ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੋਹਾਲੀ ਵਿਖੇ ਸਥਾਪਿਤ ਮਦਰ ਮਿਲਕ ਬੈਂਕ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਬੈਂਕ ਦਾ ਉਦੇਸ਼ ਨਵਜੰਮੇ ਬੱਚਿਆਂ ਨੂੰ ਜ਼ਰੂਰੀ ਮਾਵਾਂ ਦਾ ਦੁੱਧ ਪ੍ਰਦਾਨ ਕਰਨਾ ਹੈ। ਖਾਸ ਤੌਰ ‘ਤੇ ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਦੀਆਂ ਮਾਵਾਂ ਕਿਸੇ ਕਾਰਨ ਛਾਤੀ ਦਾ ਦੁੱਧ ਚੁੰਘਾਉਣ ਤੋਂ ਅਸਮਰੱਥ ਹਨ।
ਪ੍ਰਿੰਸੀਪਲ ਡਾਇਰੈਕਟਰ ਭਾਰਤੀ ਅਨੁਸਾਰ ਮਦਰ ਮਿਲਕ ਬੈਂਕ ਨੂੰ ਦੋਸਤਾਨਾ ਬਣਾਉਣ ਲਈ ਹਰ ਉਪਰਾਲਾ ਕੀਤਾ ਗਿਆ ਹੈ। ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿੱਚ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਬੈਂਕ ਦੀ ਸ਼ੁਰੂਆਤ ਦੇ ਕੁਝ ਮਹੀਨਿਆਂ ਵਿੱਚ ਹੀ ਚੰਗਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਮਹੀਨੇ 50 ਤੋਂ 60 ਔਰਤਾਂ ਇੱਥੇ ਦੁੱਧ ਦਾਨ ਕਰਨ ਲਈ ਆ ਰਹੀਆਂ ਹਨ।












