September 10, 2026, 9:47 pm
----------- Advertisement -----------
HomeNewsLatest Newsਭਗਵੰਤ ਮਾਨ ਸਰਕਾਰ ਪਟਿਆਲਾ 'ਚ ਖੋਲ੍ਹੇਗੀ ਰਾਜ ਦਾ ਪਹਿਲਾ ਸੰਕੇਤ ਭਾਸ਼ਾ ਕੇਂਦਰ-ਜੌੜਾਮਾਜਰਾ

ਭਗਵੰਤ ਮਾਨ ਸਰਕਾਰ ਪਟਿਆਲਾ ‘ਚ ਖੋਲ੍ਹੇਗੀ ਰਾਜ ਦਾ ਪਹਿਲਾ ਸੰਕੇਤ ਭਾਸ਼ਾ ਕੇਂਦਰ-ਜੌੜਾਮਾਜਰਾ

Published on

----------- Advertisement -----------

ਪਟਿਆਲਾ, 24 ਸਤੰਬਰ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸੰਕੇਤ ਭਾਸ਼ਾ ਸਿਖਾਉਣ ਲਈ ਪੰਜਾਬ ਦਾ ਪਹਿਲਾ ਕੇਂਦਰ ਪਟਿਆਲਾ ਵਿਖੇ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਬੋਲਣ ਤੇ ਸੁਨਣ ਤੋਂ ਅਸਮਰੱਥ ਲੋਕਾਂ ਦੀ ਭਲਾਈ ਲਈ ਪਿਛਲੀਆਂ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਅਜਿਹੇ ਵਿਅਕਤੀਆਂ ਨੂੰ ਇਕੱਲੇ ਨੌਕਰੀਆਂ ਦੇ ਵਿਸ਼ੇਸ਼ ਮੌਕੇ ਹੀ ਪ੍ਰਦਾਨ ਨਹੀਂ ਕਰ ਰਹੀ ਸਗੋਂ ਸਾਰੇ ਦਿਵਿਆਂਗਜਨਾਂ ਦੇ ਸ਼ਸ਼ਕਤੀਕਰਨ ਲਈ ਵੀ ਨਿੱਠਕੇ ਕੰਮ ਕਰ ਰਹੀ ਹੈ।

ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਵੱਲੋਂ ਇੱਥੇ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਨਾਗਰਿਕ ਸੰਕੇਤ ਭਾਸ਼ਾ ਸਿੱਖੇ ਤਾਂ ਕਿ ਅਸੀਂ ਬੋਲਣ ਅਤੇ ਸੁਣਨ ਤੋਂ ਅਸਮਰਥ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਇਨ੍ਹਾਂ ਨਾਲ ਵਾਰਤਾਲਾਪ ਸੁਖਾਂਵੇਂ ਮਾਹੌਲ ‘ਚ ਕਰ ਸਕੀਏ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਤੇ ਕੁਲਵੰਤ ਸਿੰਘ ਬਾਜ਼ੀਗਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।

ਚੇਤਨ ਸਿੰਘ ਜੌੜਾਮਾਜਰਾ ਨੇ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਵੱਲੋਂ ਜਿੰਦਗੀ ਜਿਊਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ‘ਚ ਜਜ਼ਬਾ ਆਮ ਵਿਅਕਤੀ ਤੋਂ ਵੀ ਵੱਧ ਹੁੰਦਾ ਹੈ ਪਰੰਤੂ ਇਨ੍ਹਾਂ ਨੂੰ ਸਹੀ ਮੌਕੇ ਪ੍ਰਦਾਨ ਨਹੀਂ ਹੁੰਦੇ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਭਗਵੰਤ ਮਾਨ ਸਰਕਾਰ ਦਿਵਿਆਂਗਜਨਾਂ ਸਮੇਤ ਸਮੂਹ ਪੰਜਾਬੀਆਂ ਦੀਆਂ ਉਮੀਦਾਂ ਉਪਰ ਪੂਰੀ ਤਰ੍ਹਾਂ ਖਰ੍ਹਾ ਉਤਰੇਗੀ।
ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਨੇ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਦੀਆਂ ਮੰਗਾਂ ਸਿਹਤ ਮੰਤਰੀ ਤੇ ਵਿਧਾਇਕ ਸਾਹਿਬਾਨ ਦੇ ਸਨਮੁੱਖ ਰੱਖਦਿਆਂ ਕਿਹਾ ਕਿ ਅਜਿਹੇ ਵਿਅਕਤੀ ਇਕੱਲੇ ਬੋਲ ਤੇ ਸੁਣ ਨਹੀਂ ਸਕਦੇ ਪ੍ਰੰਤੂ ਦਿਮਾਗੀ ਤੌਰ ‘ਤੇ ਉਹ ਡੰਬ ਨਹੀਂ ਹਨ, ਜਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ। ਇਸ ਲਈ ਇਨ੍ਹਾਂ ਦੀਆਂ ਭਾਵਨਾਂਵਾਂ ਨੂੰ ਸਮਝਣ ਲਈ ਸੰਕੇਤ ਭਾਸ਼ਾ ਸਿਖਾਉਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਭਗਤ ਪੂਰਨ ਸਿੰਘ ਡੈਫ ਸਕੂਲ, ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਂਇੰਡ ਸਕੂਲ ਦੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਜਦਕਿ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਡੈਫ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। ਸਮਾਗਮ ਮੌਕੇ ਪੰਜਾਬ ਭਰ ਤੋਂ ਪੁੱਜੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਆਪ ਦੇ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਕੇ.ਕੇ. ਕਲੋਨਾਈਜ਼ਰ ਤੋਂ ਯੋਗੇਸ਼ ਕਟਾਰੀਆ, ਐਸ.ਪੀ. ਸਥਾਨਕ ਹਰਵੰਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ, ਡੀ.ਡੀ.ਐਫ. ਪ੍ਰਿਆ ਸਿੰਘ, ਡਾ. ਕਿਰਨ ਕੌਰ, ਮਹਿਲਾ ਆਗੂ ਕੁਲਦੀਪ ਕੌਰ ਵੀ ਮੌਜੂਦ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...