ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਮਾਣੇਵਾਲ ‘ਚ 9ਵੀਂ ਜਮਾਤ ਦਾ 16 ਸਾਲਾ ਵਿਦਿਆਰਥੀ ਦਰਿਆ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਵਿਦਿਆਰਥੀ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਚੱਕੀ ਵਜੋਂ ਹੋਈ ਹੈ। ਪੁਲੀਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪੁੱਜ ਕੇ ਉਸ ਦੀ ਭਾਲ ਕਰ ਰਹੀਆਂ ਹਨ ਪਰ ਫਿਲਹਾਲ ਉਸ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਬਚਾਅ ਕਾਰਜ ‘ਚ ਜੁਟੀ ਟੀਮਾਂ ਵੱਲੋਂ ਉਸ ਨੂੰ ਲੱਭਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਿਕ ਸੁਖਪ੍ਰੀਤ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ ਲੈ ਕੇ ਸਮਰਾਲਾ ਵਿਖੇ ਨੌਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਗਿਆ ਸੀ, ਪਰ ਪ੍ਰੀਖਿਆ ਮੁਲਤਵੀ ਹੋਣ ਕਾਰਨ ਘਰ ਵਾਪਸ ਆ ਗਿਆ। ਫਿਰ ਉਹ ਘਰੋਂ ਮੁੜ ਮੋਟਰਸਾਈਕਲ ਲੈ ਲਿਆ, ਪਰ ਰਸਤੇ ਵਿੱਚ ਇੱਕ ਪੁਲ ’ਤੇ ਬੁੱਢਾ ਦਰਿਆ ਦਾ ਤੇਜ਼ ਵਹਾਅ ਹੋਣ ਕਾਰਨ ਸੁਖਪ੍ਰੀਤ ਸਿੰਘ ਆਪਣਾ ਮੋਟਰਸਾਈਕਲ ਸਾਈਡ ‘ਤੇ ਖੜ੍ਹਾ ਕਰਕੇ ਪੁਲ ਪਾਰ ਕਰਨ ਲੱਗਾ ਪਰ ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਕੁਝ ਹੀ ਸਕਿੰਟਾਂ ‘ਚ ਉਹ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਿਆ।
----------- Advertisement -----------
ਲੁਧਿਆਣਾ:ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਨੌਵੀਂ ਜਮਾਤ ਦਾ ਵਿਦਿਆਰਥੀ, ਬਚਾਅ ਕਾਰਜ ‘ਚ ਜੁਟੀਆਂ ਟੀਮਾਂ
Published on
----------- Advertisement -----------
----------- Advertisement -----------












