ਅੰਮ੍ਰਿਤਸਰ, 22 ਅਪ੍ਰੈਲ 2022 – ਅੰਮ੍ਰਿਤਸਰ ਵਿੱਚ ਇੱਕ ਵਿਆਹੁਤਾ ਲੜਕੀ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ। ਵਿਆਹੁਤਾ ਲੜਕੀ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉਹ ਘਰੋਂ ਬਾਹਰ ਹੈ ਅਤੇ ਸਹਰਾ ਪਰਿਵਾਰ ਨੇ ਉਸ ਦਾ ਸਾਮਾਨ ਘਰੋਂ ਬਾਹਰ ਕੱਢ ਦਿੱਤਾ ਹੈ॥
ਜਿਸ ਤੋਂ ਬਾਅਦ ਪੀੜਤ ਲੜਕੀ ਵੱਲੋਂ ਵੀਡੀਓ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਨਸਾਫ ਦਿਵਾਉਣ ਲਈ ਅਪੀਲ ਕੀਤੀ ਗਈ।
ਜਿਸ ਤੋਂ ਬਾਅਦ ਲੜਕੀ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਸ ਦਾ ਸਹੁਰਾ ਪਰਿਵਾਰ ਕਾਫੀ ਸਿਆਸੀ ਰਸੂਖ ਰੱਖਦਾ ਹੈ, ਜਿਸ ਕਾਰਨ ਉਸ ਦੀ ਸੁਣਵਾਈ ਨਹੀਂ ਹੋ ਰਹੀ। ਇਸ ਤੋਂ ਬਿਨਾਂ ਉਸ ਵੱਲੋਂ ਪੁਲਿਸ ‘ਤੇ ਵੀ ਇਲਜ਼ਾਮ ਲਾਏ ਗਏ ਹਨ ਕਿ ਕਿਵੇਂ ਪਹਿਲਾਂ ਮੌਕੇ ‘ਤੇ ਪਹੁੰਚੇ ਪੁਲਸ ਵਾਲੇ ਲੜਕੀ ਦੀ ਮਦਦ ਕਰਨ ਦੀ ਗੱਲ ਕਰਦੇ ਨੇ ਜਿਦਾਂ ਹੀ ਲੜਕੀ ਦੀ ਸੱਸ ਵੱਲੋਂ ਕਿਸੇ ਨੂੰ ਫੋਨ ਕਰ ਮੁਲਾਜ਼ਮਾਂ ਨਾਲ ਗੱਲ ਕਰਵਾਈ ਜਾਂਦੀ ਹੈ ਤਾਂ ਪੁਲਿਸ ਦਾ ਰੁਖ ਹੀ ਬਦਲ ਜਾਂਦਾ ਹੈ।
ਪੀੜਤ ਲੜਕੀ ਨੇ ਪੁਲੀਸ ‘ਤੇ ਵੀ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ, ਕਿ ਉਸ ਦੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜਦੋਂ ਕਿ ਇਲਜ਼ਾਮ ਲਾਉਣ ਵਾਲੀ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।












