ਚੰਡੀਗੜ੍ਹ, 29 ਅਕਤੂਬਰ 2023 – ਭਗਵੰਤ ਮਾਨ ਸਰਕਾਰ ਅਤੇ ਪੰਜਾਬ ਦੇ ਗਵਰਨਰ ਖਿਲਾਫ ਪਿਛਲੇ ਕਾਫੀ ਸਮੇ ਤੋਂ ਵਿਵਾਦ ਚੱਲ ਰਿਹਾ ਹੈ। ਹਾਲ ‘ਚ ਹੀ ਹੋਏ ਵਿਸ਼ੇਸ਼ ਸੈਸ਼ਨ ਨੂੰ ਵੀ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਨੇ ਗੈਰ-ਕਾਨੂੰਨੀ ਦੱਸ ਕੇ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਸੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਗਵਰਨਰ ਖਿਲਾਫ ਸੁਪਰੀਮ ਕੋਰਟ ਜਾਣ ਬਾਰੇ ਕਿਹਾ ਸੀ।
ਹੁਣ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਗਵਰਨਰ ਖਿਲਾਫ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ। ਸਰਕਾਰ ਨੇ ਸੈਸ਼ਨ ਤੇ ਰਾਜਪਾਲ ਦੀ ਮਨਮਰਜ਼ੀ ਖਿਲਾਫ ਸੁਪਰੀਮ ਕੋਰਟ ‘ਚ ਅਪੀਲ ਕੀਤੀ ਹੈ, ਜਿਸ ਦੀ ਸੁਣਵਾਈ ਕੱਲ੍ਹ ਸੁਪਰੀਮ ਕੋਰਟ ‘ਚ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਰਾਜਪਾਲ ਨੇ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸ ਬਿੱਲ ਸਾਈਨ ਕਰਨ ਤੋਂ ਨਾਂਹ ਕੀਤੀ ਸੀ।
ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਸੈਸ਼ਨ ਲਈ SC ਦਾ ਰੁੱਖ ਕੀਤਾ ਸੀ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਹਦਾਇਤਾਂ ਜਾਰੀ ਕਰ ਸੈਸ਼ਨ ਦੀ ਮਨਜੂਰੀ ਲਈ ਆਦੇਸ਼ ਦਿੱਤੇ ਸੀ।












