September 11, 2026, 2:03 pm
----------- Advertisement -----------
HomeNewsLatest Newsਪੀ.ਐਸ.ਪੀ.ਸੀ.ਐਲ. ਵੱਲੋਂ ਆਪਣੇ ਪੈਨਸ਼ਨਰਾਂ ਲਈ ਹੈਲਪਲਾਈਨ ਦੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਵੱਲੋਂ ਆਪਣੇ ਪੈਨਸ਼ਨਰਾਂ ਲਈ ਹੈਲਪਲਾਈਨ ਦੀ ਸ਼ੁਰੂਆਤ

Published on

----------- Advertisement -----------

ਚੰਡੀਗੜ੍ਹ, 9 ਜੁਲਾਈ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਆਪਣੇ ਪੈਨਸ਼ਨਰਾਂ ਲਈ ਸਮਰਪਿਤ “ਪੈਨਸ਼ਨ ਹੈਲਪਲਾਈਨ” ਦੀ ਸ਼ੁਰੂਆਤ ਕੀਤੀ ਹੈ। ਆਪਣੇ ਪੈਨਸ਼ਨਰਾਂ ਦੇ ਪੈਨਸ਼ਨ ਕੇਸਾਂ ਨੂੰ ਸਮਾਂਬੱਧ ਢੰਗ ਨਾਲ ਅੰਤਿਮ ਰੂਪ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਇਹ ਹੈਲਪਲਾਈਨ, ਪੀ.ਐਸ.ਪੀ.ਸੀ.ਐਲ. ਪੈਨਸ਼ਨਰਾਂ ਨੂੰ ਖੇਤਰੀ ਦਫ਼ਤਰਾਂ ਵੱਲੋਂ ਡਿਪਟੀ ਸੀ.ਈ.ਓ. ਪੈਨਸ਼ਨ ਅਤੇ ਫ਼ੰਡ ਦਫ਼ਤਰ ਨੂੰ ਭੇਜੇ ਗਏ ਉਨ੍ਹਾਂ ਦੇ ਪੈਨਸ਼ਨ ਕੇਸਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਜਾਣਕਾਰੀ ਲੈਣ ਲਈ ਟੈਲੀਫ਼ੋਨ ਸੇਵਾਵਾਂ ਪ੍ਰਦਾਨ ਕਰੇਗੀ।

ਹੁਣ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਆਪਣੇ ਪੈਨਸ਼ਨ ਕੇਸਾਂ ਦੀ ਸਥਿਤੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ ਮੋਬਾਈਲ ਨੰਬਰ 9646115517 ‘ਤੇ ਕਾਲ/ਵੱਟਸਐਪ/ਐਸ.ਐਮ.ਐਸ. ਇੱਕ ਨਿਰਧਾਰਤ ਫ਼ਾਰਮੈਟ, ਜੋ ਪੀ.ਐਸ.ਪੀ.ਸੀ.ਐਲ. ਦੀ ਵੈੱਬਸਾਈਟ ‘ਤੇ ਉਪਲਬਧ ਹੈ, ਜ਼ਰੀਏ ਕਰ ਸਕਦੇ ਹਨ। ਇਸ ਸੇਵਾ ਦਾ ਲਾਭ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਲਿਆ ਜਾ ਸਕੇਗਾ। ਹੈਲਪਲਾਈਨ ਅਧਿਕਾਰੀ ਸਬੰਧਤ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਪੈਨਸ਼ਨਰ ਇਸ ਨੰਬਰ ‘ਤੇ ਸੰਪਰਕ ਕਰਕੇ ਤਿੰਨ ਤੋਂ ਚਾਰ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਆਪਣੇ ਸਵਾਲਾਂ ਦੇ ਹੱਲ/ਜਵਾਬ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਜੇ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫ਼ਤਰ ਜਾਂ ਪਟਿਆਲਾ ਵਿਖੇ ਸਬੰਧਤ ਪੈਨਸ਼ਨ ਸੈਕਸ਼ਨ ਵਿੱਚ ਪਹੁੰਚ ਕਰਨਾ ਚਾਹੁੰਦੇ ਹਨ ਤਾਂ ਉਹ ਦੁਪਹਿਰ 12:00 ਤੋਂ 1:15 ਵਜੇ ਤੱਕ ਦੇ ਨਿਰਧਾਰਤ ਸਮੇਂ ਆ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...

ਚੰਡੀਗੜ੍ਹ ‘ਚ ਪ੍ਰਾਪਰਟੀ ਕਿਰਾਏ ‘ਤੇ ਦੇਣ ਨੂੰ ਲੈ ਕੇ ਨਵੇਂ ਨਿਯਮ ਲਾਗੂ, ਐਗਰੀਮੈਂਟ ਦੀ ਜਾਣਕਾਰੀ ਦੇਣੀ ਲਾਜ਼ਮੀ

ਚੰਡੀਗੜ੍ਹ ਵਿੱਚ ਨਵੇਂ ਕਿਰਾਏਦਾਰੀ ਨਿਯਮ ਵੀਰਵਾਰ (10 ਸਤੰਬਰ) ਤੋਂ ਲਾਗੂ ਹੋ ਗਏ ਹਨ। ਚੰਡੀਗੜ੍ਹ...

ਬਹਿਬਲ ਕਲਾਂ ਮਾਮਲੇ ‘ਚ ਅੱਜ SIT ਸਾਹਮਣੇ ਪੇਸ਼ ਹੋਣਗੇ ਸੁਖਬੀਰ ਬਾਦਲ; ਚੰਡੀਗੜ੍ਹ ‘ਚ ਹੋਵੇਗੀ ਅਹਿਮ ਪੁੱਛ-ਗਿਛ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...