ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਮਹਿਲਾਵਾਂ ਨੂੰ ਰੋਜਗਾਰ ਦੇਣ ਲਈ ਸੈਮੀਨਰ ਕਰਵਾਇਆਂ ਗਿਆ। ਇਸ ਮੌਕੇ ਵੱਡੀ ਗਿਣਤੀ ਚ ਔਰਤਾ ਨੇ ਹਿੱਸਾ ਲਿਆਂ ਅਤੇ ਔਰਤਾ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਸੈਮੀਨਾਰ ਦੌਰਾਨ ਮਲੇਰਕੋਟਲਾ ਦੇ ਡਿਪਟੀ ਕਮਿਸਨਰ ਮਾਧਵੀ ਕਟਾਰੀਆਂ ਨੇ ਕਿਹਾ ਕਿ ਸਰਕਾਰ ਦੀਆ ਸਕੀਮਾ ਅਧੀਨ ਇਹ ਸੈਮੀਨਰ ਕਰਵਾਇਆਂ ਜਾ ਰਿਹਾ ਹੈ।ਜੋ ਅੋਰਤਾ ਘਰ ਵਿੱਚ ਕੰਮ ਕਰਦੀਆ ਹਨ,ਉਹਨਾ ਨੂੰ ਹੀ ਅੱਗੇ ਲਿਆਂਦਾ ਜਾ ਰਿਹਾ ਹੈ।ਤਾਂ ਜੋ ਉਹਨਾ ਦੇ ਵੱਲੋਂ ਬਣਾਏ ਜਾਣ ਵਾਲੇ ਸਮਾਨ ਨੂੰ ਮਾਰਕੀਟ ਵਿੱਚ ਵਧੀਆਂ ਤਰੀਕੇ ਨਾਲ ਉਤਾਰਿਆਂ ਜਾ ਸਕੇ। ਇਸ ਲਈ ਅੋਰਤਾ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਔਰਤਾ ਨੇ ਕਿਹਾ ਕਿ ਅਸੀ ਆਤਮ ਨਿਰਭਰ ਹੋ ਕੇ ਆਪਣੇ ਬਣਾਏ ਗਏ ਸਮਾਨ ਨੂੰ ਸੇਲ ਕਰਕੇ ਘਰ ਦਾ ਗੁਜਾਰਾ ਕਰ ਸਕਦੀਆਂ ਹਾਂ, ਅਤੇ ਘਰ ਬੈਠ ਕੇ ਅਸੀ ਆਪਣਾ ਕੰਮ ਕਰ ਸਕਦੀਆਂ ਹਨ।












