October 4, 2026, 6:25 am
----------- Advertisement -----------
HomeNewsBreaking Newsਭਵਾਨੀਗੜ੍ਹ-ਸੁਨਾਮ-ਬੁਢਲਾਡਾ-ਬੋਹਾ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ: ਸਿੰਗਲਾ

ਭਵਾਨੀਗੜ੍ਹ-ਸੁਨਾਮ-ਬੁਢਲਾਡਾ-ਬੋਹਾ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ: ਸਿੰਗਲਾ

Published on

----------- Advertisement -----------
  • ਕੈਬਨਿਟ ਮੰਤਰੀ ਸਿੰਗਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਗਰੋਹਾ ਧਾਮ ਤੱਕ ਸੜਕ ਦੇ ਬਾਕੀ ਹਿੱਸੇ ਦਾ ਨਾਂ ਵੀ ਮਹਾਰਾਜਾ ਅਗਰਸੇਨ ਦੇ ਨਾਂ ‘ਤੇ ਰੱਖਣ ਦੀ ਕੀਤੀ ਅਪੀਲ

ਚੰਡੀਗੜ੍ਹ, 8 ਜਨਵਰੀ 2022 – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਾਨੀਗੜ੍ਹ-ਸੁਨਾਮ-ਭੀਖੀ-ਬੁਢਲਾਡਾ-ਬੋਹਾ ਸੜਕ ਦਾ ਨਾਂ ਅਗਰੋਹਾ ਦੇ ਮਹਾਨ ਰਾਜਾ ਮਹਾਰਾਜਾ ਅਗਰਸੇਨ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਭਵਾਨੀਗੜ੍ਹ ਤੋਂ ਹਰਿਆਣਾ ਦੀ ਹੱਦ ਤੱਕ 87.05 ਕਿਲੋਮੀਟਰ ਲੰਮੀ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ ਗਿਆ ਹੈ ਕਿਉਂਕਿ ਇਹ ਸੜਕ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਨੂੰ ਅਗਰੋਹਾ ਧਾਮ ਨਾਲ ਜੋੜਦੀ ਹੈ।

ਲੋਕ ਨਿਰਮਾਣ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਸੂਬੇ ਅੰਦਰ ਪੈਂਦੇ ਅਗਰੋਹਾ ਧਾਮ ਤੱਕ ਸੜਕ ਦੇ ਬਾਕੀ ਬਚੇ 61 ਕਿਲੋਮੀਟਰ ਹਿੱਸੇ ਦਾ ਨਾਂ ਵੀ ਮਹਾਰਾਜਾ ਅਗਰਸੇਨ ਜੀ ਦੇ ਨਾਂ ‘ਤੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਰੋਹਾ ਧਾਮ ਉਹ ਇਤਿਹਾਸਕ ਸਥਾਨ ਹੈ ਜਿੱਥੇ ਅਗਰਵਾਲ ਭਾਈਚਾਰੇ ਦੀ ਸ਼ੁਰੂਆਤ ਹੋਈ ਸੀ। ਇਸ ਲਈ ਹਰ ਸਾਲ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਸੈਂਕੜੇ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਪੰਜਾਬ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ।

ਮੰਤਰੀ ਨੇ ਦੱਸਿਆ ਕਿ ਸੜਕ ਦੇ ਨਾਮਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਹਾਰਾਜਾ ਅਗਰਸੇਨ ਦੇ ਨਾਂ ‘ਤੇ ਅਕਾਦਮਿਕ ਚੇਅਰ ਸਥਾਪਤ ਕੀਤੀ ਹੈ ਅਤੇ ਵਜ਼ੀਫ਼ਾ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਚੇਅਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ 7 ਕਰੋੜ ਰੁਪਏ ਦੇ ਫੰਡ ਵੀ ਮਨਜ਼ੂਰ ਕੀਤੇ ਗਏ ਹਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਨੂੰ ਪੁਰਾਤਨ ਸਮੇਂ ਵਿੱਚ ਉੱਤਰੀ ਭਾਰਤ ਵਿੱਚ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਬਿਹਤਰੀ ਅਤੇ ਵਪਾਰ ਤੇ ਵਪਾਰੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਯਾਦ ਕੀਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਦੇ ਅਗਰਵਾਲ/ਬਾਣੀਆ ਭਾਈਚਾਰੇ ਨੂੰ ਮਹਾਰਾਜਾ ਅਗਰਸੇਨ ਦੇ ਵੰਸ਼ਜ ਵਜੋਂ ਮੰਨਿਆ ਜਾਂਦਾ ਹੈ ਅਤੇ ਭਾਈਚਾਰੇ ਦੇ 17 ਗੋਤਾਂ (ਕਬੀਲਿਆਂ) ਦਾ ਨਾਂ ਮਹਾਰਾਜਾ ਅਗਰਸੇਨ ਦੇ ਪੁੱਤਰਾਂ ਦੇ ਨਾਂ ‘ਤੇ ਰੱਖੇ ਗਏ ਸਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੁਝ ਮਹੀਨਿਆਂ ਵਿੱਚ ਹੀ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਹੈ ਅਤੇ ਲੋਕ ਨਿਰਮਾਣ ਵਿਭਾਗ ਵੀ ਸੂਬੇ ਦੇ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਵਿੱਚ ਕਈ ਪ੍ਰੋਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਸੜਕਾਂ ਦੀ ਗੁਣਵੱਤਾ ਤੇ ਹੋਰ ਪ੍ਰੋਜੈਕਟਾਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...