September 22, 2026, 4:53 pm
----------- Advertisement -----------
HomeNewsBreaking Newsਲੁਧਿਆਣਾ 'ਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌ+ਤ, ਛੋਟੇ ਬੇਟੇ ਨਾਲ...

ਲੁਧਿਆਣਾ ‘ਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌ+ਤ, ਛੋਟੇ ਬੇਟੇ ਨਾਲ ਕਮਰੇ ‘ਚ ਸੌਂ ਰਹੇ ਸਨ ਪਤੀ-ਪਤਨੀ

Published on

----------- Advertisement -----------

ਲੁਧਿਆਣਾ ਵਿੱਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੋੜਾ ਪਿੰਡ ਥਰੀਕੇ ਵਿੱਚ ਇੱਕ ਡੇਅਰੀ ਵਿੱਚ ਬੱਚਿਆਂ ਨਾਲ ਰਹਿੰਦਾ ਸੀ। ਬੀਤੀ ਰਾਤ ਇੱਕ ਸੱਪ ਡੇਅਰੀ ਵਿੱਚ ਵੜ ਗਿਆ। ਇੱਥੇ ਕਮਰੇ ‘ਚ ਛੋਟੇ ਬੇਟੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਬਾਅਦ ਔਰਤ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕ ਜੋੜੇ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ ‘ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਪੁਲਿਸ ਥਾਣਾ ਸਦਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ। ਏਐਸਆਈ ਨੇ ਦੱਸਿਆ ਕਿ ਚਾਰੇ ਬੱਚੇ ਸੁਰੱਖਿਅਤ ਹਨ ਅਤੇ ਫਿਲਹਾਲ ਡੇਅਰੀ ਮਾਲਕ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਜੋੜੇ ਦੇ ਰਿਸ਼ਤੇਦਾਰ ਵੀ ਲੁਧਿਆਣਾ ਵਿੱਚ ਰਹਿੰਦੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...