November 25, 2026, 12:45 am
----------- Advertisement -----------
HomeNewsਆਰਥਿਕ ਕਾਨੂੰਨਾਂ ਦੀ ਜਾਣਕਾਰੀ ਨਾ ਹੋਣ ਕਾਰਨ ਵਧ ਰਹੇ ਹਨ ਉਦਯੋਗਾਂ ਅਤੇ...

ਆਰਥਿਕ ਕਾਨੂੰਨਾਂ ਦੀ ਜਾਣਕਾਰੀ ਨਾ ਹੋਣ ਕਾਰਨ ਵਧ ਰਹੇ ਹਨ ਉਦਯੋਗਾਂ ਅਤੇ ਬੈਂਕਾਂ ਵਿਚਾਲੇ ਵਿਵਾਦ : ਪ੍ਰਸਾਦ

Published on

----------- Advertisement -----------

ਚੰਡੀਗੜ੍ਹ 25 ਸਤੰਬਰ 2023 (ਬਲਜੀਤ ਮਰਵਾਹਾ) , ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਚੰਡੀਗੜ੍ਹ ਬੈਂਚ ਦੇ ਮੈਂਬਰ (ਜੁਡੀਸ਼ੀਅਲ) ਪੀਐਸਐਨ ਪ੍ਰਸਾਦ ਨੇ ਕਿਹਾ ਕਿ ਅਕਸਰ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਵਿੱਤੀ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਟ੍ਰਿਬਿਊਨਲ ਕੋਲ ਆਉਂਦੀਆਂ ਹਨ। ਵਕੀਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੋਈ ਵੀ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਉਦਯੋਗਪਤੀਆਂ ਅਤੇ ਬੈਂਕਰਾਂ ਨੂੰ ਕਾਨੂੰਨ ਸਮਝਾ ਕੇ ਆਪਸੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ।

ਪ੍ਰਸਾਦ ਨੇ ਉਕਤ ਵਿਚਾਰ ਅੱਜ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਇਨਸੋਲਵੈਂਸੀ ਐਂਡ ਬੈਂਕ੍ਰਪਸੀ ਕੋਡ-2016 ਸਬੰਧੀ ਜਾਗਰੂਕਤਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਪ੍ਰਸਾਦ ਨੇ ਕਿਹਾ ਕਿ ਹੋਰਨਾਂ ਖੇਤਰਾਂ ਵਿੱਚ ਬਣੇ ਨਿਯਮਾਂ ਅਤੇ ਕਾਨੂੰਨਾਂ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ ਪਰ ਆਰਥਿਕ ਮਾਮਲਿਆਂ ਸਬੰਧੀ ਬਣੇ ਕਾਨੂੰਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਵਿਵਾਦ ਵੱਧ ਰਹੇ ਹਨ।

ਇਸ ਮੌਕੇ ਬੋਲਦਿਆਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਚੰਡੀਗੜ੍ਹ ਬੈਂਚ ਦੇ ਮੈਂਬਰ (ਜੁਡੀਸ਼ੀਅਲ) ਹਰਨਾਮ ਸਿੰਘ ਠਾਕੁਰ ਨੇ ਕਿਹਾ ਕਿ ਇਨਸੋਲਵੈਂਸੀ ਜਾਂ ਉਦਯੋਗਾਂ ਦੀ ਦੀਵਾਲੀਆਪਨ ਹੁਣ ਕਿਸੇ ਇਕ ਸੈਕਟਰ ਨਾਲ ਸਬੰਧਤ ਮਾਮਲਾ ਨਹੀਂ ਰਿਹਾ ਸਗੋਂ ਕੌਮੀ ਮੁੱਦਾ ਬਣ ਗਿਆ ਹੈ। ਆਈ.ਬੀ.ਸੀ .ਦੇ ਗਠਨ ਨੂੰ ਸੱਤ ਸਾਲ ਹੋ ਗਏ ਹਨ। ਹੁਣ ਇਸ ਸਬੰਧੀ ਜਾਗਰੂਕਤਾ ਵਧਣ ਲੱਗੀ ਹੈ। ਆਈ.ਬੀ.ਸੀ. ਦੇ ਜ਼ਰੀਏ ਬਹੁਤ ਸਾਰੇ ਉਦਯੋਗ ਸਮੂਹਾਂ ਅਤੇ ਬੈਂਕਾਂ ਵਿਚਕਾਰ ਵਿਵਾਦ ਆਪਸੀ ਸਹਿਮਤੀ ਨਾਲ ਹੱਲ ਕੀਤੇ ਜਾ ਸਕਦੇ ਹਨ। ਕਾਨਫਰੰਸ ਵਿੱਚ ਉਦਯੋਗਪਤੀਆਂ ਤੋਂ ਇਲਾਵਾ ਇਨਸੋਲਵੈਂਸੀ ਪੇਸ਼ੇਵਰਾਂ, ਐੱਚ. ਆਰ. ਪੇਸ਼ੇਵਰਾਂ ਅਤੇ ਵਕੀਲਾਂ ਨੇ ਭਾਗ ਲਿਆ।

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਮੁੰਬਈ ਦੀ ਮੈਂਬਰ ਲਕਸ਼ਮੀ ਗੁਰੰਗ ਨੇ ਇਸ ਸਮਾਗਮ ’ਤੇ ਚੈਂਬਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਦਯੋਗਾਂ ਅਤੇ ਬੈਂਕਾਂ ਵਿਚਕਾਰ ਵਿਵਾਦ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਉੱਦਮੀਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ।

ਇਸ ਮੌਕੇ ਬੋਲਦਿਆਂ ਪੀ.ਐਚ.ਡੀ.ਸੀ.ਸੀ.ਆਈ., ਐੱਨ.ਸੀ.ਐੱਲ.ਟੀ. ਅਤੇ ਆਈ.ਬੀ.ਸੀ. ਕਮੇਟੀ ਦੇ ਚੇਅਰ ਜੀ. ਪੀ. ਮਦਾਨ ਨੇ ਕਿਹਾ ਕਿ ਭਾਰਤ ਸਰਕਾਰ ਉਦਯੋਗਾਂ ਲਈ ਬਹੁਤ ਸਾਰੇ ਕਾਨੂੰਨ ਬਣਾ ਰਹੀ ਹੈ। ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਉਦਯੋਗਪਤੀਆਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਉਨ੍ਹਾਂ ਨੇ ਆਈ.ਬੀ.ਸੀ.-2016 ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮਾਮਲੇ ਵਿੱਚ ਇਨਸੋਲਵੈਂਸੀ ਪੇਸ਼ੇਵਰਾਂ, ਵਕੀਲਾਂ ਅਤੇ ਐੱਨਸੀਐੱਲਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ।

ਪੀ.ਐਚ.ਡੀ.ਸੀ.ਸੀ.ਆਈ. ਦੇ ਸਹਾਇਕ ਸਕੱਤਰ ਜਨਰਲ ਡਾ. ਜਤਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਕਿਹਾ ਕਿ ਜਦੋਂ ਵੀ ਦੇਸ਼ ਵਿੱਚ ਉਦਯੋਗਾਂ ਸਬੰਧੀ ਕੋਈ ਨਵਾਂ ਕਾਨੂੰਨ ਬਣਦਾ ਹੈ ਤਾਂ ਚੈਂਬਰ ਵੱਲੋਂ ਉਦਯੋਗਪਤੀਆਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੈਂਬਰ ਸਰਕਾਰ ਅਤੇ ਉਦਯੋਗਪਤੀਆਂ ਵਿਚਕਾਰ ਪੁਲ ਦਾ ਕੰਮ ਕਰਦਾ ਹੈ। ਅਜਿਹੇ ਵਿੱਚ ਉਦਯੋਗਪਤੀਆਂ ਨੂੰ ਸਰਕਾਰੀ ਨਿਯਮਾਂ ਦੀ ਸਹੀ ਜਾਣਕਾਰੀ ਦੇਣਾ ਚੈਂਬਰ ਦੀ ਜ਼ਿੰਮੇਵਾਰੀ ਹੈ।

ਉਦਘਾਟਨੀ ਸੈਸ਼ਨ ਵਿੱਚ ਪੀ.ਐਚ.ਡੀ.ਸੀ.ਸੀ.ਆਈ., ਐੱਨ.ਸੀ.ਐੱਲ.ਟੀ. ਅਤੇ ਆਈ.ਬੀ.ਸੀ. ਕਮੇਟੀ ਦੇ ਕੋ-ਚੇਅਰ ਅਭਿਸ਼ੇਕ ਆਨੰਦ, ਕਰਨ ਮਹਿਰਾ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਸਬ-ਕਮੇਟੀ ਦੇ ਕਨਵੀਨਰ ਮੁਕੁਲ ਬਾਂਸਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਤਕਨੀਕੀ ਸੈਸ਼ਨ ਦੌਰਾਨ ਸੀਨੀਅਰ ਵਕੀਲ ਰਾਜੇਸ਼ ਸ਼ਰਮਾ, ਜਲੇਸ਼ ਕੁਮਾਰ ਗਰੋਵਰ, ਰਤਨ ਗੋਪਾਲ ਮਿਸ਼ਰਾ, ਅਤੁਲ ਸੂਦ, ਆਨੰਦ ਛਿੱਬਰ, ਪੰਕਜ ਸੇਠ ਅਤੇ ਹਰੀਸ਼ ਤਨੇਜਾ ਨੇ ਪੈਨਲ ਚਰਚਾ ਵਿੱਚ ਹਿੱਸਾ ਲਿਆ ਅਤੇ ਆਈਬੀਸੀ-2016 ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ-ਅਕਾਲੀ ਗੱਠਜੋੜ ’ਤੇ CM ਮਾਨ ਦਾ ਤਿੱਖਾ ਹਮਲਾ, ਦੱਸਿਆ ‘ਠੱਗ ਜੋੜ’

ਚੰਡੀਗੜ੍ਹ 24 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਐਲਾਨੇ ਗਏ ਪੰਜਾਬ ਵਿਰੋਧੀ ਭਾਜਪਾ-ਅਕਾਲੀ...

ਪੰਜਾਬ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਨਬਾਲਿਗ ਕੁੜੀ ਦੇ ਹੱਥ ਬੰਨ੍ਹ ਰੇਪ ਦੀ ਕਥਿਤ ਕੋਸ਼ਿਸ਼ ਮਗਰੋਂ ਕਤਲ

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ ਸੱਤ...

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ PM ਮੋਦੀ ਨੂੰ ਲਿਖਿਆ ਪੱਤਰ, ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ 23 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ...

ਵਿਅਕਤੀ ਨੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਉਪਰੰਤ ਮਾਂ ਨੂੰ ਮਾਰੀ ਗੋਲੀ, ਖੁਦ ਵੀ ਕੀਤੀ ਖ਼ੁਦਕੁਸ਼ੀ

ਸਥਾਨਕ ਜੁਝਾਰ ਸਿੰਘ ਐਵੀਨਿਊ ਅਜਨਾਲਾ ਰੋਡ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ,...

ਪਿਕਨਿਕ ਤੋਂ ਵਾਪਸ ਆ ਰਹੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 35 ਜ਼ਖਮੀ

 ਮੰਗਲਵਾਰ ਸਵੇਰੇ ਕੰਨੌਜ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਗਰਾ...

PM Modi ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ...

BJP-ਸ਼੍ਰੋਮਣੀ ਅਕਾਲੀ ਦਲ ਇਕੱਠੇ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਵੱਲੋਂ ਗਠਜੋੜ ਦਾ ਐਲਾਨ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ...

ਦਿੱਲੀ ਦੇ ਥਾਣੇ ’ਚ ਚਾਕੂ ਨਾਲ ਹਮਲਾ, ਸਕੂਟੀ ਲੈ ਕੇ ਭੱਜਿਆ ਨਬੀਲ; ਪੁਲਿਸ ਨੇ 8 ਰਾਊਂਡ ਚਲਾਈਆਂ ਗੋਲੀਆਂ, 6 ਲੱਗਣ ਮਗਰੋਂ ਕਾਬੂ

ਨਵੰਬਰ-ਦਿੱਲੀ ਦੇ ਜਾਮਾ ਮਸਜਿਦ ਥਾਣੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।...

ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ : ਸੁਲਤਾਨਪੁਰ ਲੋਧੀ ਵਿਖੇ ਠੰਢ ਦੇ ਬਾਵਜੂਦ ਸੰਗਤਾਂ ਦਾ ਉਮੜਿਆ ਸੈਲਾਬ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ...