NEET ਪ੍ਰੀਖਿਆ ‘ਚ ਘਪਲੇ ਦੇ ਖਿਲਾਫ ਆਮ ਆਦਮੀ ਪਾਰਟੀ ਚੰਡੀਗੜ੍ਹ ‘ਚ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਚੰਡੀਗੜ੍ਹ ਦੇ ਸੈਕਟਰ 7 ਸਥਿਤ ਮੂਨ ਪਾਰਕ ਵਿਖੇ ਹੋਵੇਗਾ। ਇਸ ਵਿੱਚ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਐਸਐਸ ਆਹਲੂਵਾਲੀਆ, ਮੇਅਰ ਕੁਲਦੀਪ ਕੁਮਾਰ ਅਤੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਸਮੇਤ ਸਮੂਹ ਵਰਕਰ ਹਿੱਸਾ ਲੈਣਗੇ। ਇਸ ਦੇ ਲਈ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਪਾਰਕ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਸੈਕਟਰ 7 ਵਿੱਚ ਆਪਣਾ ਪ੍ਰਦਰਸ਼ਨ ਕਰੇਗੀ। ਇਸ ਤੋਂ ਬਾਅਦ ਪਾਰਟੀ ਦਾ ਵਫ਼ਦ ਪੰਜਾਬ ਗਵਰਨਰ ਹਾਊਸ, ਸੈਕਟਰ 6, ਚੰਡੀਗੜ੍ਹ ਜਾਵੇਗਾ। ਇੱਥੇ ਉਹ NEET ਪ੍ਰੀਖਿਆ ਵਿੱਚ ਹੋਏ ਘਪਲੇ ਦੀ ਜਾਂਚ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਮੰਗ ਪੱਤਰ ਸੌਂਪਣਗੇ।
ਦੱਸ ਦਈਏ ਕਿ NEET ਪ੍ਰੀਖਿਆ 5 ਮਈ ਨੂੰ ਦੇਸ਼ ਭਰ ਵਿੱਚ ਆਯੋਜਿਤ ਕੀਤੀ ਗਈ ਸੀ। ਜਿਸ ਦੇ ਨਤੀਜੇ 4 ਜੂਨ ਨੂੰ ਆਏ ਸਨ। ਪਰ ਇਨ੍ਹਾਂ ਵਿੱਚ ਕਈ ਬੇਨਿਯਮੀਆਂ ਸਨ ਅਤੇ ਘਪਲੇ ਦੀ ਸੰਭਾਵਨਾ ਸੀ। ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। ਅਦਾਲਤ ਨੇ ਵੀ ਇਹ ਸਵੀਕਾਰ ਕੀਤਾ ਕਿ ਦਿੱਤੇ ਗਏ ਗ੍ਰੇਸ ਮਾਰਕ ਗਲਤ ਸਨ। ਇਸ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
----------- Advertisement -----------
NEET ਪ੍ਰੀਖਿਆ ਮਾਮਲਾ: ‘ਆਪ’ ਵੱਲੋਂ ਅੱਜ ਚੰਡੀਗੜ੍ਹ ‘ਚ ਧਰਨਾ-ਪ੍ਰਦਰਸ਼ਨ; ਪ੍ਰਸ਼ਾਸਕ ਨੂੰ ਸੌਂਪਣਗੇ ਮੰਗ ਪੱਤਰ
Published on
----------- Advertisement -----------
----------- Advertisement -----------











