ਜਲੰਧਰ, 28 ਫਰਵਰੀ 2022 – ਨਵੀਂ ਬਾਰਾਦਰੀ ਥਾਣਾ ਖੇਤਰ ‘ਚ ਪੈਂਦੇ ਮਿਲਾਪ ਚੌਂਕ ਨੇੜੇ ਇਕ ਹਾਰਡਵੇਅਰ ਵਪਾਰੀ ਦੀਆਂ 3 ਦੁਕਾਨਾਂ ਆਪਣੇ ਨਾਂ ‘ਤੇ ਕਰਵਾਉਣ ਦੇ ਮਾਮਲੇ ‘ਚ ਪੁਲਸ ਨੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਜੂ ਖੰਨਾ ਅਤੇ ਉਸ ਦੀ ਪਤਨੀ ਰੀਟਾ ਖੰਨਾ ਵਾਸੀ ਮਿਸ਼ਨ ਕੰਪਾਊਂਡ ਵਜੋਂ ਹੋਈ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੋਤਾ ਸਿੰਘ ਨਗਰ ਵਾਸੀ ਸੁਮਨ ਕੁਮਾਰ ਖੰਨਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਸਾਲ 2017 ਵਿੱਚ ਮਿਲਾਪ ਚੌਕ ਵਿੱਚ ਸਥਿਤ 3 ਦੁਕਾਨਾਂ ਲਈ 9 ਲੱਖ ਰੁਪਏ ਬਿਆਨਾ ਵਜੋਂ ਦਿੱਤੇ ਗਏ ਸਨ। ਮੁਲਜ਼ਮਾਂ ਨੇ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਾਮਲੇ ਵਿੱਚ ਜਦੋਂ ਪੀੜਤ ਨੇ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਥਾਣਾ ਬਾਰਾਦਰੀ ਨੂੰ ਸੌਂਪ ਦਿੱਤੀ ਗਈ। ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਜਾਂਚ ਤੋਂ ਬਾਅਦ ਪਤੀ-ਪਤਨੀ ਖਿਲਾਫ ਪਰਚਾ ਦਰਜ ਕਰ ਲਿਆ ਹੈ। ਜਲਦ ਹੀ ਦੋਵਾਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।












