September 14, 2026, 8:33 pm
----------- Advertisement -----------
HomeNewsLatest Newsਖੇਡ ਮੰਤਰੀ ਮੀਤ ਹੇਅਰ ਨੇ ਹਾਕੀ ਜੂਨੀਅਰ ਏਸ਼ੀਆ ਕੱਪ ਜੇਤੂ ਭਾਰਤੀ ਟੀਮ...

ਖੇਡ ਮੰਤਰੀ ਮੀਤ ਹੇਅਰ ਨੇ ਹਾਕੀ ਜੂਨੀਅਰ ਏਸ਼ੀਆ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਮੁਬਾਰਕਬਾਦ

Published on

----------- Advertisement -----------

ਚੰਡੀਗੜ੍ਹ, 2 ਜੂਨ: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਖੇਡੇ ਗਏ ਹਾਕੀ ਜੂਨੀਅਰ ਏਸ਼ੀਆ ਕੱਪ ਵਿੱਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਬੀਤੀ ਰਾਤ ਖੇਡੇ ਗਏ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਜਿੱਤਿਆ। ਭਾਰਤ ਹੁਣ ਤੱਕ ਸਭ ਤੋਂ ਵੱਧ (ਚਾਰ ਵਾਰ) ਇਹ ਟੂਰਨਾਮੈਂਟ ਜਿੱਤਣ ਵਾਲਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਭਾਰਤ ਨੇ 2015, 2008 ਤੇ 2004 ਵਿੱਚ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖਿਤਾਬੀ ਜਿੱਤ ਉਤੇ ਸਮੁੱਚੀ ਭਾਰਤੀ ਟੀਮ ਨੂੰ ਮੁਬਾਰਦਬਾਦ ਦਿੰਦਿਆਂ ਆਖਿਆ ਕਿ ਮੁੰਡਿਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਦੇਸ਼ ਨੂੰ ਵੱਡਾ ਮਾਣ ਦਿਵਾਇਆ ਹੈ। ਹਾਕੀ ਖੇਡ ਦੇ ਇਸ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਹਾਕੀ ਵਿੱਚ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਹਰ ਖਿਡਾਰੀ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ। ਮੀਤ ਹੇਅਰ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾ ਲੰਪਰ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ।

ਜ਼ਿਕਰਯੋਗ ਹੈ ਕਿ ਸਾਲਾਹ ਵਿਖੇ ਖੇਡੇ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਗਰੁੱਪ ਸਟੇਜ ਵਿੱਚ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਪਹਿਲੇ ਸਥਾਨ ਉਤੇ ਰਹੀ। ਸੈਮੀ ਫ਼ਾਈਨਲ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ 2-1 ਦੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਅੰਗਦ ਸਿੰਘ ਨੇ 13ਵੇਂ ਤੇ ਅਰਾਏਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਟੂਰਨਾਮੈਂਟ ਵਿੱਚ ਅਰਾਏਜੀਤ ਸਿੰਘ ਹੁੰਦਲ 8 ਗੋਲਾਂ ਨਾਲ ਸੈਕੰਡ ਟਾਪ ਸਕੋਰਰ ਰਿਹਾ। ਭਾਰਤ ਦਾ ਗੋਲ ਕੀਪਰ ਐਚ.ਐਸ.ਮੋਹਿਤ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...