October 3, 2026, 12:14 am
----------- Advertisement -----------
HomeNewsLatest News31 ਜਨਵਰੀ ਤੋਂ ਪਹਿਲਾਂ ਸਾਰੀਆਂ ਬੱਸਾਂ,ਟੈਕਸੀ-ਕੈਬ,ਟਰੱਕਾਂ 'ਚ ਪੈਨਿਕ ਬਟਨ ਅਤੇ VLTD ਲਗਾਉਣਾ...

31 ਜਨਵਰੀ ਤੋਂ ਪਹਿਲਾਂ ਸਾਰੀਆਂ ਬੱਸਾਂ,ਟੈਕਸੀ-ਕੈਬ,ਟਰੱਕਾਂ ‘ਚ ਪੈਨਿਕ ਬਟਨ ਅਤੇ VLTD ਲਗਾਉਣਾ ਲਾਜ਼ਮੀ

Published on

----------- Advertisement -----------

ਡੀਗੜ੍ਹ ਵਿੱਚ ਚੱਲਣ ਵਾਲੀਆਂ ਸਾਰੀਆਂ ਬੱਸਾਂ, ਟੈਕਸੀ-ਕੈਬ, ਟਰੱਕਾਂ ਲਈ 31 ਜਨਵਰੀ, 2023 ਤੋਂ ਪਹਿਲਾਂ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ (VLTD) ਅਤੇ ਪੈਨਿਕ ਬਟਨ ਲਗਾਉਣਾ ਲਾਜ਼ਮੀ ਹੋ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਯਾਦਵ ਨੇ ਬੁੱਧਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਟੋ, ਤਿੰਨ ਪਹੀਆ ਅਤੇ ਦੋ ਪਹੀਆ ਵਾਹਨਾਂ ਨੂੰ ਇਸ ਨੋਟੀਫਿਕੇਸ਼ਨ ਤੋਂ ਬਾਹਰ ਰੱਖਿਆ ਜਾਵੇਗਾ। ਵਿਭਾਗ 31 ਜਨਵਰੀ ਤੱਕ ਡਰਾਈਵਰਾਂ ਨੂੰ ਜਾਗਰੂਕ ਕਰੇਗਾ।
31 ਜਨਵਰੀ ਤੋਂ ਬਾਅਦ ਸਖ਼ਤੀ ਸ਼ੁਰੂ ਹੋਵੇਗੀ ਅਤੇ ਚਲਾਨ ਕੱਟੇ ਜਾਣਗੇ। ਵਿਭਾਗ ਅਨੁਸਾਰ ਜਿਨ੍ਹਾਂ ਵਾਹਨਾਂ ਵਿੱਚ ਯਾਤਰੀ ਸਫ਼ਰ ਕਰਦੇ ਹਨ, ਉਨ੍ਹਾਂ ਵਿੱਚ ਵੀਐਲਟੀਡੀ ਅਤੇ ਪੈਨਿਕ ਬਟਨ ਲਗਾਉਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਮਦਦ ਮਿਲ ਸਕੇ। ਦੱਸ ਦਈਏ ਕਿ ਡਿਵਾਈਸ ਲਗਾਉਣ ਤੋਂ ਬਾਅਦ ਵਿਭਾਗ ਅਤੇ ਕਮਾਂਡ ਸੈਂਟਰ ਨੂੰ ਪੂਰੀ ਜਾਣਕਾਰੀ ਹੋਵੇਗੀ ਕਿ ਗੱਡੀ ਕਦੋਂ ਅਤੇ ਕਿੱਥੇ-ਕਿਥੇ ਗਈ। ਐਮਰਜੈਂਸੀ ਦੀ ਸਥਿਤੀ ਵਿੱਚ, ਯਾਤਰੀਆਂ ਕੋਲ ਇੱਕ ਪੈਨਿਕ ਬਟਨ ਦਬਾਉਣ ਦਾ ਵਿਕਲਪ ਹੋਵੇਗਾ, ਜਿਸ ਨੂੰ ਦਬਾਉਣ ‘ਤੇ ਇੱਕ ਅਲਰਟ ਪੁਲਿਸ ਦੇ ਨਾਲ-ਨਾਲ ਕਮਾਂਡ ਕੰਟਰੋਲ ਸੈਂਟਰ ਨੂੰ ਸਥਾਨ(location) ਦੇ ਨਾਲ ਭੇਜਿਆ ਜਾਵੇਗਾ ਤਾਂ ਜੋ ਮੌਕੇ ‘ਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਬਹੁਤ ਵਧੀਆ ਉਪਰਾਲਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...