September 9, 2026, 11:13 am
----------- Advertisement -----------
HomeNewsLatest Newsਤਰਨਤਾਰਨ: ਬਿਜਲੀ ਵਿਭਾਗ ਵੱਲੋਂ ਡੇਰੇ ਨੂੰ 26 ਲੱਖ ਦਾ ਜੁਰਮਾਨਾ, ਡੇਰੇ ਨੇ...

ਤਰਨਤਾਰਨ: ਬਿਜਲੀ ਵਿਭਾਗ ਵੱਲੋਂ ਡੇਰੇ ਨੂੰ 26 ਲੱਖ ਦਾ ਜੁਰਮਾਨਾ, ਡੇਰੇ ਨੇ ਆਪਣਾ ਟਰਾਂਸਫਾਰਮਰ ਖਰੀਦ ਕੇ ਲਗਾਈਆਂ ਸਨ ਸਿੱਧੀਆਂ ਤਾਰਾਂ

Published on

----------- Advertisement -----------

ਪੰਜਾਬ ਦੇ ਕਸਬਾ ਤਰਨਤਾਰਨ ਵਿੱਚ ਪੈਂਦੇ ਪਿੰਡ ਸੁਰਸਿੰਘ ਵਿੱਚ ਇੱਕ ਡੇਰੇ ਵੱਲੋਂ ਕੀਤੀ ਜਾ ਰਹੀ ਬਿਜਲੀ ਚੋਰੀ ਨੂੰ ਬਿਜਲੀ ਵਿਭਾਗ ਨੇ ਫੜਿਆ ਹੈ। ਡੇਰੇ ਨੇ ਬਿਜਲੀ ਚੋਰੀ ਕਰਨ ਲਈ ਆਪਣਾ ਹੀ ਟਰਾਂਸਫਾਰਮਰ ਖਰੀਦਿਆ ਸੀ ਅਤੇ ਸਿੱਧੀਆਂ ਜਾ ਰਹੀਆਂ ਹਾਈ ਟੈਂਸ਼ਨ ਤਾਰਾਂ ਤੋਂ ਬਿਜਲੀ ਦੇ ਟਰਾਂਸਫਾਰਮਰ ਨਾਲ ਜੋੜ ਦਿੱਤਾ ਸੀ।ਬਿਜਲੀ ਵਿਭਾਗ ਨੇ ਡੇਰਾ ਮੁਖੀ ਨਿਹੰਗ ਅਵਤਾਰ ਸਿੰਘ ਨੂੰ 26 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਬਿਜਲੀ ਵਿਭਾਗ ਨੂੰ ਸ਼ਿਕਾਇਤ ਮਿਲਣ ਉਪਰੰਤ ਵਿਭਾਗ ਨੇ ਸਥਾਨਕ ਟੀਮਾਂ ਨਾਲ ਡੇਰੇ ਕੋਲ ਪਹੁੰਚ ਕੀਤੀ ਪਰ ਜਦੋਂ ਉਨ੍ਹਾਂ ਨੇ ਡੇਰੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਡੇਰੇ ਦੇ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਲਈ ਬਿਜਲੀ ਵਿਭਾਗ ਦੀਆਂ ਟੀਮਾਂ ਨੂੰ ਸਥਾਨਕ ਪੁਲੀਸ ਦੀ ਮਦਦ ਲੈਣੀ ਪਈ। ਜਦੋਂ ਟੀਮਾਂ ਅੰਦਰ ਪਹੁੰਚੀਆਂ ਤਾਂ ਬਿਜਲੀ ਦੇ ਢਾਂਚੇ ਨੂੰ ਦੇਖ ਕੇ ਰਹਿ ਗਈਆਂ। ਬਿਜਲੀ ਵਿਭਾਗ ਨੇ ਦੇਖਿਆ ਕਿ ਡੇਰੇ ਵਿੱਚ 17 ਏ.ਸੀ. 7 ​​ਵੱਡੇ ਗੀਜ਼ਰ, 4 ਮੋਟਰਾਂ, 196 ਲਾਈਟਾਂ ਅਤੇ 87 ਪੱਖੇ ਚੱਲ ਰਹੇ ਸਨ।
ਬਿਜਲੀ ਵਿਭਾਗ ਨੇ ਡੇਰਾ ਮੁਖੀ ਨਿਹੰਗ ਅਵਤਾਰ ਸਿੰਘ ਨੂੰ 26 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਵਿਭਾਗ ਨੇ ਡੇਰਾ ਮੁਖੀ ਖਿਲਾਫ ਬਿਜਲੀ ਚੋਰੀ ਦਾ ਮਾਮਲਾ ਦਰਜ ਕਰਨ ਲਈ ਵੇਰਕਾ ਸਥਿਤ ਐਂਟੀ ਪਾਵਰ ਥੈਫਟ ਥਾਣੇ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਬਿਜਲੀ ਵਿਭਾਗ ਦੇ ਅੰਕੜਿਆਂ ਅਨੁਸਾਰ ਤਰਨਤਾਰਨ ਮੰਡਲ ਅਧੀਨ ਪੈਂਦੇ ਖੇਮਕਰਨ, ਝਬਾਲ, ਹਰੀਕੇ ਪੱਤਣ, ਖਾਲੜਾ, ਖਡੂਰ ਸਾਹਿਬ, ਪੱਟੀ, ਸਰਹਾਲੀ ਅਤੇ ਹੋਰ ਪਿੰਡਾਂ ਵਿੱਚ 85 ਫੀਸਦੀ ਤੋਂ ਵੱਧ ਬਿਜਲੀ ਚੋਰੀ ਹੋ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਨਵੀਂ ਦਿੱਲੀ, 8 ਸਤੰਬਰ:ਆਮ ਆਦਮੀ ਪਾਰਟੀ ਨੇ ਐੱਸ.ਆਈ.ਆਰ. ਦੇ ਜ਼ਰੀਏ ਲੋਕਾਂ ਦੀਆਂ ਵੋਟਾਂ ਕੱਟਣ...

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਭਾਜਪਾ, ਕਾਂਗਰਸ ਅਤੇ ਅਕਾਲੀ ਦਲ...

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 8 ਸਤੰਬਰ:ਲੋਕਾਂ ਦੇ ਭਰਵੇਂ ਹੁੰਗਾਰੇ ਅਤੇ 83 ਫੀਸਦੀ ਤੋਂ ਵੱਧ ਨਾਗਰਿਕ ਸ਼ਿਕਾਇਤਾਂ ਦੇ...

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...