ਪੁਲਿਸ ਵੱਲੋਂ ਭਾਖੜਾ ਨਹਿਰ ਵਿੱਚੋ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋ 3 ਏਅਰ ਪਿਸਤੌਲਾਂ, ਇਕ ਪੁਰਾਣੀ ਗਨ, ਦੋ ਰਾਕੇਟ ਲਾਂਚਰ, ਇੱਕ ਕੱਟੀ ਹੋਈ ਹੱਥਕੜੀ ਤੇ 46 ਕਾਰਤੂਸ ਮਿਲੇ ਹਨ ।
ਗੋਤਾਖੋਰ ਦੀ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਨਹਿਰ ‘ਚ ਡੁੱਬਣ ਵਾਲੇ ਇੱਕ ਵਿਅਕਤੀ ਦੀ ਲਾਸ਼ ਦੀ ਲਗਭਗ 15 ਦਿਨ ਤੋਂ ਪਹਿਲਾਂ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਨਹਿਰ ਦੀ ਸਤ੍ਹਾ ‘ਤੇ ਪਏ ਹਥਿਆਰਾਂ ਨੂੰ ਦੇਖਿਆ ਗਿਆ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਥਾਣਾ ਸਿਟੀ ਸਮਾਣਾ ਦੇ ਕਾਰਜਕਾਰੀ ਇੰਚਾਰਚ ਪੂਰਨ ਸਿੰਘ ਨੇ ਨਹਿਰ ਤੋਂ ਹਥਿਆਰਾਂ ਦੇ ਮਿਲਣ ਦੀ ਪੁਸ਼ਟੀ ਕੀਤੀ। ਸਮਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ