May 30, 2026, 5:12 pm
----------- Advertisement -----------
HomeNewsLatest Newsਅਕਾਲੀ ਦਲ ਦਿੱਲੀ ਦਾ ਅਕਾਲੀ ਦਲ ਵਿਚ ਹੋਇਆ ਰਲੇਵਾਂ, ਪਰਮਜੀਤ ਸਿੰਘ ਸਰਨਾ...

ਅਕਾਲੀ ਦਲ ਦਿੱਲੀ ਦਾ ਅਕਾਲੀ ਦਲ ਵਿਚ ਹੋਇਆ ਰਲੇਵਾਂ, ਪਰਮਜੀਤ ਸਿੰਘ ਸਰਨਾ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਬਣੇ ਪ੍ਰਧਾਨ

Published on

----------- Advertisement -----------

ਨਵੀਂ ਦਿੱਲੀ, 9 ਅਕਤੂਬਰ: ਪੰਥਕ ਤੇ ਪੰਜਾਬ ਦੀ ਰਾਜਨੀਤੀ ਵਿਚ ਵਾਪਰੇ ਅਹਿਮ ਧਾਰਮਿਕ ਤੇ ਰਾਜਨੀਤਕ ਘਟਨਾਕ੍ਰਮ ਵਿਚ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਅਕਾਲੀ ਦਲ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ।ਇਸ ਘਟਨਾਕ੍ਰਮ ਨੂੰ ਸਿੱਖ ਤੇ ਪੰਜਾਬ ਦੀ ਰਜਨੀਤੀ ਵਿਚ ਅਹਿਮ ਮੋੜ ਤੇ ਧਾਰਮਿਕ ਤੇ ਸਿਆਸੀ ਤੌਰ ’ਤੇ ਖੇਡ ਬਦਲਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਪਾਰਟੀ ਦੀ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਪੰਥ ਨੂੰ ਇਕ ਪੰਥਕ ਝੰਡੇ ਥੱਲੇ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਵਾਸਤੇ ਆਖਿਆ। ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਸਰਦਾਰ ਸਰਨਾ ਨੂੰ ਆਖਿਆ ਕਿ ਉਹ ਹੋਰ ਰਾਜਾਂ ਵਿਚ ਪਾਰਟੀ ਦੀਆਂ ਇਕਾਈਆਂ ਸਥਾਪਿਤ ਕਰਨ। ਉਹਨਾਂ ਨੇ ਸਿੱਖ ਕੌਮ ਦੇ ਗੱਦਾਰਾਂ ਤੇ ਕਾਲੀਆਂ ਭੇਡਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਦੇ ਘਟਨਾਕ੍ਰਮ ਨਾਲ ਅਜਿਹੇ ਲੋਕਾਂ ਤੇ ਉਹਨਾਂ ਦੇ ਸਿਆਸੀ ਆਕਾਵਾਂ ਦਾ ਭੋਗ ਪੈਣ ਦਾ ਸਬੱਬ ਬਣ ਗਿਆ ਹੈ।
ਆਪਣੇ ਸਖ਼ਤ ਸ਼ਬਦਾਂ ਦੇ ਭਾਸ਼ਣ ਵਿਚ ਸੁਖਬੀਰ ਸਿੰਘ ਬਾਦਲ ਨੇ ਪੰਥ ਦੇ ਉਹਨਾਂ ਗੱਦਾਰਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਜੋ ਸਿੱਖੀ ਬਾਣਾ ਪਾ ਕੇ ਸਿੱਖ ਕੌਮ ਦੇ ਵਿਰੋਧੀਆਂ ਨਾਲ ਰਲ ਕੇ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੁੰ ਮਾਤ ਦੇਣ ਲਈ ਪੰਥਕ ਸੁਰਜੀਤੀ ਦਾ ਸੰਕੇਤ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਦੋਫਾੜ ਕਰਨ ਉਹਨਾਂ ਨੇ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਤੇ ਉਹਨਾਂ ਦੀ ਸਮੁੱਚੀ ਟੀਮਤੇ ਸਮਰਥਕਾਂ ਵੱਲੋਂ ਇਸ ਕਾਰਜ ਵਾਸਤੇ ਡਟਵੀਂ ਹਮਾਇਤ ਲਈ ਧੰਨਵਾਦ ਕੀਤਾ।
ਬਾਦਲ ਨੇ ਕਿਹਾ ਕਿ ਸੰਕਟ ਦੇ ਸਮਿਆਂ ਨੇ ਹਮੇਸ਼ਾ ਖਾਲਸਾ ਪੰਥ ਨੂੰ ਇਕਜੁੱਟ ਤੇ ਮਜ਼ਬੂਤ ਕੀਤਾ ਹੈ।ਉਹਨਾਂ ਕਿਹਾ ਕਿ ਅੱਜ ਖਾਲਸਾ ਪੰਥਕ ਤੇ ਇਸਦੀਆਂ ਪੰਥਕ ਤੇ ਇਤਿਹਾਸਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਬਾਹਰੀ ਹਮਲਿਆਂ ਤੇ ਅੰਦਰੂਨੀ ਗੱਦਾਰਾਂ ਦੀਆਂ ਸਾਜ਼ਿਸ਼ਾਂ ਨੁੰ ਮਾਤ ਪਾਉਣ ਵਾਸਤੇ ਪੰਥਕ ਏਕਾ ਸਮੇਂ ਦੀ ਲੋੜ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਅਕਾਲੀ ਦਲ ਨਹੀਂ ਛੱਡਿਆ ਅਤੇ ਉਹ ਹੁਣ ਵੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਉਹਨਾਂ ਕਿਹਾ ਕਿ ਉਹਨਾਂ ਹਮੇਸ਼ਾ ਪੰਥ ਦੇ ਭਲੇ ਵਾਸਤੇ ਕੰਮ ਕੀਤਾ ਅਤੇ ਉਹਨਾਂ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨਿਭਾਉਂਦਿਆਂ ਅਜਿਹਾ ਕਰਦੇ ਰਹਿਣਗੇ।ਉਹਨਾਂ ਕਿਹਾ ਕਿ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਟਿਕਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਤੇ ਜਿੱਤੀਆਂ ਤੇ ਫਿਰ ਗੱਦਾਰੀ ਕੀਤੀ, ਉਹ ਹੁਣ ਵੀ ਪੰਥ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾ ਲੈਣ ਤੇ ਆਪਣੀ ਮਾਂ ਪਾਰਟੀ ਵਿਚ ਵਾਪਸ ਆ ਜਾਣ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਭਾਜਪਾ ਇੱਕਲਿਆਂ ਚੋਣ ਜਿੱਤਣ ਦੀ ਸਥਿਤੀ ‘ਚ ਨਹੀਂ’, ਕੈਪਟਨ ਨੇ ਮੁੜ SAD-BJP ਗੱਠਜੋੜ ਦੀ ਕੀਤੀ ਵਕਾਲਤ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ...

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ‘ਤੇ ਵੀ ‘ਆਪ’ ਦਾ ਕਬਜ਼ਾ, ਜਨਤਾ ਨੂੰ ਪਸੰਦ ਆ ਰਿਹਾ ਮਾਨ ਸਰਕਾਰ ਦਾ ਕੰਮ:ਸਿਸੋਦੀਆ

*ਚੰਡੀਗੜ੍ਹ, 29 ਮਈ , 2026* ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ...

ਜਾਤੀ ਸੂਚਕ ਟਿੱਪਣੀ ਮਾਮਲੇ ‘ਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ ਸਖਤ...

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੌਣਾਂ ‘ਚ ‘ਆਪ’ ਨੇ ਰਚਿਆ ਇਤਿਹਾਸ, 13 ਵਾਰਡਾਂ ‘ਚੋਂ 11 ਸੀਟਾਂ ‘ਤੇ ਦਰਜ ਕੀਤੀ ਜਿੱਤ

ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13...

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ*

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ...