ਪੰਜਾਬ ਦੇ ਲੁਧਿਆਣਾ ਵਿੱਚ ਤੇਜ਼ ਹਨੇਰੀ ਕਾਰਨ ਇੱਕ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਇਮਾਰਤਾਂ ਨੁਕਸਾਨੀਆਂ ਗਈਆਂ। ਤਿੰਨ ਮੰਜ਼ਿਲਾ ਇਮਾਰਤ ਦੇ ਬਨੇਰੇ ਟੁੱਟ ਗਏ ਅਤੇ ਇੱਕ ਇਮਾਰਤ ਦਾ ਲੈਂਟਰ ਟੁੱਟ ਗਿਆ। ਇਸ ਹਾਦਸੇ ‘ਚ ਕੰਧ ਹੇਠਾਂ ਦੱਬ ਕੇ 1 ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਤਲਾਲ ਦਾਸ ਵਾਸੀ ਬਿਹਾਰ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਮੁਹੰਮਦ ਅਬੂ ਸਹਿਮਾ ਅਤੇ ਕਾਸ਼ੀਰਾਮ ਵਜੋਂ ਹੋਈ ਹੈ। ਮ੍ਰਿਤਕ ਵਿਜੇ ਸਿੰਘ ਕਾਲੋਨੀ, ਲੁਧਿਆਣਾ ਵਿੱਚ ਰਹਿੰਦਾ ਸੀ। ਉਹ ESSAN Fargin ਫੈਕਟਰੀ ਵਿੱਚ ਇੱਕ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ।
ਇਹ ਹਾਦਸਾ ਕੰਗਣਵਾਲ ਇਲਾਕੇ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੂੰ ਵੀ ਸੂਚਿਤ ਕੀਤਾ। ਥਾਣਾ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਮੌਕੇ ‘ਤੇ ਮਲਬਾ ਹਟਾਉਣ ਲਈ ਜੇਸੀਬੀ ਬੁਲਾਈ ਗਈ। ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਿਹਾ।
----------- Advertisement -----------
ਲੁਧਿਆਣਾ ‘ਚ ਤੇਜ਼ ਹਨੇਰੀ ਕਾਰਨ 25 ਫੁੱਟ ਉੱਚੀ ਕੰਧ ਡਿੱਗੀ, ਹਾਦਸੇ ‘ਚ 1 ਦੀ ਮੌਤ, 2 ਜ਼ਖਮੀ
Published on
----------- Advertisement -----------
----------- Advertisement -----------












