May 8, 2026, 7:31 pm
----------- Advertisement -----------
HomeNewsBreaking Newsਪੁਲਿਸ ਨੇ ਜਾ.ਅਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੇ 2 ਬਦ.ਮਾਸ਼ਾਂ ਨੂੰ...

ਪੁਲਿਸ ਨੇ ਜਾ.ਅਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੇ 2 ਬਦ.ਮਾਸ਼ਾਂ ਨੂੰ ਕੀਤਾ ਗ੍ਰਿਫ.ਤਾਰ

Published on

----------- Advertisement -----------

ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ 100 ਅਤੇ 200 ਰੁਪਏ ਦੇ ਕੁੱਲ 5.10 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। 

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਹਣ ਸਿੰਘ ਉਰਫ ਸੋਨੀ (39) ਵਾਸੀ ਜਗਰਾਉਂ ਅਤੇ ਮਨਦੀਪ ਸਿੰਘ ਉਰਫ ਮਨੀ (40) ਵਾਸੀ ਅਗਵਾੜ ਗੁੱਜਰਾਂ, ਰਾਏਕੋਟ ਰੋਡ ਵਜੋਂ ਹੋਈ ਹੈ। ਨੌਸਰਬਾਜ਼ ਦਾ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੋਹਾਰਾ ਮੋਗਾ ਅਜੇ ਫਰਾਰ ਹੈ।

ਮੁਲਜ਼ਮ ਸੋਹਨ ਡਰਾਈਵਰ ਹੋਣ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਮੁਲਜ਼ਮ ਮਨਦੀਪ ਫੋਟੋਗ੍ਰਾਫਰ ਹੈ ਅਤੇ ਹੋਮਿਓਪੈਥਿਕ ਦਵਾਈਆਂ ਵੀ ਵੇਚਦਾ ਹੈ। ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸਰਾਭਾ ਨਗਰ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਦੋਸ਼ੀ ਭਾਈ ਰਣਧੀਰ ਸਿੰਘ ਨਗਰ ਸਥਿਤ ਓਰੀਐਂਟ ਸਿਨੇਮਾ ਨੇੜੇ ਡਿਲੀਵਰੀ ਕਰਨ ਆਇਆ ਹੈ। 

ਮੁਲਜ਼ਮ ਨਕਲੀ ਨੋਟ ਸਪਲਾਈ ਕਰਨ ਲਈ ਹੁੰਡਈ ਆਈ-20 ਕਾਰ ਵਿੱਚ ਆਏ ਸਨ। ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਰ ਸਮੇਤ ਕਾਬੂ ਕਰ ਲਿਆ। ਮਾਮਲੇ ਦਾ ਮੁੱਖ ਮਾਸਟਰਮਾਈਂਡ ਅਜੇ ਫਰਾਰ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨੂੰ ਨਕਲੀ ਨੋਟ ਸਪਲਾਈ ਕਰ ਚੁੱਕੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ (ਸ਼ੁੱਕਰਵਾਰ) ਸ੍ਰੀ ਅਕਾਲ ਤਖ਼ਤ ਸਾਹਿਬ...

ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਦਾ ਐਲਾਨ! ਹੈਲਪਲਾਈਨ ਨੰਬਰ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਸ਼ਡਿਊਲ...

ਹੁਣ Visa ਖਤਮ ਹੋਣ ‘ਤੇ ਵੀ ਕੈਨੇਡਾ ‘ਚ ਰੁਕ ਸਕਣਗੇ ਪੰਜਾਬੀ, ਇਮੀਗ੍ਰੇਸ਼ਨ ਨੇ ਬਦਲੇ ਨਿਯਮ

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ...

ਕਮਲ ਕੌਰ ਭਾਬੀ ਦੇ ਕਤਲ ਕੇਸ ‘ਚ 5ਵੇਂ ਮੁਲਜ਼ਮ ਦੀ ਹੋਈ ਪਛਾਣ, ਮਹਿਰੋਂ ਦੀ ਫਰਾਰ ਹੋਣ ‘ਚ ਕੀਤੀ ਸੀ ਮਦਦ

ਮਸ਼ਹੂਰ ਇਨਫਲੂਏਂਸਰ ਕੰਚਨ ਕੁਮਾਰੀ ਉਰਫ਼ “ਕਮਲ ਕੌਰ ਭਾਬੀ” ਦੇ ਕਤਲ ਦੀ ਪੁਲਿਸ ਜਾਂਚ ਦੌਰਾਨ...

ਬਿਹਾਰ ‘ਚ ਸਮਰਾਟ ਕੈਬਨਿਟ ਦਾ ਵਿਸਥਾਰ : ਨਿਸ਼ਾਂਤ ਸਣੇ 32 ਮੰਤਰੀਆਂ ਨੇ ਚੁੱਕੀ ਸਹੁੰ; PM ਮੋਦੀ ਤੇ ਨਿਤੀਸ਼ ਕੁਮਾਰ ਰਹੇ ਮੌਜੂਦ

ਬਿਹਾਰ ਵਿੱਚ ਸਮਰਾਟ ਚੌਧਰੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਵਿੱਚ,...