February 25, 2024, 12:28 am
----------- Advertisement -----------
HomeNewsBreaking Newsਅਕਾਲੀ ਦਲ-ਭਾਜਪਾ ਵਿਚਾਲੇ ਅਜੇ ਕੁਝ ਤੈਅ ਨਹੀਂ ਹੋਇਆ ਫੈਸਲਾ, ਗੱਲਬਾਤ ਅਜੇ ਚੱਲ...

ਅਕਾਲੀ ਦਲ-ਭਾਜਪਾ ਵਿਚਾਲੇ ਅਜੇ ਕੁਝ ਤੈਅ ਨਹੀਂ ਹੋਇਆ ਫੈਸਲਾ, ਗੱਲਬਾਤ ਅਜੇ ਚੱਲ ਰਹੀ ਹੈ – ਅਮਿਤ ਸ਼ਾਹ

Published on

----------- Advertisement -----------

ਨਵੀਂ ਦਿੱਲੀ, 11 ਫਰਵਰੀ 2024 – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ‘ਚ ਭਾਜਪਾ-ਅਕਾਲੀ ਦਲ ਗਠਜੋੜ ਦੀਆਂ ਅਟਕਲਾਂ ‘ਤੇ ਸਫਾਈ ਦਿੱਤੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਪੰਜਾਬ ਵਿੱਚ ਸਿਆਸੀ ਪਸਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਪਰ ਨੀ ਅੱਜ ਤੱਕ ਭਾਜਪਾ ਨੇ ਆਪਣੇ ਕਿਸੇ ਸਹਿਯੋਗੀ ਨੂੰ ਪਾਰਟੀ ਛੱਡਣ ਲਈ ਨਹੀਂ ਕਿਹਾ ਹੈ।

ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਬਾਰੇ ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ। ਗੱਲਬਾਤ ਚੱਲ ਰਹੀ ਹੈ। ਪਰ ਭਾਜਪਾ ਦੇ ਹਾਲਾਤ, ਸਮੀਕਰਨ ਅਤੇ ਕੁਝ ਖੇਤਰੀ ਆਗੂ ਇਸ ਦੇ ਹੱਕ ਵਿੱਚ ਨਹੀਂ ਜਾਪਦੇ।

ਦਰਅਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਂਗ ਭਾਜਪਾ ਦੀ ਸੂਬਾ ਇਕਾਈ ਵੀ ਅਕਾਲੀ ਦਲ ਦੇ ਨਾਲ ਗਠਜੋੜ ‘ਤੇ ਸਹਿਮਤ ਨਹੀਂ ਹੈ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਛੱਡਣ ਤੋਂ ਬਾਅਦ ਭਾਜਪਾ ਨੇ ਪੇਂਡੂ ਅਤੇ ਕਈ ਸ਼ਹਿਰੀ ਖੇਤਰਾਂ ਵਿੱਚ ਆਪਣੇ ਆਪ ਨੂੰ ਮਜ਼ਬੂਤ ​​ਕੀਤਾ ਹੈ। ਪੁਰਾਣੇ ਅਤੇ ਟਕਸਾਲੀ ਭਾਜਪਾ ਆਗੂਆਂ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਭਾਜਪਾ ਅਕਾਲੀ ਦਲ ਨਾਲ ਹੱਥ ਮਿਲਾ ਲੈਂਦੀ ਹੈ ਤਾਂ ਫਿਰ ਪੁਰਾਣੇ ਹਾਲਾਤ ਪੈਦਾ ਹੋ ਜਾਣਗੇ, ਜਿੱਥੇ ਸਰਕਾਰ ਬਣਨ ਤੋਂ ਬਾਅਦ ਵੀ ਭਾਜਪਾ ਨੂੰ ਪਾਸੇ ਕਰ ਦਿੱਤਾ ਗਿਆ ਸੀ।

ਸੀਨੀਅਰ ਆਗੂਆਂ ਦੇ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਭਾਜਪਾ ਵੀ ਪਹਿਲਾਂ ਨਾਲੋਂ ਮਜ਼ਬੂਤ ​​ਹੋ ਗਈ ਹੈ। ਜੇਕਰ ਭਾਜਪਾ ਮੁੜ ਅਕਾਲੀ ਦਲ ਦੀ ਹਮਾਇਤ ਚੁਣਦੀ ਹੈ ਤਾਂ ਜੋ ਵਿਕਾਸ ਅਤੇ ਪਸਾਰ ਭਾਜਪਾ ਪੰਜਾਬ ਵਿੱਚ ਕਰ ਰਹੀ ਹੈ, ਉਹ ਇੱਕ ਵਾਰ ਫਿਰ ਰੁਕ ਜਾਵੇਗਾ।

ਅਕਾਲੀ ਦਲ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀਆਂ ਵਿੱਚੋਂ ਇੱਕ ਸੀ। ਪਰ, ਉਸਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਬੰਧ ਤੋੜ ਦਿੱਤੇ। ਇਹਨਾਂ ਕਾਨੂੰਨਾਂ ਨੂੰ ਬਾਅਦ ਵਿੱਚ ਕਿਸਾਨਾਂ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ।

ਦੇਸ਼ ‘ਚ ਭਾਜਪਾ ਗਠਜੋੜ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਦੇ ਸਿਆਸੀ ਸਮੀਕਰਨਾਂ ਕਾਰਨ ਕਈ ਵਾਰ ਘਟਨਾਵਾਂ ਵਾਪਰਦੀਆਂ ਹਨ ਅਤੇ ਕਈ ਵਾਰ ਅਜਿਹੇ ਕਦਮ ਚੁੱਕਣੇ ਪੈਂਦੇ ਹਨ। ਪਰ, ਭਾਜਪਾ ਨੇ ਕਦੇ ਵੀ ਕਿਸੇ ਨੂੰ ਐਨਡੀਏ ਵਿੱਚੋਂ ਨਹੀਂ ਕੱਢਿਆ। ਹਮੇਸ਼ਾ ਗਠਜੋੜ ਦੇ ਧਰਮ ਦਾ ਪਾਲਣ ਕੀਤਾ ਹੈ।

ਇਸ ਦੇ ਨਾਲ ਹੀ ਇਹ ਵੀ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਅਕਾਲੀ ਦਲ 8-5 ਅਤੇ ਭਾਜਪਾ 7-6 ਦੇ ਸਾਂਝੇ ਫਾਰਮੂਲੇ ਦੀ ਗੱਲ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਾਲਾਂ ਦੇ ਝੜਨ ਤੋਂ ਲੈ ਕੇ ਭਾਰ ਵਧਣ ਤੱਕ, ਸਰੀਰ ਵਿੱਚ ਆਇਓਡੀਨ ਦੀ ਕਮੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ

ਆਇਓਡੀਨ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਇੱਕ ਖਣਿਜ ਹੈ, ਜੋ...

ਭਾਰਤੀ ਰੁਪਏ ‘ਤੇ ਕਦੋਂ ਲੱਗੀ ਸੀ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ

 ਮਹਾਤਮਾ ਗਾਂਧੀ ਦੀ ਮੁਸਕਰਾਉਂਦੀ ਤਸਵੀਰ ਭਾਰਤੀ ਰੁਪਏ ਦੀ ਪਛਾਣ ਹੈ। ਪਰ ਕੀ ਤੁਸੀਂ ਜਾਣਦੇ...

ਪਟਿਆਲਾ ਸੈਂਟਰਲ ਜੇਲ ‘ਚ ਕੈਦੀਆਂ ਵਿਚਕਾਰ ਹੋਈ ਤ.ਕਰਾਰ, ਜ਼ਖ਼ਮੀ ਕੈਦੀ ਹਸਪਤਾਲ ‘ਚ ਭਰਤੀ

ਪਟਿਆਲਾ ਸੈਂਟਰਲ ਜੇਲ 'ਚ ਸ਼ਨੀਵਾਰ ਨੂੰ ਟੀਵੀ ਦੇਖਣ ਦੌਰਾਨ ਹੋਈ ਤਕਰਾਰ ਤੋਂ ਬਾਅਦ ਇਕ...

ਹਿਮਾਚਲ ਪ੍ਰਦੇਸ਼ ‘ਚ ਮਿਡ-ਡੇ-ਮੀਲ ਦੇ ਰਾਸ਼ਨ ‘ਚ ਹੇਰਾਫੇਰੀ, ਕੇਸ ਦਰਜ

ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਅੰਬ ਸਬ-ਡਿਵੀਜ਼ਨ ਦੇ ਸੂਰੀ ਸਕੂਲ ਦੇ ਮਿਡ-ਡੇ-ਮੀਲ ਇੰਚਾਰਜ ਵੱਲੋਂ...

ਟਿੱਕਰੀ ਤੇ ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ, ਬਹਾਦਰਗੜ੍ਹ ਦੇ ਝੜੌਦਾ ਸਰਹੱਦ ‘ਤੇ ਇਕ ਪਾਸੇ ਆਵਾਜਾਈ ਸ਼ੁਰੂ

 ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ 11 ਦਿਨਾਂ ਤੋਂ ਬੰਦ ਰਹੇ ਦਿੱਲੀ ਦੇ...

ਕੇਂਦਰੀ ਕਰਮਚਾਰੀਆਂ ਦੇ DA ‘ਚ ਹੋ ਸਕਦਾ ਹੈ ਵਾਧਾ

 ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (DA) ਵਿੱਚ ਛੇਤੀ ਹੀ ਵਾਧਾ ਹੋ ਸਕਦਾ...

ਗਤਕਾ ਖੇਡਦੇ ਹੋਏ ਸਿੱਖ ਨੌਜਵਾਨ ਆਇਆ ਅੱ.ਗ ਦੀ ਲਪੇਟ ‘ਚ, ਲੋਕਾਂ ‘ਚ ਮੱਚੀ ਹਫੜਾ-ਦਫੜੀ

ਸੰਗਰੂਰ ਵਿੱਚ ਸ਼ੁੱਕਰਵਾਰ (23 ਫਰਵਰੀ) ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ...

ਮੁੱਖ ਮੰਤਰੀ ਮਾਨ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤ

ਮੁਕੇਰੀਆਂ (ਹੁਸ਼ਿਆਰਪੁਰ), 24 ਫਰਵਰੀ ( ਬਲਜੀਤ ਮਰਵਾਹਾ) - ਸਮਾਜ ਦੇ ਹਰੇਕ ਵਰਗ ਦਾ ਸਰਵਪੱਖੀ...

ਹੈਰਾਨੀਜਨਕ! ਖਟਾਰਾ ਬੱਸ ਬਣਾ ਦਿੱਤਾ ਚਲਦੀ ਫਿਰਦੀ ਕੰਟੀਨ, ਲੋਕ ਹੋਏ ਇਸਦੇ ਫੈਨ

ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਦੀ ਸਹੂਲਤ ਨਹੀਂ ਹੈ, ਉੱਥੇ ਬੱਸਾਂ ਜੀਵਨ ਰੇਖਾ ਹਨ, ਜੋ...