August 25, 2026, 8:43 pm
----------- Advertisement -----------
HomeNewsBreaking Newsਲੁਧਿਆਣਾ 'ਚ ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ: 18 ਅਗਸਤ ਤੋਂ ਲਾਗੂ...

ਲੁਧਿਆਣਾ ‘ਚ ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ: 18 ਅਗਸਤ ਤੋਂ ਲਾਗੂ ਹੋਵੇਗਾ ਫੈਸਲਾ

Published on

----------- Advertisement -----------
  • ਪੀਪੀਡੀਏ ਨੇ ਕਿਹਾ ਸਰਕਾਰ ਵਧਾਵੇ ਕਮਿਸ਼ਨ

ਲੁਧਿਆਣਾ, 8 ਅਗਸਤ 2024 – ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਨਹੀਂ ਕਰ ਰਹੀ, ਜਿਸ ਕਾਰਨ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ। ਇਸ ਵੇਲੇ 2 ਫੀਸਦੀ ਕਮਿਸ਼ਨ ਦਿੱਤਾ ਜਾ ਰਿਹਾ ਹੈ ਜਦਕਿ 5 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰੀਆਂ ਦਾ ਕਮਿਸ਼ਨ ਵਧ ਜਾਂਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ ਜਿਹੜੀ ਵਸਤੂ 80 ਰੁਪਏ ਦੀ ਹੁੰਦੀ ਸੀ, ਉਹ ਅੱਜ 120 ਰੁਪਏ ਤੱਕ ਪਹੁੰਚ ਗਈ ਹੈ, ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ ਹੈ।

ਪਿਛਲੇ 5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ ‘ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।

ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀਆਂ ‘ਤੇ ਸਮਾਜਿਕ ਐਮਰਜੈਂਸੀ ਸੇਵਾ ਚਾਲੂ ਰਹੇਗੀ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਫ਼ਿਲਹਾਲ ਅੱਜ ਜ਼ਿਲ੍ਹਾ ਪੱਧਰ ‘ਤੇ ਮੀਟਿੰਗ ਰੱਖੀ ਗਈ ਹੈ, ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ ‘ਤੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...