ਕੇਂਦਰੀ ਜੇਲ ਗੋਇੰਦਵਾਲ ਸਾਹਿਬ ਫਿਰ ਵਿਵਾਦਾਂ ਦੇ ਘੇਰੇ ਚ ਆ ਗਈ ਹੈ। ਇਥੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਸਣੇ ਭਾਰੀ ਮਾਤਰਾ ਵਿੱਚ ਮੋਬਾਈਲ ਫੋਨ ਹੋਏ ਬਰਾਮਦ ਹੋਏ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੇ ਇੱਕ ਪੱਤਰ ਵਿੱਚ ਦੱਸਿਆ ਕਿ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿੱਚ ਬੰਦ ਵਿਅਕਤੀ ਜੋ ਕਿ ਮੁਕੱਦਮਾ ਨੰਬਰ 12/22 ਜੁਰਮ 304 ਥਾਣਾ ਚਾਟੀ ਵਿੰਡ ਅੰਮ੍ਰਿਤਸਰ ਦੇ ਦੋਸ਼ੀ ਮਨੀਸ਼ ਕੁਮਾਰ ਅਤੇ ਮੁਕੱਦਮਾ ਨੰਬਰ 51/18 ਜੁਰਮ 379-ਬੀ ਥਾਣਾ ਝਬਾਲ ਦੇ ਦੋਸ਼ੀ ਪੰਜਾਬ ਸਿੰਘ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਗੈਰ ਕਾਨੂੰਨੀ ਧੰਦਾ ਕਰ ਰਹੇ ਹਨ।
ਗੁਪਤ ਸੂਚਨਾ ਦੇ ਚਲਦਿਆਂ ਉਹਨਾਂ ਵੱਲੋਂ ਵਾਰਡ ਨੰਬਰ 02 ਦੇ ਕਮਰਾ ਨੰਬਰ 4 ਦੀ ਤਲਾਸ਼ੀ ਲਈ ਗਈ ਅਤੇ ਇਸ ਦੌਰਾਨ ਬਾਥਰੂਮ ਖੇੜੇ ਵਿੱਚ 13 ਕੀ-ਪੈਡ ਮੋਬਾਇਲ ਫੋਨ, 2 ਟੱਚ ਸਕਰੀਨ ਫੋਨ 6 ਹੈਡਫੋਨ 27 ਡਾਟਾ ਕੇਬਲ 3 ਏਅਰ ਫੋਨ 4 ਅਡੱਪਟਰ ਅਤੇ 1438 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਉਹਨਾਂ ਦੱਸਿਆ ਕਿ ਪੁੱਛ ਪੜਤਾਲ ਕਰਨ ਤੇ ਪਤਾ ਲੱਗਾ ਹੈ ਇਹ ਵਸਤੂਆ ਜੇਲ੍ਹ ਅੰਦਰ ਬਾਹਰੋ ਲਖਨ ਰਾਹੀਂ ਸੁਟਵਾਈਆ ਗਈਆ ਹਨ । ਇਸੇ ਤਰ੍ਹਾਂ ਹੀ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਭਗਤ ਸਿੰਘ ਵੱਲੋਂ ਦਿੱਤੇ ਗਏ ਇੱਕ ਪੱਤਰ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਜੇਲ੍ਹ ਅੰਦਰ ਟਾਵਰ ਨੰਬਰ 14/15 ਵਾਰਡ ਨੰਬਰ 11 ਦੀ ਬੈਕ ਸਾਈਡ ਤੋ 4 ਪਲਾਸਟਿਕ ਦੀਆ ਬੋਤਲਾ ਨਜਾਇਜ ਸ਼ਰਾਬ ਲਵਾਰਿਸ ਬ੍ਰਾਮਦ ਹੋਣ ਤੇ ਅਣਪਛਾਤਿਆਂ ਵਿਅਕਤੀਆਂ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
----------- Advertisement -----------
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਫਿਰ ਵਿਵਾਦਾਂ ਦੇ ਘੇਰੇ ‘ਚ, ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਸਣੇ ਭਾਰੀ ਮਾਤਰਾ ‘ਚ ਮੋਬਾਈਲ ਫੋਨ ਬਰਾਮਦ
Published on
----------- Advertisement -----------
----------- Advertisement -----------












