July 21, 2026, 3:57 pm
----------- Advertisement -----------
HomeNewsਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ...

ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਹਾਸਿਲ ਕੀਤਾ ਐਵਾਰਡ

Published on

----------- Advertisement -----------

ਚੰਡੀਗੜ੍ਹ/ਨਵੀਂ ਦਿੱਲੀ, 27 ਸਤੰਬਰ (ਬਲਜੀਤ ਮਰਵਾਹਾ) – ਪੇਂਡੂ ਸੈਰ-ਸਪਾਟਾ ਖੇਤਰ ਵਿਚ ਕੌਮੀ ਪੱਧਰ ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ ਪੰਜਾਬ ਨੇ ਅੱਜ ਇਥੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਹਾਸਲ ਕੀਤਾ ਹੈ।

ਪੰਜਾਬ ਦੇ ਜ਼ਿਲ੍ਹੀ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਚੋਣ ਇਸ ਵਕਾਰੀ ਐਵਾਰਡ ਲਈ ਹੋਈ ਹੈ। ਇਸ ਪਿੰਡ ਨੇ ਪੰਜਾਬ ਸਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਵਿਕਸਿਤ ਕਰਕੇ ਇਕ ਮਿਸਾਲੀ ਕਦਮ ਚੁੱਕਿਆ ਹੈ। ਇਸ ਪਿੰਡ ਨੇ ਆਪਣਾ ਨਾਮ ਇਸ ਐਵਾਰਡ ਲਈ ਸਮੁੱਚੇ ਭਾਰਤ ਵਿਚੋਂ ਚੁਣੇ ਗਏ 35 ਪਿੰਡਾਂ ਵਿਚ ਦਰਜ ਕਰਵਾਇਆ ਹੈ। ਭਾਰਤ ਦੇ ਟੂਰਿਜ਼ਮ ਖੇਤਰ ਦੇ ਉੱਤਮ ਪਿੰਡ ਦੀ ਮਾਨਤਾ ਲਈ ਮੁਕਾਬਲੇ ਖਾਤਰ ਕੁਲ 31 ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 750 ਪਿੰਡਾਂ ਵੱਲੋਂ ਅਪਲਾਈ ਕੀਤਾ ਗਿਆ ਸੀ।
ਇਹ ਐਵਾਰਡ ਟੂਰਿਜ਼ਮ ਅਤੇ ਸਭਿਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ, ਪਿੰਡ ਦੇ ਪ੍ਰਤੀਨਿਧ ਸਤਵੰਤ ਸੰਘਾ, ਮੈਨੇਜਰ ਅੰਕੜਾ ਅਤੇ ਪ੍ਰਾਜੈਕਟਸ, ਸੈਰ ਸਪਾਟਾ ਵਿਭਾਗ ਪੰਜਾਬ ਸ਼ੀਤਲ ਬਹਿਲ ਨੇ ਕੇਂਦਰੀ ਟੂਰਿਜ਼ਮ ਵਿਭਾਗ ਦੇ ਸਕੱਤਰ . ਵੀ.ਵਿਦਯਾਵਤੀ ਅਤੇ ਵਧੀਕ ਸਕੱਤਰ ਸ੍ਰੀ ਰਾਕੇਸ਼ ਵਰਮਾ ਪਾਸੋਂ ਹਾਸਿਲ ਕੀਤਾ।

ਸ਼੍ਰੀਮਤੀ ਭੰਡਾਰੀ ਨੇ ਦੱਸਿਆ ਕਿ ਉੱਤਮ ਟੂਰਿਜ਼ਮ ਪਿੰਡ ਮਾਨਤਾ 2023 ਵਾਸਤੇ ਚੁਣੇ ਗਏ ਇਹਨਾਂ ਪਿੰਡਾਂ ਦੀ ਚੋਣ ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਸਥਾ (ਯੂ.ਐਨ.ਡਬਲਿਊ.ਟੀ.ਓ) ਦੇ ਵੱਖ-ਵੱਖ ਪੈਮਾਨਿਆਂ ਤੇ ਅਧਾਰਤ ਸੀ ਜਿਨਾਂ ਵਿਚ ਸਭਿਆਾਚਰਕ ਤੇ ਕੁਦਰਤੀ ਸਰੋਤ, ਆਰਥਿਕ , ਸਮਾਜਿਕ ਅਤੇ ਵਾਤਾਵਰਣ ਸਥਿਰਤਾ ਤੋਂ ਇਲਾਵਾ ਟੂਰਿਜ਼ਮ ਦੇ ਵਿਕਾਸ ਤੇ ਮੁੱਲ ਲੜੀ ਏਕੀਕਰਨ ਤੇ ਹੋਰ ਪਹਿਲੂ ਸ਼ਾਮਲ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਨੇ ਟੂਰਿਜ਼ਮ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਸੇਧ ਨਾਲ ਪਿਤਾਪੁਰਖੀ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਅਤੇ ਲਗਾਤਾਰ ਯਤਨਾਂ ਸਦਕਾ ਇਹਨਾਂ ਨੂੰ ਟੂਰਿਜ਼ਮ ਦੇ ਮਸ਼ਹੂਰ ਸਥਾਨਾਂ ਵਜੋਂ ਵਿਕਸਿਤ ਕੀਤਾ ਜਿਥੇ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਆਉਂਦੇ ਹਨ। ਬ੍ਰਿਟਿਸ਼ ਰਾਜ ਸਮੇਂ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ ਦਾ ਕੋਠੀ ਅਤੇ ਦੂਜੀ ਦਾ ਨਾਮ ਪਿੱਪਲ ਹਵੇਲੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਯੋਗ ਅਗਵਾਈ ਹੇਠ ਟੂਰਿਜ਼ਮ ਵਿਭਾਗ ਪੰਜਾਬ ਨੂੰ ਸੈਰ-ਸਪਾਟੇ ਦੇ ਪੱਖ ਤੋਂ ਮੋਹਰੀ ਸੂਬਾ ਬਣਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...

ਖੰਨਾ ਵਿਖੇ ਫੌਜੀ ਜਵਾਨ ਨੇ ਦਿੱਤੀ ਆਪਣੀ ਜਾਨ, ਡਿਊਟੀ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ‘ਤੇ ਆਇਆ ਸੀ ਘਰ

ਖੰਨਾ ਦੇ ਛੋਟਾ ਖੰਨਾ ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਭਾਰਤੀ...

ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ‘ਤੇ ਲੱਗੇਗਾ ਟੈਕਸ! ਰੋਪੜ ਜ਼ਿਲ੍ਹਾ ਪ੍ਰੀਸ਼ਦ ‘ਚ ਪ੍ਰਸਤਾਵ ਪਾਸ

ਰੋਪੜ ਜ਼ਿਲ੍ਹਾ ਪ੍ਰੀਸ਼ਦ ਨੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਾਹਨਾਂ ‘ਤੇ...

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਮੁੜ ਆਹਮੋ-ਸਾਹਮਣੇ ਸਰਕਾਰ ਤੇ ਕਿਸਾਨ, ਕੀ ਹੈ ਵਿਵਾਦ

‘ਦੇਸ਼ ਬਚਾਓ ਮੋਰਚਾ’ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਉੱਤੇ...