ਲੁਧਿਆਣਾ ‘ਚ ਸਕਰੈਪ ਨਾਲ ਭਰਿਆ ਟਰੱਕ ਖੰਭੇ ਨਾਲ ਟਕਰਾਇਆ, ਡਰਾਈਵਰ ਦੀ ਮੌ+ਤ ਲੁਧਿਆਣਾ ਦੇ ਸਮਰਾਲਾ ਦੇ ਸਿਵਲ ਹਸਪਤਾਲ ਦੇ ਸਾਹਮਣੇ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਸਕਰੈਪ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਹਾਦਸੇ ‘ਚ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਘਟਨਾ ਵਾਲੀ ਥਾਂ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਿਕ ਖੂਨ ਨਾਲ ਲੱਥਪੱਥ ਡਰਾਈਵਰ ਨੂੰ ਜੇਸੀਬੀ ਦੀ ਮਦਦ ਨਾਲ ਟਰੱਕ ‘ਚੋਂ ਬਾਹਰ ਕਢਿਆ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀ ਅਨੁਸਾਰ ਹਾਦਸੇ ਦਾ ਕਾਰਨ ਡਰਾਈਵਰ ਦੀ ਨੀਂਦ ਹੈ। ਏਐਸਆਈ ਪਵਨਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਤੜਕੇ 3 ਵਜੇ ਵਾਪਰਿਆ। ਟਰੱਕ ਡਰਾਈਵਰ ਦੀ ਪਛਾਣ ਰਾਣਾ ਵਜੋਂ ਹੋਈ ਹੈ। ਮ੍ਰਿਤਕ ਰਾਣਾ ਗੁਰਦਾਸਪੁਰ ਧਾਰੀਵਾਲ ਤੋਂ ਸਕਰੈਪ ਲਿਆ ਰਿਹਾ ਸੀ। ਜਦੋਂ ਸਮਰਾਲਾ ਸਿਵਲ ਹਸਪਤਾਲ ਨੇੜੇ ਪਹੁੰਚਿਆ ਤਾਂ ਟਰੱਕ ਬੇਕਾਬੂ ਹੋ ਗਿਆ। ਤੇਜ਼ ਰਫਤਾਰ ਅਤੇ ਨੀਂਦ ਕਾਰਨ ਉਹ ਹਾਈ ਵੋਲਟੇਜ ਖੰਭੇ ਨਾਲ ਟਕਰਾ ਗਿਆ। ਬ੍ਰੇਕ ਨਾ ਲੱਗਣ ਕਾਰਨ ਟਰੱਕ ਇੱਕ ਦੁਕਾਨ ਵਿੱਚ ਜਾ ਵੜਿਆ। ਫਿਲਹਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੈ। ਲਾਸ਼ ਨੂੰ ਟਰੱਕ ਵਿੱਚੋਂ ਕੱਢਣ ਲਈ ਜੇਸੀਬੀ ਦੀ ਮਦਦ ਲਈ ਗਈ। ਅਧਿਕਾਰੀ ਅਨੁਸਾਰ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਰਖਵਾਇਆ ਜਾਵੇਗਾ। ਵਾਹਨ ਮਾਲਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
----------- Advertisement -----------
ਲੁਧਿਆਣਾ ‘ਚ ਸਕਰੈਪ ਨਾਲ ਭਰਿਆ ਟਰੱਕ ਖੰਭੇ ਨਾਲ ਟਕਰਾਇਆ, ਡਰਾਈਵਰ ਦੀ ਮੌ+ਤ
Published on
----------- Advertisement -----------











