July 11, 2026, 2:35 pm
----------- Advertisement -----------
HomeNewsLatest Newsਪੀਐਚਡੀਸੀਸੀਆਈ ਨੇ ਈਵੀ ਐਕਸਪੋ ’ਚ ਕੀਤਾ ਸੈਮੀਨਾਰ ਦਾ ਆਯੋਜਨ

ਪੀਐਚਡੀਸੀਸੀਆਈ ਨੇ ਈਵੀ ਐਕਸਪੋ ’ਚ ਕੀਤਾ ਸੈਮੀਨਾਰ ਦਾ ਆਯੋਜਨ

Published on

----------- Advertisement -----------

ਚੰਡੀਗੜ੍ਹ (ਬਲਜੀਤ ਮਰਵਾਹਾ) : ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਲੋਕ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ‘ਚ ਦਿਲਚਸਪੀ ਲੈ ਰਹੇ ਹਨ। ਸਤੰਬਰ 2022 ’ਚ ਈਵੀ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਈਵੀ ਖਰੀਦਣ ‘ਤੇ ਲੋਕਾਂ ਨੂੰ 18.66 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਆਈਐਫਐਸ ਟੀ.ਸੀ. ਨੌਟਿਆਲ ਨੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ ਈਵੀ ਐਕਸਪੋ ਦੇ ਦੂਜੇ ਦਿਨ ਈਵੀ ਬੁਨਿਆਦੀ ਢਾਂਚਾ ਅਤੇ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ‘ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸ਼ਹਿਰ ਵਿੱਚ 3001 ਈ.ਵੀ. ਦੀ ਖਰੀਦ ‘ਤੇ ਇਹ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਈ-ਰਿਕਸ਼ਾ ਦਾ ਰੁਝਾਨ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਮੇਂ ਸ਼ਹਿਰ ਵਿੱਚ 2800 ਤੋਂ ਵੱਧ ਈ-ਰਿਕਸ਼ਾ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ਹਿਰ ’ਚ ਜਿੱਥੇ 886 ਸਰਕਾਰੀ ਰਿਹਾਇਸ਼ਾਂ, ਸਰਕਾਰੀ ਇਮਾਰਤਾਂ, ਕਾਲਜਾਂ ਅਤੇ ਹਸਪਤਾਲਾਂ ਨੂੰ ਸੋਲਰ ਵਿੱਚ ਬਦਲਿਆ ਜਾ ਚੁੱਕਿਆ ਹੈ, ਉੱਥੇ ਹੁਣ ਤੱਕ 3700 ਤੋਂ ਵੱਧ ਆਮ ਨਾਗਰਿਕਾਂ ਨੇ ਆਪਣੇ ਘਰਾਂ ਵਿੱਚ ਸੋਲਰ ਸਿਸਟਮ ਲਗਾ ਕੇ ਗ੍ਰੀਨ ਐਨਰਜੀ ਨੂੰ ਉਤਸ਼ਾਹਿਤ ਕੀਤਾ ਹੈ। ਨੌਟਿਆਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਯੋਜਨਾਵਾਂ ਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਸਾਲ 2030 ਤੱਕ ਗ੍ਰੀਨ ਐਂਡ ਕਲੀਨ ਸ਼ਹਿਰ ਨੂੰ ਸੋਲਰ ਸਿਟੀ ’ਚ ਤਬਦੀਲ ਕੀਤਾ ਜਾਵੇ।

ਇਸ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਈਵੀ ਅਤੇ ਗ੍ਰੀਨ ਐਨਰਜੀ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਪੰਜਾਬ ਇੰਜਨੀਅਰਿੰਗ ਕਾਲਜ ਦੇ ਮੈਟਲੁਰਜੀਕਲ ਵਿਭਾਗ ਦੇ ਮੁਖੀ ਡਾ. ਜੇ. ਡੀ. ਸ਼ਰਮਾ ਨੇ ਕਿਹਾ ਕਿ ਈਵੀ ਅਤੇ ਸੋਲਰ ਯੰਤਰ ਭਵਿੱਖ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਰਹੇ ਹਨ। ਇਹ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਨਵੀਨੀਕਰਨ ਊਰਜਾ ਕਮੇਟੀ ਦੇ ਕਨਵੀਨਰ ਪਰਵ ਅਰੋੜਾ, ਨਰਾਇਣ ਕੁਮਾਰ ਸ੍ਰੀਕੁਮਾਰ, ਇਸ਼ਵਿੰਦਰ ਮਾਨ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।

ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਗਏ ਸੈਮੀਨਾਰ ’ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਟਰਾਂਸਪੋਰਟ ਵਿਭਾਗ ਹਿਮਾਚਲ ਦੇ ਪ੍ਰਮੁੱਖ ਸਕੱਤਰ ਆਈਏਐਸ ਆਰ.ਡੀ. ਨਾਜ਼ਿਮ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਐਚ.ਆਰ.ਟੀ.ਸੀ ਦੇ ਬੇੜੇ ਵਿੱਚ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ, ਉੱਥੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਰਣਨੀਤੀ ਯੋਜਨਾ ਤਹਿਤ ਈ-ਟੈਕਸੀਆਂ ਦਿੱਤੀਆਂ ਜਾ ਰਹੀਆਂ ਹਨ। ਹਿਮਾਚਲ ਸੈਰ ਸਪਾਟਾ ਰਾਜ ਹੈ। ਅਜਿਹੇ ‘ਚ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੌਜੂਦਾ ਵਾਹਨਾਂ ਨੂੰ ਈਵੀ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਸੈਂਕੜੇ ਨੌਜਵਾਨਾਂ ਨੇ ਲਾਭ ਉਠਾਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਕੋਦਰ : ਬਾਈਕ ‘ਤੇ ਜਾ ਰਹੇ ਤਿੰਨ ਦੋਸਤਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਨਕੋਦਰ ਦੇ ਪਿੰਡ ਲੱਧੜਾਂ ਅੱਡੇ ‘ਤੇ ਵਾਪਰਿਆ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ...

‘ਆਪ’ ਵਲੋਂ ਪੰਜਾਬ ਦੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ

ਆਮ ਆਦਮੀ ਪਾਰਟੀ ਪੰਜਾਬ ਵਲੋਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ।...

ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ…

ਪੰਜਾਬ ਦੀ ਇੰਸਟਾਗ੍ਰਾਮ ਇਨਫਲੂਐਂਸਰ ਭਾਬੀ ਚੁੰਮੇਵਾਲੀ ਉਰਫ਼ ਰਣਜੀਤ ਕੌਰ ਨੇ ਨਿਹੰਗ ਮਨਪ੍ਰੀਤ ਸਿੰਘ ਖਾਲਸਾ...

ਭੂਪੇਸ਼ ਬਘੇਲ ਦੇ ਨਾਲ ਅੱਜ ਚੰਨੀ ਧੜੇ ਦੀ ਵੱਡੀ ਮੀਟਿੰਗ, ਰਾਜਾ ਵੜਿੰਗ ਰਹਿਣਗੇ ਬਾਹਰ

ਪੰਜਾਬ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਦੇ ਵਿਚਕਾਰ ਪਾਰਟੀ...

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੰਟੇਨਰਾਂ ਰਾਹੀਂ ਵਿਦੇਸ਼ ਭੇਜੇ, ‘ਆਵਾਜ਼-ਏ-ਕੌਮ’ ਨੇ ਮਾਮਲੇ ‘ਚ ਕੀਤੀ ਜਾਂਚ ਦੀ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਕੰਟੇਨਰਾਂ ਰਾਹੀਂ ਕੈਨੇਡਾ ਦੇ ਸਰੀ...

ਲੁਧਿਆਣਾ ਦੇ ਸੇਵਾ ਕੇਂਦਰ ‘ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ

https://www.facebook.com/reel/994033530191618 ਤੁਹਾਡੀ ਲੁਧਿਆਣਾ ਤੋਂ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਦੇ...

ਕਾਂਗਰਸ ‘ਚ ਖਿਚੋਤਾਣ ਵਿਚਾਲੇ ਭੂਪੇਸ਼ ਬਘੇਲ ਨਾਲ ਚੰਨੀ ਖੇਮੇ ਦੀ ਮੁਲਾਕਾਤ ਟਲੀ, ਹੁਣ ਭਲਕੇ ਹੋਵੇਗੀ ਮੀਟਿੰਗ

ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀਹੈ। ਬਗਾਵਤੀ ਤੇਵਰ ਦਿਖਾ ਰਹੇ ਸਾਬਕਾ...

ਪੰਜਾਬ ਨੂੰ ਮਿਲਣ ਜਾ ਰਿਹਾ ਨਵਾਂ DGP? 3 ਵੱਡੇ ਨਾਵਾਂ ‘ਤੇ ਹੋਵੇਗਾ ਫ਼ੈਸਲਾ

ਪੰਜਾਬ ਦੇ ਨਵੇਂ ਸਥਾਈ DGP ਦੀ ਨਿਯੁਕਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ...