July 16, 2024, 8:50 pm
----------- Advertisement -----------
HomeNewsBreaking Newsਮੰਦ ਬੁੱਧੀ ਲੜਕੀ ਚੜ੍ਹੀ ਰੇਲਵੇ ਦੀਆਂ ਹਾਈ ਵੋਲਟੇਜ ਇਲੈਕਟ੍ਰਿਕ ਤਾਰਾਂ ਵਾਲੇ ਟਾਵਰ...

ਮੰਦ ਬੁੱਧੀ ਲੜਕੀ ਚੜ੍ਹੀ ਰੇਲਵੇ ਦੀਆਂ ਹਾਈ ਵੋਲਟੇਜ ਇਲੈਕਟ੍ਰਿਕ ਤਾਰਾਂ ਵਾਲੇ ਟਾਵਰ ‘ਤੇ, ਬੁਰੀ ਤਰ੍ਹਾਂ ਝੁਲਸੀ

Published on

----------- Advertisement -----------
  • ਮਾਝਾ ਫਾਊਂਡੇਸ਼ਨ ਲੜਕੀ ਦੀ ਮਦਦ ਲਈ ਆਈ ਅੱਗੇ ਲੜਕੀ ਦੇ ਇਲਾਜ ਦਾ ਸਾਰਾ ਖਰਚਾ ਚੁੱਕਿਆ

ਗੁਰਦਾਸਪੁਰ, 1 ਨਵੰਬਰ 2023 – ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨੇੜੇ ਹਾਈਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਇੱਕ ਲੜਕੀ ਬੁਰੀ ਤਰ੍ਹਾਂ ਝੁਲਸ ਗਈ ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ। ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਅਚਾਨਕ ਬਿਜਲੀ ਦੀ ਤਾਰਾਂ ਤੋਂ ਕਾਫੀ ਤੇਜ਼ ਅੱਗ ਨਿਕਲੀ ਜਦੋਂ ਅਸੀਂ ਦੇਖਿਆ ਤਾਂ ਇੱਕ ਲੜਕੀ ਬਿਜਲੀ ਦੇ ਖੰਬੇ ਉੱਪਰ ਚੜੀ ਹੋਈ ਸੀ ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਖੰਬੇ ਤੋਂ ਥੱਲੇ ਉਤਾਰਿਆ ਅਤੇ ਪੁਲਿਸ ਨੂੰ ਵੀ ਮੌਕੇ ਤੇ ਹੀ ਸੂਚਿਤ ਕਰ ਦਿੱਤਾ ਗਿਆ। ਜਿਸ ਨੂੰ ਕਿ ਬੀਐਸਐਫ ਤੇ ਜਵਾਨਾਂ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ ਜਿੱਥੇ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ 50% ਝੁਸਲ ਚੁੱਕੀ ਹੈ। ਜਿਸ ਦੀ ਹਾਲਤ ਗੰਭੀਰ ਹੈ ਅਤੇ ਉਸਦਾ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਚੱਲ ਰਿਹਾ ਹੈ। ਲੜਕੀ ਮੰਦ ਬੁੱਧੀ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਸਾਡੇ ਕੋਲੋਂ ਇੱਕ ਲੇਡੀ ਮਰੀਜ਼ ਆਇਆ ਹੈ ਜੋ ਕਿ ਸੜ ਚੁੱਕਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਮਰੀਜ਼ ਨੂੰ ਬੀਐਸਐਫ ਦੇ ਜਵਾਨ ਲਿਆਏ ਹਨ ਜੋ ਕਿ ਦੇਖਣ ਵਿੱਚ ਪ੍ਰਵਾਸੀ ਲੱਗ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਦਿਮਾਗੀ ਹਾਲਤ ਵੀ ਸਹੀ ਨਹੀਂ ਲੱਗ ਰਹੀ। ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਿਨਾਂ ਨੇ ਇਸ ਲੜਕੀ ਨੂੰ ਸਿਵਿਲ ਹਸਪਤਾਲ ਵਿਖੇ ਲਿਆਂਦਾ ਹੈ ਅਤੇ ਉਹਨਾਂ ਦੇ ਕਹਿਣ ਮੁਤਾਬਕ ਇਹ ਲੜਕੀ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਗਈ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਲਿਆਂਦਾ ਗਿਆ ਡਾਕਟਰ ਨੇ ਕਿਹਾ ਕਿ ਲੜਕੀ 50% ਸੜ ਚੁੱਕੀ ਹੈ। ਜਿਸਦਾ ਇਲਾਜ ਚੱਲ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਝਾ ਫਾਊਂਡੇਸ਼ਨ ਦੇ ਮੈਂਬਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਸੀ ਕਿ ਇੱਕ ਲੜਕੀ ਹਾਈ ਵੋਲਟੇ ਤਾਰਾਂ ਦੀ ਚਪੇਟ ਵਿੱਚ ਆਉਣ ਕਰਕੇ ਬੁਰੀ ਤਰ੍ਹਾਂ ਝੁਲਸ ਗਈ ਹੈ, ਜਿਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ ਵਿੱਚ ਆਏ ਹਾਂ ਅਤੇ ਡਾਕਟਰ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਲੜਕੀ ਦੇ ਇਲਾਜ ਦਾ ਪੂਰਾ ਖਰਚਾ ਚੁੱਕਿਆ ਹੈ ਜਿੱਥੇ ਕਿ ਡਾਕਟਰ ਨੇ ਦੱਸਿਆ ਹੈ ਕਿ ਲੜਕੀ ਦੀ ਹਾਲਤ ਗੰਭੀਰ ਹੈ ਅਤੇ ਇਹ 50% ਸੜ ਚੁੱਕੀ ਇਸਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਇਲਾਜ ਦੀ ਪੂਰੀ ਜਿੰਮੇਵਾਰੀ ਚੁੱਕੀ ਹੈ ਅਤੇ ਇਸ ਨੂੰ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸਦਾ ਧਿਆਨ ਰੱਖਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਹੱਰਮ ਦੀ ਛੁੱਟੀ ਚੱਲਦੇ ਕੱਲ੍ਹ ਬੰਦ ਰਹੇਗਾ ਸਟਾਕ ਮਾਰਕੀਟ

ਮੁਹੱਰਮ ਦੀ ਛੁੱਟੀ ਦੇ ਕਾਰਨ, ਸਟਾਕ ਮਾਰਕੀਟ ਕੱਲ ਭਾਵ ਬੁੱਧਵਾਰ (17 ਜੁਲਾਈ 2024) ਨੂੰ...

ਭਿਵਾਨੀ ਦੀ ਅਪਰਨਾ EPFO ​​’ਚ ਬਣੀ ਸਹਾਇਕ ਕਮਿਸ਼ਨਰ: UPSC ਪ੍ਰੀਖਿਆ ਵਿੱਚ ਕੀਤਾ ਦੂਜਾ ਦਰਜਾ ਪ੍ਰਾਪਤ

ਹਰਿਆਣਾ ਦੇ ਭਿਵਾਨੀ ਦੇ ਵਿਦਿਆ ਨਗਰ ਦੀ ਰਹਿਣ ਵਾਲੀ ਅਪਰਨਾ ਗਿੱਲ ਨੇ ਮੰਗਲਵਾਰ ਨੂੰ...

ਅੰਮ੍ਰਿਤਸਰ ‘ਚ ਹਿਮਾਚਲ ਦੀ ਕਾਰ ਪਲਟੀ, 2 ਦੀ ਮੌਤ

ਪੰਜਾਬ ਦੇ ਅੰਮ੍ਰਿਤਸਰ 'ਚ ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ...

ਕਿਮ ਕਾਰਦਸ਼ਿਅਨ ਭਗਵਾਨ ਗਣੇਸ਼ ਦੀ ਮੂਰਤੀ ਨਾਲ ਤਸਵੀਰ ਕੀਤੀ ਸਾਂਝੀ, ਯੂਜ਼ਰਸ ਹੋਏ ਨਾਰਾਜ਼

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਸਮਾਰੋਹ 'ਚ ਦੇਸ਼ ਹੀ ਨਹੀਂ ਸਗੋਂ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਜੁਲਾਈ; ਬੱਚੇ ਇਸ ਵੈੱਬਸਾਇਟ ‘ਤੇ ਕਰਨ ਅਪਲਾਈ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ 31 ਜੁਲਾਈ...

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਸ਼ਿਕਾਇਤ ਦਰਜ; ਜਾਣੋ ਕੀ ਹੈ ਪੂਰਾ ਮਾਮਲਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ...

ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਜ਼ਮਾਨਤ

ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ 'ਤੇ ਖੜ੍ਹੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ...

ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਲੁਧਿਆਣਾ ਦੀ ਇੱਕ ਧਾਗੇ ਦੀ ਫੈਕਟਰੀ ਵਿੱਚ ਮੰਗਲਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ।...

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਨਕੇਲ ਪਾਉਣ ਲਈ ਪੁਲਿਸ ਵਿਸ਼ੇਸ਼ ਨਾਕੇ ਸਥਾਪਿਤ ਕਰੇਗੀ – ਏ.ਡੀ.ਜੀ.ਪੀ A.S ਰਾਏ

ਲੁਧਿਆਣਾ, 16 ਜੁਲਾਈ (000) - ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਅਤੇ ਸੜਕ...