ਪਟਿਆਲਾ ਵਿੱਚ ਪੀਆਰਟੀਸੀ ਦੇ ਮਕੈਨੀਕਲ ਵਿੰਗ ਵਿੱਚ ਤਾਇਨਾਤ ਇੱਕ ਮੁਲਾਜ਼ਮ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਵੀਰਵਾਰ(30 ਮਈ) ਦੁਪਹਿਰ ਬੱਸ ਸਟੈਂਡ ਜਾਮ ਕਰ ਦਿੱਤਾ। ਪੀ.ਆਰ.ਟੀ.ਸੀ. ਦੇ ਸੰਜੀਵ ਕੁਮਾਰ ਨਾਮਕ ਮਕੈਨਿਕ ਦੀ ਮੌਤ ਤੋਂ ਬਾਅਦ ਮੁਲਾਜ਼ਮਾਂ ਵਿੱਚ ਰੋਹ ਫੈਲ ਗਿਆ। ਜਿਨ੍ਹਾਂ ਨੇ ਬੱਸ ਸਟੈਂਡ ’ਤੇ ਜਾਮ ਲਾ ਕੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ।
ਦੱਸ ਦਈਏ ਕਿ ਦੇਰ ਸ਼ਾਮ ਤੱਕ ਮੁਲਾਜ਼ਮ ਬੱਸ ਸਟੈਂਡ ’ਤੇ ਚੱਕਾ ਜਾਮ ਕਰਕੇ ਹੜਤਾਲ ’ਤੇ ਬੈਠੇ ਸਨ। ਜਿਸ ਕਾਰਨ ਬਾਹਰੋਂ ਆਉਣ ਵਾਲੀਆਂ ਬੱਸਾਂ ਸਵਾਰੀਆਂ ਨੂੰ ਬੱਸ ਸਟੈਂਡ ਦੇ ਬਾਹਰ ਹੀ ਉਤਾਰ ਰਹੀਆਂ ਸਨ।
ਘਟਨਾ ਅਨੁਸਾਰ ਸੰਜੀਵ ਕੁਮਾਰ ਪੀਆਰਟੀਸੀ ਦੀ ਵਰਕਸ਼ਾਪ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ। ਉਸਦੀ ਮੌਤ ਤੋਂ ਬਾਅਦ ਕਰਮਚਾਰੀਆਂ ਨੇ ਵਿਭਾਗ ‘ਤੇ ਦੋਸ਼ ਲਗਾਇਆ ਕਿ ਸੰਜੀਵ ਕੁਮਾਰ ਦੀ ਮੌਤ ਅੱਤ ਦੀ ਗਰਮੀ ‘ਚ ਕੰਮ ਕਰਨ ਕਾਰਨ ਹੋਈ ਹੈ। ਉਹ ਬਰਨਾਲਾ ਤੋਂ ਪਟਿਆਲੇ ਦੀ ਇੱਕ ਵਰਕਸ਼ਾਪ ਵਿੱਚ ਤਾਇਨਾਤ ਸੀ, ਜਿੱਥੇ ਸਹੂਲਤਾਂ ਨਹੀਂ ਸਨ। ਇਸ ਕਾਰਨ ਕੰਮ ਦੌਰਾਨ ਸੰਜੀਵ ਦੀ ਮੌਤ ਹੋ ਗਈ। ਪੀਆਰਟੀਸੀ ਦੇ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।
----------- Advertisement -----------
ਪਟਿਆਲਾ ‘ਚ PRTC ਮੁਲਾਜ਼ਮਾਂ ਨੇ ਲਾਇਆ ਜਾਮ, ਜਾਣੋ ਕੀ ਹੈ ਮਾਮਲਾ
Published on
----------- Advertisement -----------
----------- Advertisement -----------












