਦੇ ਹੋ ਜਨਰਲ ਅਤੇ ਪਲੇਟਫਾਰਮ ਟਿਕਟ, ਜਾਣੋ ਪੂਰੀ ਪ੍ਰਕਿਰਿਆ

ਯਾਤਰੀ ਹੁਣ ਯੂਟੀਐਸ ਆਨ ਮੋਬਾਈਲ ਐਪ ਰਾਹੀਂ ਕਿਤੇ ਵੀ ਆਮ ਯਾਤਰਾ ਟਿਕਟਾਂ ਅਤੇ ਪਲੇਟਫਾਰਮ...