July 27, 2026, 2:51 pm
----------- Advertisement -----------
HomeNewsLatest Newsਲੁਧਿਆਣਾ 'ਚ ਨਹਿਰ 'ਚੋਂ ਮਿਲੀ 2 ਸਾਲਾਂ ਮਾਸੂਮ ਦੀ ਲਾ.ਸ਼

ਲੁਧਿਆਣਾ ‘ਚ ਨਹਿਰ ‘ਚੋਂ ਮਿਲੀ 2 ਸਾਲਾਂ ਮਾਸੂਮ ਦੀ ਲਾ.ਸ਼

Published on

----------- Advertisement -----------

ਲੁਧਿਆਣਾ ‘ਚ ਦੇਰ ਰਾਤ ਗਿੱਲ ਨਹਿਰ ‘ਚੋਂ 2 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਬੱਚੇ ਦੀ ਪਛਾਣ ਤਨਿਸ਼ਕ ਵਜੋਂ ਹੋਈ ਹੈ। ਤਨਿਸ਼ਕ ਅਤੇ ਉਸ ਦਾ ਪਿਤਾ ਗੌਰਵ ਇਕ ਦਿਨ ਤੋਂ ਲਾਪਤਾ ਸਨ। ਤਨਿਸ਼ਕ ਦੇ ਦਾਦਾ ਰਾਜਵੀਰ ਨੇ ਦੋਰਾਹਾ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁੱਤਰ ਗੌਰਵ ਦੀ ਭਾਲ ਕੀਤੀ ਜਾ ਰਹੀ ਹੈ।
ਤਨਿਸ਼ਕ ਦੇ ਦਾਦਾ ਰਾਜਵੀਰ ਦਾ ਕਹਿਣਾ ਹੈ ਕਿ ਉਹ ਜਵੱਦੀ ਦਾ ਰਹਿਣ ਵਾਲਾ ਹੈ। ਜਦਕਿ ਉਸਦਾ ਲੜਕਾ ਹੈਬੋਵਾਲ ਇਲਾਕੇ ਵਿੱਚ ਉਸ ਤੋਂ ਵੱਖ ਰਹਿੰਦਾ ਸੀ। ਰਾਜਵੀਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਬੇਟਾ ਗੌਰਵ ਅਤੇ ਪੋਤਾ ਤਨਿਸ਼ਕ ਅਚਾਨਕ ਲਾਪਤਾ ਹੋ ਗਏ ਸਨ। ਤਲਾਸ਼ੀ ਦੌਰਾਨ ਪੁੱਤਰ ਗੌਰਵ ਦਾ ਮੋਟਰਸਾਈਕਲ ਨਹਿਰ ਕਿਨਾਰੇ ਮਿਲਿਆ। ਜਾਂਚ ਕਰਨ ‘ਤੇ ਪੋਤੇ ਦੀ ਲਾਸ਼ ਨਹਿਰ ਦੇ ਅੰਦਰ ਗਰਿੱਲ ‘ਚ ਫਸੀ ਹੋਈ ਮਿਲੀ। ਪਰ ਗੌਰਵ ਬਾਰੇ ਅਜੇ ਤਕ ਵੀ ਕੁਝ ਵੀ ਪਤਾ ਨਹੀਂ ਲੱਗਾ ਹੈ।
ਰਾਜਵੀਰ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਰਮਨ ਨਾਲ ਝਗੜਾ ਚੱਲ ਰਿਹਾ ਹੈ। ਜਵਾਈ ਰਮਨ ਚੰਡੀਗੜ੍ਹ ਰਹਿੰਦਾ ਹੈ। ਉਹ ਅਕਸਰ ਉਨ੍ਹਾਂ ਦੀ ਧੀ ਨੂੰ ਕੁੱਟਦਾ-ਮਾਰਦਾ ਰਹਿੰਦਾ ਸੀ। ਬੇਟਾ ਗੌਰਵ ਕੁਝ ਦਿਨ ਪਹਿਲਾਂ ਉਸ ਨੂੰ ਸਮਝਾਉਣ ਗਿਆ ਸੀ ਪਰ ਰਮਨ ਨੇ ਗੌਰਵ ਨੂੰ ਕਿਹਾ ਸੀ ਕਿ ਉਹ ਉਸ ਨੂੰ ਮ੍ਰਿਤਕਾਂ ਦੀ ਸੂਚੀ ‘ਚ ਪਾ ਦੇਵੇਗਾ। ਰਾਜਵੀਰ ਦਾ ਇਲਜ਼ਾਮ ਹੈ ਕਿ ਰਮਨ ਇੱਕ ਤਾਂਤਰਿਕ ਕੋਲ ਜਾਂਦਾ ਹੈ। ਰਾਜਵੀਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਅਤੇ ਪੋਤੇ ਦੇ ਲਾਪਤਾ ਹੋਣ ਪਿੱਛੇ ਜਵਾਈ ਦੀ ਸਾਜ਼ਿਸ਼ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦੇ 7 ਨਵੇਂ ਸ਼ੱਕੀ ਮਾਮਲੇ ਆਏ ਸਾਹਮਣੇ 

ਦੱਖਣੀ ਆਸਟ੍ਰੇਲੀਆ (ਐਸਏ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਘਾਤਕ H5N1 ਬਰਡ ਫਲੂ ਸਟ੍ਰੇਨ ਦੇ...

ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ: 6 ਦਿਨਾਂ ਬਾਅਦ ਕੰਮ ’ਤੇ ਪਰਤੇ ਹਜ਼ਾਰਾਂ ਕਰਮਚਾਰੀ

ਲਗਾਤਾਰ ਛੇ ਦਿਨ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਰਹੇ ਪੰਜਾਬ ਦੇ ਹਜ਼ਾਰਾਂ ਬਿਜਲੀ...

ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌਤ, ਸੜਕੀ ਹਾਦਸੇ ‘ਚ ਰਾਜਬੀਰ ਸਿੰਘ ਦੀ ਗਈ ਜਾਨ

ਦੁਬਈ ‘ਚ 36 ਸਾਲ ਦੇ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ...

ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਪੇਪਰ ਲੀਕ ਨਾਲ ਸਬੰਧਿਤ ਬਿੱਲ, 2024 ‘ਚ ਬਣੇ ਕਾਨੂੰਨ ਵਿਚ ਹੋਣਗੇ ਬਦਲਾਅ

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਵਿਦਿਆਰਥੀ ਅੰਦੋਲਨ ਖਤਮ ਹੋਣ ਦੇ 2 ਦਿਨ ਬਾਅਦ ਅੱਜ...

ਜਦੋਂ ਪੂਰਾ ਪਰਿਵਾਰ ਇਕੱਠਾ ਖੜ੍ਹਾ ਹੋਵੇ ਤਾਂ ਨਸ਼ੇ ਤੋਂ ਮੁਕਤੀ ਸੰਭਵ ਹੈ; ਅੱਜ ਮੇਰੇ ਪਤੀ ਪੂਰੀ ਤਰ੍ਹਾਂ ਨਸ਼ਾ-ਮੁਕਤ ਹਨ: ਬਲਵਿੰਦਰ ਕੌਰ, ਮੋਗਾ

*ਚੰਡੀਗੜ੍ਹ, 26 ਜੁਲਾਈ 2026:* ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਔਰਤਾਂ ਆਸ...

ਪੰਜਾਬ ਦਾ ਇਤਿਹਾਸ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਨਾਲ ਲਿਖਿਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 26 ਜੁਲਾਈ,2026*:ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...