June 7, 2026, 10:52 pm
----------- Advertisement -----------
HomeNewsBreaking Newsਪਸ਼ੂ ਪਾਲਣ ਵਿਭਾਗ ਦੀ ਅਣਗਹਿਲੀ ਕਾਰਨ 200 ਤੋਂ ਵੱਧ ਪਸ਼ੂਆਂ ਦੀ ਹੋਈ...

ਪਸ਼ੂ ਪਾਲਣ ਵਿਭਾਗ ਦੀ ਅਣਗਹਿਲੀ ਕਾਰਨ 200 ਤੋਂ ਵੱਧ ਪਸ਼ੂਆਂ ਦੀ ਹੋਈ ਮੌ.ਤ

Published on

----------- Advertisement -----------

ਪਿੰਡ ਰਾਏ ਕੇ ਕਲਾਂ ਵਿੱਚ ਲਗਾਤਾਰ ਪਿਛਲੇ ਤਿੰਨ ਹਫਤਿਆਂ ਤੋਂ ਘਰਾਂ ਵਿੱਚ ਰੱਖੇ ਗਏ ਪਸ਼ੂਆਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਜਿੱਥੇ ਸਾਰਾ ਪਿੰਡ ਸਹਿਮ ਵਿੱਚ ਹੈ। ਉਥੇ ਹੀ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਇਸ ਬਿਮਾਰੀ ਨਾਲ ਨਜਿੱਠਣ ਲਈ ਲਗਾਤਾਰ ਜੱਦੋ ਜਹਿਦ ਕਰ ਰਹੇ ਹਨ। ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਪਿੰਡ ਵਿੱਚ ਅਚਾਨਕ ਪਸ਼ੂਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ, ਜੋ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਜਿੱਥੇ ਸਾਡੀ ਚਿੰਤਾ ਵਧੀ ਹੈ ਉਥੇ ਹੀ ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਗਿਆ ਹੈ, ਕਿਉਂਕਿ ਛੋਟੇ ਛੋਟੇ ਘਰਾਂ ਦੇ ਵਿੱਚ ਗਰੀਬ ਲੋਕਾਂ ਵੱਲੋਂ ਜੋ ਪਸ਼ੂ ਡੰਗਰ ਰੱਖੇ ਗਏ ਸਨ ਉਹਨਾਂ ਦੀਆਂ ਮੌਤਾਂ ਤੋਂ ਬਾਅਦ ਘਰਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਹੈ।

ਇਸ ਬਿਮਾਰੀ ਦੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ । ਉਧਰ ਸਾਡੇ ਪਿੰਡ ਵਿੱਚ ਬਣਿਆ ਹੋਇਆ ਪਸ਼ੂ ਹਸਪਤਾਲ ਜਿਸ ਦੇ ਡਾਕਟਰ ਅਤੇ ਸਟਾਫ ਪਿਛਲੇ ਅੱਠ ਨੌ ਮਹੀਨਿਆਂ ਤੋਂ ਸਾਨੂੰ ਕਦੇ ਦਿਖਾਈ ਨਹੀਂ ਦਿੱਤੋੇ, ਜਿਸਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਵੀ ਕੀਤੀ ਗਈ ਸੀ। ਮੂੰਹ ਖੁਰ ਦੀ ਬਿਮਾਰੀ ਫੈਲਣ ਤੋਂ ਬਾਅਦ ਵੀ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਕਿਉਂਕਿ ਇੱਕ ਪਸ਼ੂ ਇਕ ਲੱਖ ਰੁਪਏ ਤੋਂ ਲੈ ਕੇ ਡੇਢ ਦੋ ਲੱਖ ਰੁਪਏ ਵਿੱਚ ਮਿਲਦਾ ਹੈ ਅਤੇ ਕਈ ਲੋਕਾਂ ਵੱਲੋਂ ਘਰਾਂ ਵਿੱਚ ਦੁੱਧ ਵੇਚ ਕੇ ਹੀ ਗੁਜ਼ਾਰਾ ਕੀਤਾ ਜਾ ਰਿਹਾ ਸੀ ਜੋ ਲਈ ਬੜਾ ਮੁਸ਼ਕਲ ਹੋ ਗਿਆ ਸੀ।

ਸਰਕਾਰ ਸਾਡੀ ਬਾਂਹ ਫੜੇ ਅਤੇ ਸਾਡੇ ਮਰੇ ਹੋਏ ਪਸ਼ੂਆਂ ਦਾ ਮੁਆਵਜਾ ਸਾਨੂੰ ਦਿੱਤਾ ਜਾਵੇ ਤਾਂ ਜੋ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇ । ਸਾਡੇ ਪਿੰਡ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਕਿਸੇ ਕਿਸਮ ਦੀ ਵੈਕਸੀਨੇਸ਼ਨ ਨਹੀਂ ਕੀਤੀ ਗਈ ਜਿਸ ਦੀ ਪੁਸ਼ਟੀ ਇੱਥੇ ਆਈਆਂ ਹੋਈਆਂ ਟੀਮਾਂ ਅਤੇ ਅਧਿਕਾਰੀਆਂ ਨੇ ਵੀ ਕਰ ਦਿੱਤੀ ਹੈ। ਕਿ ਇੱਥੇ ਸਿਰਫ ਕਾਗਜ਼ਾਂ ਵਿੱਚ ਹੀ ਵੈਕਸੀਨੇਸ਼ਨ ਕੀਤੀ ਹੋਈ ਦਿਖਾਈ ਗਈ ਹੈ ਅਸੀਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਉੱਪਰ ਕ੍ਰਿਮੀਨਲ ਕੇਸ ਕਰਕੇ ਮੁਕਦਮਾ ਚਲਾਇਆ ਜਾਵੇ। ਦੂਜੇ ਪਾਸੇ ਮੌਕੇ ਤੇ ਪੁੱਜੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਨੇ ਵੀ ਗੱਲਬਾਤ ਕੀਤੀ

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਹੁਣ ਤੱਕ 82 ਪਸ਼ੂਆਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਹਾਲਤ ਠੀਕ ਹੈ ਅਤੇ ਇਸ ਦੇ ਨਾਲ ਹੀ 39 ਸੈਂਪਲ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਿਸਟੀ, ਲੁਧਿਆਣਾ ਅਤੇ ਐਨ.ਆਰ.ਡੀ.ਡੀ.ਐਲ, ਜਲੰਧਰ ਦੀਆਂ ਟੀਮਾਂ ਨੇ ਵੀ ਪਿੰਡ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਸ਼ੂਆਂ ਦੇ ਸੈਂਪਲ ਲਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੋਸਟਮਾਰਟਮ ਅਤੇ ਟੈਸਟਿੰਗ ਰਿਪੋਰਟਾਂ ਅਨੁਸਾਰ ਪ੍ਰਭਾਵਿਤ ਪਸ਼ੂਆਂ ਵਿੱਚ ਨਿਮੋਨੀਆ, ਸੈਪਟਿਸੀਮੀਆ, ਥੈਲੇਰਿਸਸ, ਅਨੀਮੀਆ, ਨਾਈਟਰੇਟ ਪੁਆਇਜ਼ਨਿੰਗ ਅਤੇ ਫੁੱਟ ਐਂਡ ਮਾਊਥ ਡਿਜ਼ੀਜ਼ (ਐਫ.ਐਮ.ਡੀ) ਦੇ ਲੱਛਣ ਪਾਏ ਗਏ ਹਨ ਅਤੇ ਇਨ੍ਹਾਂ ਰਿਪੋਰਟਾਂ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵੈਕਸੀਨੇਸ਼ਨ ਵਿੱਚ ਅਣਗਹਿਲੀ ਕਰਨ ਵਾਲੇ ਪਸ਼ੂ ਪਾਲਣ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...