June 18, 2024, 11:13 am
----------- Advertisement -----------
HomeNewsਸਕੂਲੀ ਖੇਡਾਂ ਵਿੱਚ ਕਿਸੇ ਬੱਚੇ ਨਾਲ ਨਹੀਂ ਕੀਤਾ ਗਿਆ ਕਿਸੇ ਵੀ ਅਧਾਰ...

ਸਕੂਲੀ ਖੇਡਾਂ ਵਿੱਚ ਕਿਸੇ ਬੱਚੇ ਨਾਲ ਨਹੀਂ ਕੀਤਾ ਗਿਆ ਕਿਸੇ ਵੀ ਅਧਾਰ ਉਤੇ ਵਿਤਕਰਾ: ਐਸ.ਡੀ.ਐਮ ਨਵਦੀਪ ਕੁਮਾਰ

Published on

----------- Advertisement -----------

ਪਾਤੜਾਂ, 18 ਸਤੰਬਰ (ਬਲਜੀਤ ਮਰਵਾਹਾ) : ਪਾਤੜਾਂ ਦੇ ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਚੱਲ ਰਹੀਆਂ ਸਕੂਲੀ ਖੇਡਾਂ ਦੌਰਾਨ ਪਿੰਡ ਬਣਵਾਲਾ ਦੇ ਵਾਸੀ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਨੂੰ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਨਾ ਪਾਉਣ ਕਰਕੇ ਸਕੇਟਿੰਗ ਖੇਡਣ ਤੋਂ ਰੋਕਣ ਦੇ ਪੈਦਾ ਹੋਏ ਮਸਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਇਸ ਮਸਲੇ ਨੂੰ ਨਜਿੱਠਣ ਲਈ ਐਸ.ਡੀ.ਐਮ. ਦਫ਼ਤਰ ਵਿਖੇ ਬੱਚੇ ਦੇ ਮਾਪਿਆਂ ਅਤੇ ਖੇਡ ਪ੍ਰਬੰਧਕਾਂ ਦਰਮਿਆਨ ਹੋਈ ਮੀਟਿੰਗ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ ਕਨਵੀਨਰ ਪਰਮਜੀਤ ਸਿੰਘ ਸੋਹੀ ਅਤੇ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਤੇ ਮਾਤਾ ਵੀ ਮੌਜੂਦ ਸਨ।
ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਭਵਿੱਖ ਵਿੱਚ ਸਾਰੀਆਂ ਖੇਡਾਂ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਪ੍ਰਬੰਧਕ ਇਹ ਵੀ ਯਕੀਨੀ ਬਣਾਉਣਗੇ ਕਿ ਸਾਰੇ ਖਿਡਾਰੀ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਨ ਅਤੇ ਸੇਫਟੀਗੇਅਰ ਪਾਕੇ ਹੀ ਖੇਡਣਗੇ ਜਦਕਿ ਖੇਡਾਂ ਦੌਰਾਨ ਖਿਡਾਰੀਆਂ ਦੀ ਸੁਰੱਖਿਆ ਨੂੰ ਪ੍ਰਮੁੱਖਤਾ ਵੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਪਿਆਂ ਨਾਲ ਕੀਤੀ ਗਈ ਬੈਠਕ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਬੱਚੇ ਨਾਲ ਕਿਸੇ ਵੀ ਅਧਾਰ ਉਤੇ ਕਿਸੇ ਤਰ੍ਹਾਂ ਦਾ ਪੱਖਪਾਤ ਜਾਂ ਕੋਈ ਵਿਤਕਰਾ ਨਹੀਂ ਕੀਤਾ ਗਿਆ।ਸਗੋਂ ਉਸਨੂੰ ਕੇਵਲ ਸੇਫਟੀ ਗੇਅਰ ਨਾ ਪਾਉਣ ਕਰਕੇ ‌ਡਿਸਕੁਆਲੀਫਾਈ ਵੀ ਕੀਤਾ ਗਿਆ ਅਤੇ ਉਹ ਬੱਚਾ ਹੁਣ ਆਪਣੀ ਸਹਿਮਤੀ ਨਾਲ ਸੁਰੱਖਿਆ ਦੇ ਲਿਹਾਜ ਨਾਲ ਸੇਫਟੀਗੇਅਰ ਪਾ ਕੇ 20 ਸਤੰਬਰ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲਵੇਗਾ।
ਐਸ.ਡੀ.ਐਮ ਨਵਦੀਪ ਕੁਮਾਰ ਨੇ ਹੋਰ ਦੱਸਿਆ ਕਿ ਪਿਛਲੀਆਂ ਖੇਡਾਂ ਵਿੱਚ ਸਾਰੇ ਬੱਚੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਸਭ ਨੇ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਪਾਇਆ ਹੋਇਆ ਸੀ। ਖੇਡ ਪ੍ਰਬੰਧਕਾਂ ਵੱਲੋਂ ਇਸ ਬੱਚੇ ਨੂੰ ਸੇਟਫੀਗੇਅਰ ਪਾਉਣ ਲਈ ਹੀ ਕਿਹਾ ਗਿਆ ਸੀ ਅਤੇ ਇਹ ਕਿਸੇ ਵਿਸ਼ੇਸ਼ ਧਰਮ ਨਾਲ ਪੱਖਪਾਤ ਕਰਕੇ ਖੇਡਣ ਤੋਂ ਨਹੀਂ ਰੋ‌ਕਣ ਵਰਗਾ ਕੋਈ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾ ਲਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਮਿਲੇਗੀ ਤਰੱਕੀ: 150 ਅਧਿਆਪਕ ਦਸੰਬਰ ਵਿੱਚ ਹੋਣਗੇ ਰਿਟਾਇਰ

738 ਅਧਿਆਪਕਾਂ ਨੂੰ ਮਿਲੇਗੀ ਤਰੱਕੀ ਚੰਡੀਗੜ੍ਹ, 18 ਜੂਨ 2024 - ਚੰਡੀਗੜ੍ਹ ਸਿੱਖਿਆ ਵਿਭਾਗ ਲਗਭਗ 11...

ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢਿਆ: ਮਾਂ ਆਪਣੀ ਜਾਨ ਬਚਾ ਕੇ ਭੱਜੀ

ਅਬੋਹਰ, 18 ਜੂਨ 2024 - ਅਬੋਹਰ 'ਚ ਪੁੱਤ ਵੱਲੋਂ ਕੁਹਾੜੀ ਨਾਲ ਆਪਣੀ ਮਾਂ ਦੇ...

ਭਾਰਤ ਨੇ ਯੂਕਰੇਨ ਸ਼ਾਂਤੀ ਸੰਮੇਲਨ ‘ਤੇ ਦਸਤਖਤ ਨਹੀਂ ਕੀਤੇ: ਮੁੜ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਦੇਸ਼

ਸਾਂਝੇ ਬਿਆਨ 'ਤੇ 7 ਦੇਸ਼ਾਂ ਨੇ ਦੂਰੀ ਬਣਾਈ ਨਵੀਂ ਦਿੱਲੀ, 18 ਜੂਨ 2024 - ਯੂਕਰੇਨ...

ਅੱਜ ਪ੍ਰਧਾਨ ਮੰਤਰੀ ਮੋਦੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਾਰੀ

ਪੀਐਮ ਮੋਦੀ ਅੱਜ ਇਸ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕ੍ਰਿਸ਼ੀ ਸਾਖੀਆਂ ਦਾ ਵੀ ਸਨਮਾਨ...

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ, 13 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਪਾਰ

40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ, ਬਠਿੰਡਾ...

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੀਜੇ ਦਿਨ ਵੀ ਰਹੇਗਾ ਫਰੀ

ਲਾਡੋਵਾਲ, 18 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 18 ਜੂਨ 2024 - ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ...