December 5, 2023, 12:06 pm
----------- Advertisement -----------
HomeNewsLatest Newsਏ.ਡੀ.ਸੀ ਵੱਲੋਂ ਫਿਊਚਰ ਸ਼ਾਪਰਜ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ ਵੱਲੋਂ ਫਿਊਚਰ ਸ਼ਾਪਰਜ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ ਫਰਮ ਦਾ ਲਾਇਸੰਸ ਰੱਦ

Published on

----------- Advertisement -----------

ਐਸ.ਏ.ਐਸ ਨਗਰ, 2 ਨਵੰਬਰ (ਬਲਜੀਤ ਮਰਵਾਹਾ): ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਫਿਊਚਰ ਸ਼ਾਪਰਜ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਊਚਰ ਸ਼ਾਪਰਜ ਕੰਸਲਟੈਂਟਸ ਪ੍ਰਾਈਵੇਟ ਲਿਮਿਟਡ ਫਰਮ ਐਸ.ਸੀ.ਐਫ. ਨੰਬਰ: 62, ਦੂਜੀ ਮੰਜ਼ਿਲ, ਫੇਜ਼-11, ਮੋਹਾਲੀ ਦੀ ਮਾਲਕਣ ਸੈਫਾਲੀ ਨੰਦਾ ਪੁੱਤਰੀ ਸ੍ਰੀ ਰਾਮ ਸਰੂਪ ਅਤੇ ਰਮਾ ਨੰਦਾ ਪਤਨੀ ਰਾਮ ਸਰੂਪ ਵਾਸੀ ਮਕਾਨ ਨੰਬਰ 34001, ਸੈਕਟਰ-47-ਡੀ, ਚੰਡੀਗੜ੍ਹ ਯੂ.ਟੀ. ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 24 ਨਵੰਬਰ 2022 ਤੱਕ ਸੀ।

ਇਸ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ ਦਾ ਮਾਲਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

RBI ਨੇ ਇਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਸਿਰਫ਼ ਇੰਨੇ ਲੋਕਾਂ ਨੂੰ ਵਾਪਿਸ ਮਿਲੇਗਾ ਪੈਸਾ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਕੁਝ ਬੈਂਕਾਂ 'ਤੇ ਜੁਰਮਾਨਾ ਲਗਾਉਣ ਤੋਂ...

ਮਣੀਪੁਰ ‘ਚ ਦੋ ਗੁੱਟਾਂ ਵਿਚਾਲੇ ਗੋ+ਲੀਬਾਰੀ, 13 ਲੋਕਾਂ ਦੀ ਮੌ+ਤ

ਮਿਆਂਮਾਰ ਸਰਹੱਦ ਨੇੜੇ ਲੀਥੂ ਪਿੰਡ 'ਚ ਵਾਪਰੀ ਘਟਨਾ ਇੰਟਰਨੈੱਟ ਇੱਕ ਦਿਨ ਪਹਿਲਾਂ ਹੀ ਕੀਤਾ ਗਿਆ...

CID ਫੇਮ ਦਿਨੇਸ਼ ਫਡਨੀਸ ਦਾ ਦੇਹਾਂਤ, 57 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਮਸ਼ਹੂਰ ਕ੍ਰਾਈਮ ਸ਼ੋਅ CID ਵਿੱਚ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਦੇਹਾਂਤ...

ਮਾਰੂਤੀ-ਟਾਟਾ ਤੋਂ ਬਾਅਦ MG ਵੀ ਵਧਾਏਗੀ ਕਾਰਾਂ ਦੇ Price, ਜਾਣੋ ਨਵੀਆਂ ਕੀਮਤਾਂ

ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਤੋਂ ਬਾਅਦ MG ਮੋਟਰ ਇੰਡੀਆ ਨੇ ਵੀ 1 ਜਨਵਰੀ-2024...

ਸਿੱਕਮ ‘ਚ ਆਏ ਹੜ੍ਹਾਂ ਦੇ 60 ਦਿਨਾਂ ਬਾਅਦ ਵੀ 7 ਫੌਜੀ ਜਵਾਨਾਂ ਸਮੇਤ 77 ਲੋਕ ਲਾਪਤਾ

ਬੀਤੇ 4 ਅਕਤੂਬਰ ਨੂੰ ਸਿੱਕਮ ਦੀ ਲਹੋਨਾਕ ਝੀਲ ਵਿੱਚ ਬੱਦਲ ਫਟਣ ਕਾਰਨ ਤੀਸਤਾ ਨਦੀ...

ਘਰ ਦੇ ਬਾਹਰ ਧੁੱਪ ਸੇਕ ਰਿਹਾ ਸੀ ਬਜ਼ੁਰਗ, ਬਾਈਕ ਸਵਾਰ ਲੁਟੇਰਿਆਂ ਨੇ ਹੱਥ ‘ਚੋਂ ਖੋਹਿਆ ਮੋਬਾਈਲ

ਅੰਮ੍ਰਿਤਸਰ, 5 ਦਸੰਬਰ 2023 - ਅੰਮ੍ਰਿਤਸਰ 'ਚ ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਘਰ...

ਰੈਪਰ ਹਨੀ ਸਿੰਘ ਨੂੰ ਰਾਹਤ: ਗੀਤ ‘ਮੈਂ ਹਾਂ ਬ+ਲਾ+ਤਕਾਰੀ’ ਗੀਤ ਖਿਲਾਫ ਦਰਜ FIR ਰੱਦ ਹੋਵੇਗੀ

ਪੰਜਾਬ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਕੀਤੀ ਤਿਆਰ ਨਵਾਂਸ਼ਹਿਰ, 5 ਦਸੰਬਰ 2023 - ਪੰਜਾਬੀ ਗਾਇਕ ਅਤੇ...

ਨਕੋਦਰ ਦੇ ਕਾਨਵੈਂਟ ਸਕੂਲ ‘ਚ 12 ਬੱਚੇ ਹੋਏ ਬਿਮਾਰ, RO ਦਾ ਪਾਣੀ ਪੀਣ ਤੋਂ ਬਾਅਦ ਹੋਣ ਲੱਗਿਆ ਪੇਟ ਦਰਦ

ਬੱਚਿਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਗਿਆ ਦਾਖਲ, ਡਾਕਟਰਾਂ ਮੁਤਾਬਕ ਬੱਚਿਆਂ 'ਚ ਫੂਡ ਪੁਆਇਜ਼ਨਿੰਗ...

CM ਮਾਨ ਕਰਨਗੇ ਪੁਲਿਸ ਅਫਸਰਾਂ ਨਾਲ ਮੀਟਿੰਗ, ਸਾਰੇ CP ਤੇ SSP ਮੀਟਿੰਗ ‘ਚ ਹੋਣਗੇ ਸ਼ਾਮਿਲ

ਚੰਡੀਗੜ੍ਹ, 5 ਦਸੰਬਰ 2023 (ਬਲਜੀਤ ਮਰਵਾਹਾ) - ਮੁੱਖ ਮੰਤਰੀ ਭਗਵੰਤ ਮਾਨ ਅੱਜ ਪੁਲਿਸ ਅਫਸਰਾਂ...