Ranjit Singh
ਐਸ.ਏ.ਐਸ. ਨਗਰ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ
ਡਿਪਟੀ ਕਮਿਸ਼ਨਰ ਵੱਲੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਗਿਰਦਾਵਰੀ ਰਿਪੋਰਟ ਭੇਜਣ ਦੀ ਹਦਾਇਤ
ਆਸ਼ਿਕਾ ਜੈਨ ਨੇ ਗਿਰਦਾਵਰੀ ਦੇ ਕੰਮ ਦੌਰਾਨ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਆਪਸੀ ਤਾਲਮੇਲ ਬਨਾਉਣ ਲਈ ਵੀ ਆਖਿਆ
ਐਸ ਏ ਐਸ ਨਗਰ 29 ਮਾਰਚ 2023 - ਐੱਸ.ਏ.ਐੱਸ. ਨਗਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦਾ ਕੰਮ ਜਲਦੀ ਤੋਂ ਜਲਦੀ ਖਤਮ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸਬੰਧੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਅੰਦਰ ਪੇਸ਼ ਕਰਨ ਲਈ ਆਖਿਆ ਹੈ।
ਜ਼ਿਲ੍ਹੇ ਵਿੱਚ ਚੱਲ ਰਹੀ ਗਿਰਦਾਵਰੀ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਗਿਰਦਾਵਰੀ ਦਾ ਕੰਮ 7 ਅਪ੍ਰੈਲ ਤੱਕ ਮੁਕੰਮਲ ਕਰਨ ਲਈ ਆਖਿਆ ਗਿਆ ਹੈ ਅਤੇ ਇਹ ਸਾਰਾ ਕੰਮ ਜ਼ਿਲ੍ਹੇ ਦੇ ਸਮੂਹ ਐਸ ਡੀ ਐਜ਼ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਕਿਸੇ ਵੀ ਸ਼ਿਕਾਇਤ ਲਈ ਸਬੰਧਿਤ ਐਸ. ਡੀ.ਐਮ. ਕੋਲ ਪਹੁੰਚ ਕੀਤੀ ਜਾ ਸਕਦੀ ਹੈ।
ਆਸ਼ਿਕਾ ਜੈਨ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਸਬੰਧੀ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਲਈ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ੇਸ਼ ਗਿਰਦਾਵਰੀ ਦੌਰਾਨ ਇਹ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਪਟਵਾਰੀ ਵਲੋਂ GPS Map Camera Mobile App ਰਾਹੀਂ ਖਰਾਬੇ ਵਾਲੀ ਥਾਂ ਤੇ ਖੜੇ ਹੋ ਕੇ GEO Tagged ਫੋਟੋ ਖਿੱਚੀ ਜਾਵੇ। ਸਬੰਧਤ ਪਟਵਾਰੀ ਵਲੋਂ ਖਰਾਬੇ ਵਾਲੇ ਖੇਤਾਂ ਦੀਆਂ GEO Tagged ਫੋਟੋਆਂ ਨਾਲ ਨੱਥੀ ਕਰਕੇ ਇਸ ਗਿਰਦਾਵਰੀ ਦਾ ਪੂਰਾ ਰਿਕਾਰਡ ਜ਼ਿਲ੍ਹਾ ਮਾਲ ਦਫਤਰ ਨੂੰ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਖਰਾਬ ਫ਼ਸਲ ਲਈ ਮੁਆਵਜ਼ਾ ਪ੍ਰਤੀ ਮਾਲਕ 5 ਏਕੜ ਜ਼ਮੀਨ ਤੱਕ ਦਾ ਦਿੱਤਾ ਜਾਵੇਗਾ ਮੁਆਵਜ਼ੇ ਦੀ ਰਕਮ ਖੇਤ ਮਾਲਕ ਦੀ ਬਜਾਏ ਕਾਸ਼ਤਕਾਰ ਨੂੰ ਦਿੱਤੀ ਜਾਵੇਗੀ ਕਿਉਂਕਿ ਫਸਲਾਂ ਦੇ ਨੁਕਸਾਨ ਨਾਲ ਕਾਸ਼ਤਕਾਰਾਂ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ।
ਇਸ ਲਈ ਕਾਸ਼ਤਕਾਰਾਂ ਨੂੰ ਖਰਾਬੇ ਦੀ ਅਦਾਇਗੀ ਕਰਨ ਲਈ ਉਹਨਾਂ ਦਾ ਨਾਮ ਵਿਸ਼ੇਸ਼ ਖਸਰਾ ਗਿਰਦਾਵਰੀ ਰਿਕਾਰਡ ਵਿੱਚ ਦਰਸਾਏ ਜਾਣ ਲਈ ਵੀ ਨਿਰਦੇਸ਼ ਦਿੱਤੇ ਹਨ। ਜਿਨਾਂ ਕਾਸ਼ਤਕਾਰਾਂ ਦਾ ਨਾਮ ਵਿਸ਼ੇਸ਼ ਖਸਰਾ ਗਿਰਦਾਵਰੀ ਰਿਕਾਰਡ ਵਿੱਚ ਦਰਸਾਇਆ ਜਾਵੇਗਾ ਉਹਨਾਂ ਦਾ ਭਵਿੱਖ ਵਿੱਚ ਉਕਤ ਜ਼ਮੀਨ ਵਿੱਚ ਕੋਈ ਮਾਲਕਾਨਾ ਹੱਕ ਨਹੀਂ ਹੋਵੇਗਾ।ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਐਸ ਡੀ ਐਮਜ਼ ਨੂੰ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦਾ ਤਾਲਮੇਲ ਕਰਨ ਉਪਰੰਤ ਸਾਂਝੇ ਤੌਰ ਤੇ ਸਪੈਸ਼ਲ ਗਿਰਦਾਵਰੀ ਦਾ ਕੰਮ ਇੱਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰਵਾ ਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।
ਪੰਜਾਬ ਕੈਬਨਿਟ ਵੱਲੋਂ ਕੀ-ਕੀ ਫੈਸਲੇ ਲਏ ਗਏ, ਪੜ੍ਹੋ ਵੇਰਵਾ
ਚੰਡੀਗੜ੍ਹ, 31 ਮਾਰਚ 2023- ਪੰਜਾਬ ਕੈਬਨਿਟ ਮੀਟਿੰਗ ਵਿਚ ਅੱਜ ਅਹਿਮ ਫ਼ੈਸਲੇ ਹੋਏ ਹਨ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ...
ਅਣਪਛਾਤੇ ਵਿਅਕਤੀਆਂ ਵਲੋਂ ਗ੍ਰੰਥੀ ਸਿੰਘ ’ਤੇ ਜਾ+ਨਲੇਵਾ ਹਮਲਾ, ਹੱਥ ਦੀਆਂ ਉਂਗਲਾਂ ਵੱਢੀਆਂ, ਇੱਕ ਲੱਤ...
ਪੱਟੀ, 31 ਮਾਰਚ, 2023: ਇਤਿਹਾਸਕ ਨਗਰ ਖ਼ਡੂਰ ਸਾਹਿਬ ਵਿਖੇ ਬੀਤੀ ਰਾਤ ਇਕ ਗ੍ਰੰਥੀ ਸਿੰਘ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ...
ਸਬਜ਼ੀ ਵੇਚਣ ਵਾਲੇ ਨੂੰ ਮੁਲਜ਼ਮ ਨੇ ਰਾਜੀਨਾਮਾ ਕਰਨ ਬਹਾਨੇ ਜਲਣਸ਼ੀਲ ਪਦਾਰਥ ਛਿੜਕ ਕੇ ਲਾਈ...
ਲੁਧਿਆਣਾ, 31 ਮਾਰਚ 2023 - ਲੁਧਿਆਣਾ 'ਚ ਸਬਜ਼ੀ ਵੇਚਣ ਵਾਲੇ ਨੂੰ ਇਕ ਵਿਅਕਤੀ ਨੇ ਅੱਗ ਲਗਾ ਦਿੱਤੀ। ਇਹ ਘਟਨਾ ਸਿਵਲ ਸਿਟੀ ਚਿੱਟੀ ਕੋਠੀ ਦੀ...
ਅੰਮ੍ਰਿਤਸਰ ਏਅਰਪੋਰਟ ‘ਤੇ ਹੰਗਾਮਾ: ਪੁਣੇ ਤੋਂ ਇੰਡੀਗੋ ਦੀ ਫਲਾਈਟ ਦੇਰੀ ਨਾਲ ਪਹੁੰਚੀ, ਯਾਤਰੀਆਂ ਨੇ...
ਅੰਮ੍ਰਿਤਸਰ, 31 ਮਾਰਚ 2023 - ਦਿੱਲੀ ਜਾਣ ਵਾਲੇ ਯਾਤਰੀਆਂ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਹੰਗਾਮਾ ਕੀਤਾ। ਦਰਅਸਲ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ...
ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਮਾਰੀ ਬਠਿੰਡਾ ਦੀ ਝੀਲ ‘ਚ ਛਾਲ, ਮਾਂ-ਪੁੱਤ ਦੀ...
ਬਠਿੰਡਾ, 31 ਮਾਰਚ 2023 - ਅੱਜ ਤੜਕੇ ਬਠਿੰਡਾ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਬਠਿੰਡਾ ਥਰਮਲ ਦੀ ਝੀਲ ਵਿਚ ਛਾਲ ਮਾਰ...
ਲੁਧਿਆਣਾ ‘ਚ ਸਿੱਧਵਾਂ ਨਹਿਰ ਦਾ ਪੁਲ ਬੰਦ: ਤਿੰਨ ਹਫ਼ਤਿਆਂ ਲਈ ਰੂਟ ਬਦਲਿਆ
ਲੁਧਿਆਣਾ, 31 ਮਾਰਚ 2023 - ਲੁਧਿਆਣਾ ਵਿੱਚ ਲੋਕ ਪਹਿਲਾਂ ਹੀ ਟਰੈਫਿਕ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਹੁਣ ਫਿਰੋਜ਼ਪੁਰ ਰੋਡ ਦੇ ਨਿਰਮਾਣ ਅਧੀਨ ਹੋਣ ਕਾਰਨ...
ਬਟਾਲਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, ਇਕ ਪੁਲਿਸ ਮੁਲਾਜ਼ਮ ਜ਼ਖ਼ਮੀ, ਦੋ ਕਾਬੂ
ਬਟਾਲਾ, 31 ਮਾਰਚ, 2023: ਬਟਾਲਾ ਨੇੜਲੇ ਪਿੰਡ ਸੰਗਤਪੁਰਾ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਥੇ ਗੋਲੀਬਾਰੀ ਹੋਈ ਤੇ ਮੁਕਾਬਲੇ ਵਿਚ ਇੱਕ ਪੁਲਿਸ ਮੁਲਾਜ਼ਮ...
ਸੁਖਬੀਰ ਬਾਦਲ ਨੇ ਸੱਦੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 31 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਸੁਖਬੀਰ ਵੱਲੋਂ ਇਹ...
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ 31 ਮਾਰਚ ਨੂੰ
ਚੰਡੀਗੜ੍ਹ, 31 ਮਾਰਚ, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਅੱਜ 31 ਮਾਰਚ ਨੂੰ ਸਵੇਰੇ 11.00 ਵਜੇ ਸੱਦੀ ਹੈ। ਇਹ ਮੀਟਿੰਗ...