October 30, 2026, 1:27 pm
----------- Advertisement -----------
HomeNewsLatest Newsਲੁਧਿਆਣਾ: ਰਿਸ਼ਵਤ ਲੈਣ ਵਾਲੇ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਹੋਈ...

ਲੁਧਿਆਣਾ: ਰਿਸ਼ਵਤ ਲੈਣ ਵਾਲੇ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਹੋਈ ਸਜ਼ਾ

Published on

----------- Advertisement -----------

ਲੁਧਿਆਣਾ ਜ਼ਿਲ੍ਹੇ ਦੇ 13 ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਨੇ 5-5 ਸਾਲ ਦੀ ਸਜ਼ਾ ਸੁਣਾਈ ਹੈ। ਪੁਲਿਸ ਮੁਲਾਜ਼ਮਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਵਧੀਕ ਸੈਸ਼ਨ ਜੱਜ ਡਾ: ਅਜੀਤ ਅੱਤਰੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ | ਦੱਸ ਦਈਏ ਕਿ ਸਾਲ 2003 ਵਿੱਚ ਸ਼ਿਕਾਇਤਕਰਤਾ ਮਰਹੂਮ ਬਿੱਟੂ ਚਾਵਲਾ ਅਤੇ ਸੁਭਾਸ਼ ਕੈਟੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਸਾਰੇ ਮੁਲਜ਼ਮ ਉਸ ਸਮੇਂ ਥਾਣਾ ਡਵੀਜ਼ਨ ਨੰਬਰ 6 ਵਿੱਚ ਤਾਇਨਾਤ ਸਨ।
ਸ਼ਿਕਾਇਤਕਰਤਾ ਸੁਭਾਸ਼ ਕੈਟੀ ਨੇ ਦੱਸਿਆ ਕਿ ਉਸ ਨੇ 14 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਵਾਈ ਸੀ। ਇਸ ਦੌਰਾਨ ਪੁਲੀਸ ਨੇ ਉਸ ਖ਼ਿਲਾਫ਼ ਝੂਠਾ ਕੇਸ ਵੀ ਦਰਜ ਕੀਤਾ ਸੀ। ਹਰੇਕ ਪੁਲੀਸ ਮੁਲਾਜ਼ਮ ’ਤੇ 4 ਤੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ।
ਸੁਭਾਸ਼ ਕੈਟੀ ਨੇ ਦੱਸਿਆ ਕਿ ਸਾਲ 2003 ਵਿਚ ਉਹ ਅਤੇ ਉਸ ਦੇ ਦੋਸਤ ਸਵ. ਬਿੱਟੂ ਚਾਵਲਾ ਲਾਟਰੀ ਦਾ ਕੰਮ ਕਰਦਾ ਸੀ। ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰੋਜ਼ਾਨਾ ਤੰਗ-ਪ੍ਰੇਸ਼ਾਨ ਕਰਦੇ ਸਨ। ਉਹ ਉਨ੍ਹਾਂ ਤੋਂ ਪੈਸੇ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਵੀ ਕਰਦੇ। ਇਸ ਕਾਰਨ ਉਸ ਨੇ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੈਸੇ ਲਏ ਤਾਂ ਇਸ ਦੀ ਬਕਾਇਦਾ ਵੀਡੀਓ ਰਿਕਾਰਡਿੰਗ ਕੀਤੀ ਗਈ। ਹਰ ਪੁਲਿਸ ਮੁਲਾਜ਼ਮ 500 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੀ ਰਿਸ਼ਵਤ ਲੈਂਦਾ ਸੀ।
ਸੁਭਾਸ਼ ਕੈਟੀ ਨੇ ਦੱਸਿਆ ਕਿ ਉਸ ਦੇ ਦੋਸਤ ਬਿੱਟੂ ਚਾਵਲਾ ਤੇ ਧੱਕੇਸ਼ਾਹੀ ਨਾਲ 33 ਦੇ ਕਰੀਬ ਕੇਸ ਦਰਜ ਕੀਤੇ ਗਏ। ਇਸ ਤਣਾਅ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 20 ਸਾਲਾਂ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...

ਪੁਲਿਸ ਵਲੋਂ ਅਕਾਲੀ ਆਗੂ ਤੇ ਕਿਸਾਨ ਆਗੂ ਗ੍ਰਿਫ਼ਤਾਰ ਤੇ ਨਜ਼ਰਬੰਦ

ਪਿੰਡ ਕਮਾਲਪੁਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ...

ਸਕਾਟਲੈਂਡ ਦੇ ਮੁੱਖ ਮੰਤਰੀ ਜੌਹਨ ਸਵਿਨੀ ਵਲੋਂ ਆਮਿਰ ਖ਼ਾਨ ਤੇ ਕਰਨ ਜੌਹਰ ਨਾਲ ਮੁਲਾਕਾਤਾਂ

ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਸਕਾਟਿਸ਼...

ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ;  ਸਸਕਾਰ ਦਾ ਖਦਸ਼ਾ

ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ...

ਸੰਤ ਸੀਚੇਵਾਲ ਨੇ CM ਮਾਨ ਨਾਲ ਕੀਤੀ ਮੁਲਾਕਾਤ, ਬੁੱਢਾ ਦਰਿਆ; ਕਾਲਾ ਸੰਘਿਆਂ ਡਰੇਨ ਤੇ ਧੁੱਸੀ ਬੰਨ੍ਹ ਦੇ ਚੁੱਕੇ ਅਹਿਮ ਮੁੱਦੇ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ...

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਮਿਲੇਗੀ Z+ ਸੁਰੱਖਿਆ? ਪਰਿਵਾਰ ਨੇ ਅਮਿਤ ਸ਼ਾਹ ਤੋਂ ਕੀਤੀ ਮੰਗ, ਜਾਣੋ ਨਿਯਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦੀ ਛੋਟੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ,...