October 26, 2026, 10:03 pm
----------- Advertisement -----------
HomeNewsBreaking Newsਸਾਬਕਾ ਮੰਤਰੀ ਗਰਚਾ ਦੇ ਘਰ ਵੱਡੀ ਵਾਰਦਾਤ: ਨੌਕਰ ਨੇ ਰਾਤ ਦੇ ਖਾਣੇ...

ਸਾਬਕਾ ਮੰਤਰੀ ਗਰਚਾ ਦੇ ਘਰ ਵੱਡੀ ਵਾਰਦਾਤ: ਨੌਕਰ ਨੇ ਰਾਤ ਦੇ ਖਾਣੇ ‘ਚ ਦਿੱਤਾ ਨਸ਼ੀਲਾ ਪਦਾਰਥ, ਹਾਲਤ ਨਾਜ਼ੁਕ

Published on

----------- Advertisement -----------
  • ਨੌਕਰ ਸੋਨਾ ਤੇ ਨਕਦੀ ਲੁੱਟ ਕੇ ਫਰਾਰ

ਲੁਧਿਆਣਾ, 18 ਸਤੰਬਰ 2023 – ਲੁਧਿਆਣਾ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਪੱਖੋਵਾਲ ਰੋਡ ਸਥਿਤ ਮਹਾਜਰ ਰਣਜੀਤ ਸਿੰਘ ਨਗਰ ਵਿੱਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਨੂੰ ਬੇਹੋਸ਼ ਕਰ ਘਰ ‘ਚ ਰਾਤ ਸਮੇਂ ਚੋਰੀ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਮੰਤਰੀ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਅਜੇ ਵੀ ਬੇਹੋਸ਼ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਰੇਲੂ ਨੌਕਰ ‘ਤੇ ਵਾਰਦਾਤ ਨੂੰ ਦੇਣ ਦਾ ਸ਼ੱਕ ਹੈ। ਘਰ ‘ਚ ਮੌਜੂਦ ਲੋਕਾਂ ਨੂੰ ਰਾਤ ਸਮੇਂ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਗਈ ਸੀ।

ਗੁਆਂਢੀ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਗਰਚਾਦਾ ਸਰੀਰ ਠੰਡਾ ਪਿਆ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਕਲੋਨੀ ਵਾਸੀਆਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਗਰਦੀਸ਼ ਗਰਚਾ, ਉਸ ਦੀ ਪਤਨੀ ਅਤੇ ਦੋ ਨੌਕਰਾਣੀਆਂ ਵੀ ਘਰ ਵਿੱਚ ਬੇਹੋਸ਼ ਪਈਆਂ ਗਈਆਂ। ਉਨ੍ਹਾਂ ਦੇ ਪੁੱਤਰ ਬੌਬੀ ਗਰਚਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੇਟਾ ਬੌਬੀ ਕਿਸੇ ਕੰਮ ਲਈ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ।

ਭਾਜਪਾ ਆਗੂ ਗੌਰਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਕਰੀਬ 5 ਤੋਂ 6 ਵਾਰ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਘਟਨਾ ਤੋਂ ਕਰੀਬ 1 ਘੰਟੇ ਬਾਅਦ ਪੁਲਿਸ ਪਹੁੰਚੀ। ਫਿਲਹਾਲ ਜਗਦੀਸ਼ ਗਰਚਾ ਨੂੰ ਪੰਚਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਅਨੁਸਾਰ ਇਲਾਕੇ ਦੇ ਸੀਸੀਟੀਵੀ ਕੈਮਰੇ ਆਦਿ ਦੀ ਛਾਣਬੀਣ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੋਹਿਤ ਕੁਮਾਰ ਮੋਂਟੂ ਵੋਹਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਲ 2022 ਦੀਆਂ...

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...

ਮੋਗਾ ਗੋਲੀਕਾਂਡ: ਮੌਕੇ ‘ਤੇ ਪਹੁੰਚੇ DGP ਗੌਰਵ ਯਾਦਵ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ...

ਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ...

ਦਲੇਰ ਮਹਿੰਦੀ ਵਿਵਾਦ ‘ਚ ਵੱਡਾ ਮੋੜ, ਮੰਤਰੀ ਸੁਬੋਧ ਉਨਿਆਲ ਨੇ ਫ਼ੋਨ ‘ਤੇ ਮੰਗੀ ਮੁਆਫ਼ੀ

ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਇੱਕ ਫ਼ੋਨ ਗੱਲਬਾਤ ਦੌਰਾਨ ਗਾਇਕ ਦਲੇਰ ਮਹਿੰਦੀ ਤੋਂ ਮੁਆਫ਼ੀ...

ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ, ਰਾਹੁਲ ਗਾਂਧੀ ਸੁਰੱਖਿਅਤ

2018 ਦੇ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਸੁਲਤਾਨਪੁਰ ਸਥਿਤ ਸੰਸਦ ਮੈਂਬਰਾਂ/ਵਿਧਾਇਕਾਂ...

ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ, ਵਿਦੇਸ਼ਾਂ ’ਚ ਵਧਿਆ ਮਾਣ!

 ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ...