June 6, 2026, 5:35 am
----------- Advertisement -----------
HomeNewsLatest Newsਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਪਤੀ ਨੇ ਕੀਤੀ ਪਤਨੀ...

ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਪਤੀ ਨੇ ਕੀਤੀ ਪਤਨੀ ਦੀ ਕੁੱਟਮਾਰ

Published on

----------- Advertisement -----------

ਮੋਗਾ: ਪੰਜਾਬ ਦੇ ਮੋਗਾ ‘ਚ ਸ਼ਰਾਬੀ ਹਾਲਤ ‘ਚ ਪਤੀ ਨੇ ਪਤਨੀ ਦੀ ਕੁੱਟਮਾਰ ਕੀਤੀ। ਪਤੀ ਨਸ਼ਾ ਕਰਨ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦੋਂ ਔਰਤ ਨੇ ਇਨਕਾਰ ਕੀਤਾ ਤਾਂ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ। ਔਰਤ ਨੇ ਪੁਲਿਸ ਤੋਂ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਰਾਣਾ ਮੋਗਾ ਦੀ ਰਹਿਣ ਵਾਲੀ ਕੰਚਨ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਪੰਜ ਮਹੀਨੇ ਪਹਿਲਾਂ ਉਸ ਦਾ ਵਿਆਹ ਕਸਬਾ ਤਲਵੰਡੀ ਭਾਈ ਦੇ ਗਗਨਦੀਪ ਸਿੰਘ ਨਾਲ ਹੋਇਆ ਸੀ। ਗਗਨਦੀਪ ਨਸ਼ਾ ਕਰਨ ਦਾ ਆਦੀ ਹੈ। ਜਿਸ ਕਾਰਨ ਸਹੁਰੇ ਵਾਲਿਆਂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।

ਸਹੁਰੇ ਵਾਲਿਆਂ ਵੱਲੋਂ ਘਰੋਂ ਕੱਢਣ ਦੇ ਬਾਅਦ ਦੋਵੇਂ ਮੋਗਾ ਆ ਗਏ ਅਤੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਐਤਵਾਰ ਨੂੰ ਗਗਨਦੀਪ ਨੇ ਉਸ ਤੋਂ ਨਸ਼ੇ ਲਈ ਪੈਸੇ ਮੰਗੇ। ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ‘ਤੇ ਗਗਨਦੀਪ ਨੇ ਕੁੱਟਮਾਰ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ। ਨਾਲ ਹੀ ਆਪਣੇ ਮੋਬਾਈਲ ਤੋਂ 1010 ਰੁਪਏ Google Pay ਰਾਹੀਂ ਕਿਸੇ ਹੋਰ ਨੰਬਰ ‘ਤੇ ਟਰਾਂਸਫਰ ਕਰ ਦਿੱਤੇ। ਉਸ ਨੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਇਲਾਜ ਕਰਵਾਇਆ। ਗਗਨਦੀਪ ਰਾਤ ਨੂੰ ਹਸਪਤਾਲ ਆਇਆ ਅਤੇ ਆਪਣਾ ਮੋਬਾਈਲ ਵਾਪਸ ਕਰਕੇ ਚਲਾ ਗਿਆ। ਕੰਚਨ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਗਗਨਦੀਪ ਦਾ ਜਨਮ ਦਿਨ ਸੀ। ਉਸ ਨੇ ਉਸ ਨੂੰ ਇਕ ਮਹਿੰਗਾ ਮੋਬਾਈਲ ਗਿਫਟ ਕੀਤਾ ਸੀ। ਨਸ਼ੇ ਦੀ ਪੂਰਤੀ ਲਈ ਉਸ ਨੇ ਮੋਬਾਈਲ ਵੇਚ ਦਿੱਤਾ। ਉਹ ਯੂਟਿਊਬ ‘ਤੇ ਬ੍ਰਾਂਡ ਦੇ ਉਤਪਾਦਾਂ ਦਾ ਪ੍ਰਚਾਰ ਕਰਨ ਲਈ ਕੰਮ ਕਰਦੀ ਹੈ, ਜਦੋਂ ਕਿ ਉਸਦਾ ਪਤੀ ਨਸ਼ੇ ਕਰਨ ਤੋਂ ਇਲਾਵਾ ਕੁਝ ਨਹੀਂ ਕਰਦਾ। ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਸਿਟੀ ਸਾਊਥ ਵਿੱਚ ਜਾ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...