ਪੰਜਾਬ ਦੇ ਲੁਧਿਆਣਾ ‘ਚ ਇਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਡੇਢ ਮਹੀਨਾ ਪਹਿਲਾਂ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਦੀ 14 ਦਿਨਾਂ ਬਾਅਦ ਮੌਤ ਹੋ ਗਈ ਸੀ। ਔਰਤ ਦੀਆਂ ਪਹਿਲਾਂ ਹੀ 2 ਬੇਟੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਮ੍ਰਿਤਕਾ ਦੀ ਪਛਾਣ ਪ੍ਰਵੀਨ ਕੌਰ (25) ਵਾਸੀ ਪਿੰਡ ਮੰਡ ਜੋਧੇਵਾਲ ਸ੍ਰੀ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ।
ਮ੍ਰਿਤਕਾ ਦੀ ਮਾਂ ਰੇਸ਼ਮ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2018 ਵਿੱਚ ਮੰਡ ਪਿੰਡ ਜੋਧੇਵਾਲ ਵਾਸੀ ਪਲਵਿੰਦਰ ਸਿੰਘ ਨਾਲ ਹੋਇਆ ਸੀ। ਪ੍ਰਵੀਨ ਦਾ ਪਤੀ ਪਟਿਆਲਾ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਉਸ ਦੀਆਂ 2 ਬੇਟੀਆਂ ਸਨ। ਡੇਢ ਮਹੀਨਾ ਪਹਿਲਾਂ ਆਪਰੇਸ਼ਨ ਤੋਂ ਉਸ ਦੀ ਇਕ ਹੋਰ ਬੇਟੀ ਹੋਈ, ਜਿਸ ਦੀ 14 ਦਿਨਾਂ ਬਾਅਦ ਮੌਤ ਹੋ ਗਈ।












