July 4, 2026, 1:39 am
----------- Advertisement -----------
HomeNewsLatest Newsਮੋਹਾਲੀ ਪੁਲੀਸ ਵੱਲੋ ਲੁੱਟਾ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

ਮੋਹਾਲੀ ਪੁਲੀਸ ਵੱਲੋ ਲੁੱਟਾ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

Published on

----------- Advertisement -----------

ਐੱਸ.ਏ.ਐੱਸ. ਨਗਰ, 24 ਜੁਲਾਈ (ਬਲਜੀਤ ਮਰਵਾਹਾ): ਮੋਹਾਲੀ ਪੁਲੀਸ ਵੱਲੋ ਲੁੱਟਾਂ-ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਖੋਹ ਕੀਤੀ 01 ਟੈਕਸੀ ਮਾਰਕਾ ਡਿਜ਼ਾਇਰ, ਇੱਕ ਐਕਟਿਵਾ, ਇੱਕ ਬੁਲੇਟ ਮੋਟਰਸਾਈਕਲ ਅਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ ਕਾਰਤੂਸ ਬ੍ਰਾਮਦ ਕੀਤਾ ਗਿਆ ਹੈ।

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੌਰਾਨ ਸ਼੍ਰੀਮਤੀ ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਹਰਸਿਮਰਨ ਸਿੰਘ ਛੇਤਰਾ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਕੈਂਪ ਖਰੜ, ਦੀ ਟੀਮ ਨੇ ਇਹ ਸਫਲਤਾ ਹਾਸਲ ਕੀਤੀ ਹੈ।

ਡਾ.ਗਰਗ ਨੇ ਦੱਸਿਆ ਕਿ ਮਿਤੀ 23.07.2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਸ਼ਮੀਤ ਸਿੰਘ ਉਰਫ ਈਸ਼, ਪ੍ਰਭਪ੍ਰੀਤ ਸਿੰਘ ਉਰਫ ਪ੍ਰਭ ਅਤੇ ਬਲਕਰਨ ਸਿੰਘ, ਜੋ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵਾਹਨ ਚੋਰੀ ਅਤੇ ਨਜਾਇਜ਼ ਹਥਿਆਰਾਂ ਨਾਲ ਡਰਾ ਧਮਕਾ ਕੇ ਗੱਡੀਆਂ ਦੀ ਖੋਹ ਕਰਦੇ ਹਨ ਅਤੇ ਚੋਰੀ/ਖੋਹ ਕੀਤੀਆਂ ਗੱਡੀਆਂ ਉੱਤੇ ਜਾਅਲੀ ਨੰਬਰ ਪਲੇਟਾਂ ਲਗਾਕੇ ਆਪ ਜਾਂ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵਰਤਦੇ ਹਨ ਅਤੇ ਅੱਗੇ ਵੇਚਦੇ ਹਨ।

ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ: 26 ਮਿਤੀ 23.07.2024 ਅ / ਧ 303(2),307,308(3),317(2), 341(2), 3(5) ਬੀ ਐਨ ਐੱਸ, 25-54-59 ਅਸਲਾ ਐਕਟ, ਥਾਣਾ ਸਦਰ ਕੁਰਾਲੀ, ਐਸ.ਏ.ਐਸ ਨਗਰ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੀ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਮੁਲਜ਼ਮ ਕਰੀਬ 02 ਮਹੀਨਿਆਂ ਤੋਂ ਬਲੌਂਗੀ ਵਿਖੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਸੀ।

ਮੁਲਜ਼ਮ ਇਸ਼ਮੀਤ ਸਿੰਘ ਉਰਫ ਈਸ਼ੂ ਨਵੰਬਰ ਸਾਲ 2022 ਵਿੱਚ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਸਿਪਾਹੀ ਭਰਤੀ ਹੋਇਆ ਸੀ। ਜੋ ਕਿ ਪੱਛਮੀਂ ਬੰਗਾਲ ਵਿੱਚ ਡਿਊਟੀ ਕਰਦਾ ਸੀ। ਉਹ ਕਰੀਬ 02 ਮਹੀਨੇ ਪਹਿਲਾਂ ਲਗਪਗ 01 ਮਹੀਨੇ ਦੀ ਛੁੱਟੀ ਆਇਆ ਸੀ। ਛੁੱਟੀ ਤੋਂ ਬਾਅਦ ਇਸ਼ਮੀਤ ਸਿੰਘ ਆਪਣੀ ਡਿਊਟੀ ‘ਤੇ ਵਾਪਸ ਨਹੀਂ ਗਿਆ। ਬਲੌਂਗੀ ਵਿਖੇ ਕਿਰਾਏ ‘ਤੇ ਕਮਰਾ ਲੈ ਕੇ ਦੋਸ਼ੀ ਇਸ਼ਮੀਤ ਸਿੰਘ ਆਪਣੇ ਭਰਾ ਪ੍ਰਭਪ੍ਰੀਤ ਸਿੰਘ ਅਤੇ ਆਪਣੇ ਦੋਸਤ ਬਲਕਰਨ ਸਿੰਘ ਨਾਲ ਮਿਲਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ।

ਇਸ਼ਮੀਤ ਸਿੰਘ ਨੇ ਪੁੱਛ ਪੜਤਾਲ ‘ਤੇ ਦੱਸਿਆ ਕਿ ਉਹ ਨਜਾਇਜ਼ ਹਥਿਆਰ ਛੁੱਟੀ ਆਉਣ ਸਮੇਂ ਕਾਨਪੁਰ, ਯੂ.ਪੀ. ਤੋਂ ਲੈ ਕੇ ਆਇਆ ਸੀ। 20/21-07-2024 ਦੀ ਦਰਮਿਆਨੀ ਰਾਤ ਨੂੰ ਇਹ ਇੰਨਡਰਾਇਵ ਐਪ ਰਾਹੀਂ ਬੁੱਕ ਕੀਤੀ ਟੈਕਸੀ ਰਾਹੀ ਚੱਲ ਪਏ ਅਤੇ ਚੱਪੜਚਿੱੜੀ ਨੇੜੇ ਗੰਨ ਪੁਆਇੰਟ ‘ਤੇ ਟੈਕਸੀ ਰੋਕ ਕੇ ਅਤੇ ਉਸ ਦੀਆ ਅੱਖਾਂ ‘ਤੇ ਮਿਰਚਾ ਵਾਲੀ ਸਪਰੇਅ ਮਾਰਕੇ ਟੈਕਸੀ ਖੋਹ ਲਈ। ਟੈਕਸੀ ਚਾਲਕ ਵੱਲੋਂ ਵਿਰੋਧਤਾ ਕਰਨ ‘ਤੇ ਦੇਸੀ ਪਿਸਤੌਲ 315 ਬੋਰ ਦਾ ਫਾਇਰ ਵੀ ਕੀਤਾ। ਇਸ ਬਾਬਤ ਥਾਣਾ ਬਲੌਂਗੀ ਵਿਖੇ ਮੁਕਦਮਾ ਨੰਬਰ 167 ਮਿਤੀ 21-07-2024 ਅ / ਧ 307, 308, 125. 61(2) ਬੀ.ਐਨ.ਐਸ. ਅਤੇ 25/27-54-59 ਅਸਲਾ ਐਕਟ ਦਰਜ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਮੁਲਜ਼ਮ:

  1. ਇਸ਼ਮੀਤ ਸਿੰਘ ਉਰਫ ਈਸ਼ੂ
  2. ਪ੍ਰਭਪ੍ਰੀਤ ਸਿੰਘ ਉਰਫ ਪ੍ਰਭ
  3. ਬਲਕਰਨ ਸਿੰਘ ਸਾਰੇ ਵਾਸੀਆਨ ਪਿੰਡ ਟਾਹਲੀਵਾਲਾ ਬੰਦਲਾ, ਜ਼ਿਲ੍ਹਾ ਫਾਜ਼ਿਲਕਾ

ਬ੍ਰਾਮਦਗੀ :

  1. ਇੱਕ ਗੱਡੀ ਜਾਅਲੀ ਨੰ: ਪੀ ਬੀ 01 ਸੀ 4710 ਰੰਗ ਚਿੱਟਾ ਮਾਰਕਾ ਸਵਿਫਟ ਡਿਜ਼ਾਇਰ
  2. ਇੱਕ ਬੁਲੇਟ ਮੋਟਰਸਾਈਲ ਜਾਅਲੀ ਨੰ: ਪੀ ਬੀ 70- ਏ-5366 ਰੰਗ ਸਿਲਵਰ
  3. ਇੱਕ ਐਕਟਿਵਾ ਜਾਅਲੀ ਨੰ: ਪੀ ਬੀ 79-0398 ਰੰਗ ਗਰੇਅ
  4. ਇੱਕ ਦੇਸੀ ਪਿਸਤੌਲ 315 ਬੋਰ ਸਮੇਤ 02 ਕਾਰਤੂਸ ਅਤੇ ਇੱਕ ਖਾਲੀ ਖੋਲ
  5. ਖੋਹ ਕੀਤੇ 02 ਫੋਨ, ਇੱਕ ਮਾਰਕਾ ਰੈੱਡਮੀ ਅਤੇ ਇੱਕ ਵੀਵੋ
----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ...

ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ

ਨਵੀਂ ਦਿੱਲੀ/ਗੋਆ, 3 ਜੁਲਾਈ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ...

‘2 ਕਿੱਲੋ ਸੋਨੇ ਦੇ ਗਹਿਣੇ, 20 ਕਿੱਲੋ ਚਾਂਦੀ…’, DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ !

ਤੇਲੰਗਾਨਾ 'ਚ ਇੱਕ ਡੀਐਸਪੀ ਕੋਲੋਂ 200 ਕਰੋੜ ਰੁਪਏ ਦਾ ਖਜ਼ਾਨਾ ਬਰਾਮਦ ਹੋਣ ਦੀ ਖ਼ਬਰ...

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਈਸਾਈ ਸਮਾਜ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗਾਣੇ ‘ਅਪਸਰਾ 2’ ਨੂੰ...

ਪੰਜਾਬ ਕਾਂਗਰਸ ਦੋਫਾੜ! ਰਾਜਾ ਵੜਿੰਗ ਦੀ ਜਗ੍ਹਾ ਚੰਨੀ ਨੂੰ ਬਣਾਇਆ ਜਾਵੇ ਪੰਜਾਬ ਕਾਂਗਰਸ ਪ੍ਰਧਾਨ

ਪੰਜਾਬ ਕਾਂਗਰਸ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ...

61 ਸਾਲ ਦੀ ਉਮਰ ‘ਚ ਆਮਿਰ ਖਾਨ ਦਾ ਤੀਜਾ ਵਿਆਹ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਵਿਆਹ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਆਪਣੇ ਤੀਜੇ ਵਿਆਹ ਨੂੰ...

ਪਤੀ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਂਣਾਈ

3 ਜੁਲਾਈ- ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ...

 ਵੈਸ਼ਨੋ ਦੇਵੀ ਜਾ ਰਹੀ ਬੱਸ ਅੰਡਰਪਾਸ ਦੇ ਪਾਣੀ ‘ਚ ਫਸੀ, ਪੁਲਿਸ ਨੇ 55 ਸ਼ਰਧਾਲੂਆਂ ਨੂੰ ਬਚਾਇਆ

ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ-44 ‘ਤੇ ਸੁਜਾਨਪੁਰ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ...

ਪੈਟਰੋਲ-ਡੀਜ਼ਲ ‘ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਬਿਆਨ, ਕਿਹਾ-‘ਫਿਲਹਾਲ ਘੱਟ ਨਹੀਂ ਹੋਣਗੇ ਰੇਟ’

ਹਰ ਦਿਨ ਜਦੋਂ ਤੁਸੀਂ ਆਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹੋ ਤਾਂ...