ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮਾਲਵੇ ਦੇ ਕਾਂਗਰਸੀ ਆਗੂਆਂ ਨੂੰ ਪਟਿਆਲਾ ਵਿਖੇ ਯਾਦਵਿੰਦਰਾ ਕਲੋਨੀ ਸਥਿਤ ਘਰ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਿਆ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਦੀ ਕਾਂਗਰਸੀ ਆਗੂਆਂ ਨਾਲ ਇਹ ਤੀਜੀ ਮੀਟਿੰਗ ਹੈ। ਅੱਜ ਸਿੱਧੂ ਦੀ ਰਿਹਾਇਸ਼ ‘ਤੇ ਕਈ ਸਾਬਕਾ ਮੰਤਰੀ ਤੇ ਹੋਰ ਕਾਂਗਰਸ ਆਗੂ ਪੁੱਜੇ। ਦੁਪਹਿਰ ਦੇ ਖਾਣੇ ’ਤੇ ਆਉਣ ਵਾਲਿਆਂ ਵਿੱਚ ਸ਼ਮਸ਼ੇਰ ਦੂਲੋ, ਰਜ਼ੀਆ ਸੁਲਤਾਨਾ, ਪਿਰਮਲ ਸਿੰਘ, ਹਰਦਿਆਲ ਕੰਬੋਜ, ਵਿਸ਼ਨੂੰ ਸ਼ਰਮਾ, ਹਰਜਿੰਦਰ ਸਿੰਘ ਕਪੂਰਥਲਾ, ਤਰਲੋਚਨ ਸਿੰਘ ਬੰਗਾ, ਸੰਤੋਸ਼ ਚੌਧਰੀ, ਰਾਜਿੰਦਰ ਸਿੰਘ ਸਮਾਣਾ, ਅਸ਼ਵਨੀ ਸੇਖੜੀ, ਸੁਰਜੀਤ ਸਿੰਘ ਧੀਮਾਨ, ਮੁਹੰਮਦ ਸਦੀਕ, ਦਵਿੰਦਰ ਸਿੰਘ ਘੁਬਾਇਆ, ਗੁਰਪ੍ਰੀਤ ਸਿੰਘ ਜੀਪੀ, ਮਹਿੰਦਰ ਸਿੰਘ ਕੇਪੀ, ਸੁਖਵਿੰਦਰ ਸਿੰਘ ਡੈਨੀ ਵੀ ਹਾਜ਼ਰ ਸਨ। ਇਹਨਾਂ ਸਾਰੀਆਂ ਆਗੂਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ
ਦੱਸ ਦਈਏ ਕਿ ਨਵਜੋਤ ਸਿੱਧੂ ਦੀ ਚੋਣ ਹਾਰ ਤੋਂ ਬਾਅਦ ਦੋ ਹਫ਼ਤਿਆਂ ਵਿੱਚ ਇਹ ਤੀਜੀ ਮੀਟਿੰਗ ਹੈ। ਉਨ੍ਹਾਂ ਮੀਟਿੰਗ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੋਂ ਕੀਤੀ। ਇਸ ਤੋਂ ਬਾਅਦ ਦੂਜੀ ਮੀਟਿੰਗ ਲੁਧਿਆਣਾ ਵਿੱਚ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਹੋਈ। ਹਾਲਾਂਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਆਗੂ ਇੱਥੇ ਨਹੀਂ ਪੁੱਜੇ। ਹੁਣ ਪਟਿਆਲਾ ਵਿੱਚ ਵੀ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਜਾਂ ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਦੇ ਮੀਟਿੰਗ ਵਿੱਚ ਆਉਣ ਦੀ ਕੋਈ ਸੂਚਨਾ ਨਹੀਂ ਹੈ।
----------- Advertisement -----------
ਪਟਿਆਲਾ ਵਿਖੇ ਨਵਜੋਤ ਸਿੱਧੂ ਦੇ ਘਰ ਪੁੱਜੇ ਕਾਂਗਰਸੀ ਆਗੂ
Published on
----------- Advertisement -----------
----------- Advertisement -----------












