ਪੰਜਾਬ ਕਾਂਗਰਸ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਫੇਸਬੁੱਕ ‘ਤੇ ਲਾਈਵ ਹੋ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਨੀਲ ਜਾਖੜ ਦੇ ਪਾਰਟੀ ਛੱਡਣ ‘ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਸੋਨੇ ਵਰਗੇ ਕੀਮਤੀ ਆਗੂ ਸੁਨੀਲ ਜਾਖੜ ਨੂੰ ਨਹੀਂ ਗਵਾਉਣਾ ਚਾਹੀਦਾ। ਕਿਸੇ ਵੀ ਮਤਭੇਦ ਨੂੰ ਗੱਲ ਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਾਰਟੀ ਛੱਡਣ ਸਮੇਂ ਸੁਨੀਲ ਜਾਖੜ ਨੇ ਕਿਹਾ ਕਿ “ਸ਼ੁਭਕਾਮਨਾਵਾਂ ਅਤੇ ਕਾਂਗਰਸ ਨੂੰ ਅਲਵਿਦਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਟਵਿੱਟਰ ਬਾਇਓ ਤੋਂ ਕਾਂਗਰਸ ਦਾ ਨਾਂ ਵੀ ਹਟਾ ਦਿੱਤਾ ਸੀ। ਫੇਸਬੁੱਕ ਲਾਈਵ ਦੌਰਾਨ ਜਾਖੜ ਕਾਂਗਰਸੀ ਆਗੂ ਅੰਬਿਕਾ ਸੋਨੀ ‘ਤੇ ਵੀ ਵਰ੍ਹੇ । ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਕਈ ਸਵਾਲ ਵੀ ਪੁੱਛੇ। ਜਾਖੜ ਨੇ ਦੋਸ਼ ਲਾਇਆ ਕਿ ਕਾਂਗਰਸ ਲੀਡਰਸ਼ਿਪ ਚਾਪਲੂਸਾਂ ਨਾਲ ਘਿਰੀ ਹੋਈ ਹੈ। ਕਾਂਗਰਸ ਇਸ ਕਾਰਨ ਹੀ ਦੁਖੀ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪੂਰੇ ਦੇਸ਼ ਵਿੱਚ ਰਾਜਨੀਤੀ ਕਰਨ ਪਰ ਪੰਜਾਬ ਨੂੰ ਬਖਸ਼ਣ। ਕਾਂਗਰਸ ਦੇ ਚਿੰਤਨ ਸ਼ਿਵਿਰ ‘ਤੇ ਜਾਖੜ ਨੇ ਕਿਹਾ ਕਿ ਮੈਨੂੰ ਕਾਂਗਰਸ ਦੀ ਹਾਲਤ ‘ਤੇ ਤਰਸ ਆਉਂਦਾ ਹੈ। ਇਹ ਚਿੰਤਨ ਸ਼ਿਵਿਰ ਸਿਰਫ਼ ਇੱਕ ਫਾਰਮੈਲਿਟੀ ਹੈ, ਹੋਰ ਕੁਝ ਨਹੀਂ।












