ਮਾਈਗ੍ਰੇਨ ਇਕ ਗੰਭੀਰ ਸਮੱਸਿਆ ਹੈ । ਇਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਪੱਧਰ ‘ਤੇ ਛੇਵੀਂ ਸਭ ਤੋਂ ਅਯੋਗ ਹਾਲਤ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮਾਈਗ੍ਰੇਨ ਨਾ ਸਿਰਫ਼ ਸਾਨੂੰ ਬਲਕਿ ਸਾਡੀ ਪੂਰੀ ਰੁਟੀਨ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਹਾਨੂੰ ਮਾਈਗ੍ਰੇਨ ਦੀ ਦਰਦ ਸ਼ੁਰੂ ਹੋ ਗਈ ਹੈ ਤਾਂ ਲਾਈਟਾਂ ਬੰਦ ਕਰ ਦਿਓ, ਕਿਉਂਕਿ ਰੋਸ਼ਨੀ ਮਾਈਗ੍ਰੇਨ ਦੇ ਦਰਦ ਨੂੰ ਹੋਰ ਵਿਗਾੜ ਸਕਦੀ ਹੈ। ਅਜਿਹੀ ਸਥਿਤੀ ‘ਚ ਹਨੇਰੇ, ਸ਼ਾਂਤ ਕਮਰੇ ਵਿੱਚ ਆਰਾਮ ਕਰੋ ਤੇ ਹੋ ਸਕੇ ਤਾਂ ਸੌਂ ਜਾਓ। ਸੌਣ ਦੇ ਸਮੇਂ ਦੀ ਰੂਟੀਨ ਬਣਾਈ ਰੱਖੋ ਤੇ ਸਮੇਂ ਸਿਰ ਸੌਣ ਲਈ ਜਾਓ।
ਇਸ ਦੌਰਾਨ ਆਪਣੇ ਸਿਰ ਜਾਂ ਗਰਦਨ ‘ਤੇ ਗਰਮ ਜਾਂ ਠੰਡਾ ਪੈਕ ਲਗਾਓ। ਇਕ ਆਈਸ ਪੈਕ ਦਾ ਪ੍ਰਭਾਵ ਦਰਦ ਵਾਲੀ ਜਗ੍ਹਾ ਨੂੰ ਸੁੰਨ ਕਰ ਦੇਵੇਗਾ, ਜਦੋਂਕਿ ਹੌਟ ਪੈਕ ਤਣਾਅ ਵਾਲੀਆਂ ਮਾਸਪੇਸ਼ੀਆਂ ਨੂੰ ਆਰਾਮ ਕਰਨ ‘ਚ ਮਦਦ ਕਰ ਸਕਦਾ ਹੈ।
ਮਾਈਗ੍ਰੇਨ ਦੇ ਦਰਦ ਤੋਂ ਰਾਹਤ ਪਾਉਣ ਲਈ ਇਕ ਕੱਪ ਕੌਫੀ ਪੀਓ। ਸਿਰਫ਼ ਕੈਫ਼ੀਨ ਹੀ ਮਾਈਗ੍ਰੇਨ ਨੂੰ ਖ਼ਤਮ ਕਰ ਸਕਦੀ ਹੈ। ਦਿਨ ਵਿਚ 30 ਮਿੰਟਾਂ ਤੋਂ ਵੱਧ ਲੰਮੀ ਝਪਕੀ ਲੈਣ ਤੋਂ ਬਚੋ।
ਪ੍ਰੋਸੈੱਸਡ ਮੀਟ, ਪੁਰਾਣਾ ਪਨੀਰ, ਚਾਕਲੇਟ, ਆਰਟੀਫਿਸ਼ੀਅਲ ਸਵੀਟਨਰ, ਐਮਐਸਜੀ ਵਾਲੇ ਭੋਜਨ ਪਦਾਰਥਾਂ ਤੋਂ ਪਰਹੇਜ਼ ਕਰੋ। ਕਿਸੇ ਵੀ ਹਾਲਤ ‘ਚ ਆਪਣੇ ਭੋਜਨ ਨੂੰ ਛੱਡਣ ਦੀ ਕੋਸ਼ਿਸ਼ ਨਾ ਕਰੋ। ਸਿਹਤਮੰਦ ਵਜ਼ਨ ਬਣਾਈ ਰੱਖੋ। ਭੋਜਨ ਵਿਚ ਤਾਜ਼ੇ ਫਲ ਤੇ ਸਬਜ਼ੀਆਂ ਸ਼ਾਮਲ ਕਰੋ।
ਸੈਰ, ਦੌੜਨਾ, ਸਾਈਕਲ ਚਲਾਉਣਾ, ਜੌਗਿੰਗ ਵਰਗੀਆਂ ਐਰੋਬਿਕ ਕਸਰਤਾਂ ਮਾਈਗ੍ਰੇਨ ਦਾ ਦਰਦ ਘਟਾਉਣ ‘ਚ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਡੂੰਘੇ ਸਾਹ ਲੈਣ ਨਾਲ ਤਣਾਅ ਤੋਂ ਤੁਰੰਤ ਰਾਹਤ ਮਿਲ ਸਕਦੀ ਹੈ। ਆਰਾਮਦਾਇਕ ਜਗ੍ਹਾ ‘ਤੇ ਬੈਠੋ, ਆਪਣੀਆਂ ਅੱਖਾਂ ਬੰਦ ਕਰੋ, ਤੇ ਅੰਦਰ ਅਤੇ ਬਾਹਰ ਹੌਲੀ-ਹੌਲੀ ਡੂੰਘੇ ਸਾਹ ਲਓ। ਇਸ ਨੂੰ ਰੋਜ਼ਾਨਾ 5-10 ਮਿੰਟ ਤੱਕ ਕਰੋ।