December 12, 2024, 12:22 pm
----------- Advertisement -----------
HomeNewsBreaking NewsPSPCL ਦੀ ਹੜਤਾਲ 5 ਦਿਨਾਂ ਲਈ ਵਧੀ: ਲਾਈਨਮੈਨ, ਜੂਨੀਅਰ ਇੰਜੀਨੀਅਰ ਤੇ ਸਬ...

PSPCL ਦੀ ਹੜਤਾਲ 5 ਦਿਨਾਂ ਲਈ ਵਧੀ: ਲਾਈਨਮੈਨ, ਜੂਨੀਅਰ ਇੰਜੀਨੀਅਰ ਤੇ ਸਬ ਡਵੀਜ਼ਨ ਪੱਧਰ ‘ਤੇ ਲਿਆ ਫੈਸਲਾ

Published on

----------- Advertisement -----------
  • ਕੱਚੇ ਕਾਮੇਂ ਵੀ ਅੱਜ ਤੋਂ ਸਮਰਥਨ ‘ਚ ਹੜਤਾਲ ‘ਤੇ ਜਾਣਗੇ
  • 17 ਨੂੰ ਪਟਿਆਲਾ ‘ਚ ਕੱਢੀ ਜਾਵੇਗੀ ਰੈਲੀ

ਲੁਧਿਆਣਾ 13 ਸਤੰਬਰ 2024 – ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੀ ਦੋਵਾਂ ਕਨਵੀਨਰਾਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੱਡੇ ਫੈਸਲੇ ਲਏ ਗਏ। ਜਿਸ ਸਬੰਧੀ ਜਾਣਕਾਰੀ ਦੇਣ ਲਈ ਦੋਵਾਂ ਕਨਵੀਨਰਾਂ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੱਲੋਂ ਲੁਧਿਆਣਾ ‘ਚ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਸਦੀ ਭਿਣਕ ਲੱਗਦਿਆਂ ਬਿਜਲੀ ਮੰਤਰੀ ਨੇ ਚੰਡੀਗੜ੍ਹ ‘ਚ ਮੀਟਿੰਗ ਦਾ ਸੱਦਾ ਦਿੱਤਾ।

ਉਨ੍ਹਾਂ ਦੀ ਗੈਰਮੌਜੂਦਗੀ ‘ਚ ਲੁਧਿਆਣਾ ‘ਚ ਮੀਡੀਆ ਦਾ ਕੰਮ ਦੇਖ ਰਹੇ ਗੁਰਪ੍ਰੀਤ ਸਿੰਘ ਮਹਿਦੂਦਾਂ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਢਿੱਲੋਂ, ਸੂਬਾਈ ਆਗੂ ਐਡੀਸ਼ਨਲ ਐਸਡੀਓ ਰਘਵੀਰ ਸਿੰਘ, ਰਛਪਾਲ ਸਿੰਘ ਪਾਲੀ ਅਤੇ ਪੈਨਸਰਜ ਯੂਨੀਅਨ ਦੇ ਕੇਵਲ ਸਿੰਘ ਬਨਵੈਤ ਨੇ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆ ਹੋਈਆਂ ਜਾਇਜ਼ ਅਤੇ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਗੈਰ ਜ਼ਮਹੂਰੀ, ਤਾਨਾਸ਼ਾਹੀ ਅਤੇ ਟ੍ਰੇਡ ਯੂਨੀਅਨ ਅਧਿਕਾਰਾਂ ਉੱਪਰ ਹਮਲੇ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਰਤੇ ਜਾ ਰਹੇ ਹੱਥਕੰਡਿਆਂ ਦੀ ਨਿਖੇਧੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਮੇਨੈਜਮੈਂਟ ਵੱਲੋਂ ਬਿਜਲੀ ਕਰਮਚਾਰੀਆਂ ਅੰਦਰ ਡਰ ਅਤੇ ਭੈਅ ਪੈਦਾ ਕਰਨ ਲਈ ਅਤੇ ਅਣ ਅਧਿਕਾਰਤ ਕਾਰਵਾਈਆਂ ਕਰਦੇ ਹੋਏ ਅਣ ਅਧਿਕਾਰਿਤ ਕਰਮਚਾਰੀਆਂ/ ਅਧਿਕਾਰੀਆਂ ਸਮੇਤ ਮਹਿਲਾਵਾਂ (ਜਿਵੇਂ ਕਿ ਕਲੈਰੀਕਲ, ਦਰਜਾ ਚਾਰ, ਅਕਾਊਂਟਸ, ਏ ਐਮ (ਆਈ ਟੀ), ਪੇਸਕੋ ਕਾਮਿਆਂ ਆਦਿ) ਦੀ ਗਰਿੱਡ ਸਬ ਸਟੇਸ਼ਨਾਂ ਉੱਪਰ ਡਿਊਟੀ ਲਗਾਈ ਜਾ ਰਹੀ ਹੈ। ਬਿਜਲੀ ਨਿਗਮ ਦੀ ਇਹ ਨੀਤੀ ਬਿਜਲੀ ਵਰਗੇ ਜੋਖਿਮ ਨਾਲ ਜੁੜੇ ਅਦਾਰੇ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਅਵੱਗਿਆ ਹੈ। ਇਸ ਸੱਭ ਨੂੰ ਦੇਖਦੇ ਹੋਏ ਜੱਥੇਬੰਦੀ ਦੇ ਆਗੂਆਂ ਵੱਲੋਂ 13-09-24 ਤੋਂ 17-09-24 ਤੱਕ (5 ਦਿਨ) ਸਮੂਹਿਕ ਛੁੱਟੀ ਨੂੰ ਹੋਰ ਵਧਾ ਦਿੱਤਾ ਗਿਆ ਹੈ ‘ਤੇ ਸਾਰੇ ਬਿਜਲੀ ਕਾਮੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। 17-09-24 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਵਰਕ ਟੂ ਰੂਲ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਕਾਲੇ ਝੰਡੇ ਦਿਖਾਏ ਜਾਣਗੇ। ਉਨ੍ਹਾਂ ਏਹ ਵੀ ਦੱਸਿਆ ਕਿਸਾਨ ਯੂਨੀਅਨਾਂ ਤੋਂ ਬਾਅਦ ਸਾਨੂੰ ਪਟਵਾਰ ਯੂਨੀਅਨ ਦਾ ਵੀ ਸਮੱਰਥਨ ਮਿਲਿਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀ ਪਹਿਲੀ ਮੁੱਖ ਮੰਗ ਮ੍ਰਿਤਕ ਬਿਜਲੀ ਕਾਮੇ ਦੇ ਪਰਿਵਾਰ ਲਈ 1 ਕਰੋੜ ਦੀ ਆਰਥਿਕ ਸਹਾਇਤਾ ਅਤੇ ਜਖਮੀਂ ਹੋਣ ਦੀ ਹਾਲਤ ‘ਚ ਕੈਸ ਲੈੱਸ ਇਲਾਜ ਦੀ ਮੰਗ ਤਾਂ ਪੱਕੇ ਕਾਮਿਆਂ ਦੇ ਨਾਲ ਨਾਲ ਕੱਚੇ ਕਾਮਿਆਂ ਨਾਲ ਵੀ ਜੁੜੀ ਹੈ। ਇਸਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਵੀ ਕੱਚੇ ਕਾਮਿਆਂ ਨਾਲ ਜੁੜੀ ਹੈ। ਜਿਸਨੂੰ ਦੇਖਦੇ ਹੋਏ ਕੱਚੇ ਕਾਮਿਆਂ ਦੀ ਯੂਨੀਅਨਾਂ ਵੀ ਇਸ ਸੰਘਰਸ਼ ‘ਚ ਪਹਿਲਾਂ ਹੀ ਭਾਗੀਦਾਰੀ ਸਨ ਪਰ ਅੱਜ ਰਾਤ 12 ਵਜੇ ਤੋਂ ਉਹ ਔਜਾਰ ਛੋੜ ਹੜਤਾਲ ‘ਚ ਸ਼ਾਮਿਲ ਹੋ ਜਾਣਗੇ।

ਰਣਜੀਤ ਸਿੰਘ ਢਿੱਲੋਂ, ਸੂਬਾਈ ਆਗੂ ਐਡੀਸ਼ਨਲ ਐਸਡੀਓ ਰਘਵੀਰ ਸਿੰਘ ਅਤੇ ਰਛਪਾਲ ਸਿੰਘ ਪਾਲੀ ਨੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆ ਲਈ ਮੁਆਫੀ ਵੀ ਮੰਗੀ ਗਈ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਸਦਾ ਦੋਸ਼ੀ ਪੰਜਾਬ ਸਰਕਾਰ, ਬਿਜਲੀ ਮੰਤਰੀ ਤੇ ਬਿਜਲੀ ਨਿਗਮ ਦੀ ਮੇਨੈਜਮੈਂਟ ਨੂੰ ਦੱਸਿਆ। ਪੈਨਸਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਸੁਰਜੀਤ ਸਿੰਘ, ਸੋਬਨ ਸਿੰਘ, ਦੀਪਕ ਕੁਮਾਰ, ਹਿਰਦੈ ਰਾਮ, ਵਰੁਣ ਭਾਟੀਆ, ਓਮੇਸ਼ ਕੁਮਾਰ, ਗੱਬਰ ਸਿੰਘ, ਧਰਮਿੰਦਰ, ਧਰਮਪਾਲ, ਰਘਵੀਰ ਸਿੰਘ, ਮੁਨੀਸ਼ ਬੱਬਰ, ਕੇਵਲ ਸਿੰਘ ਅਕਾਸ਼ਦੀਪ, ਸੁਖਦੇਵ ਸਿੰਘ, ਦਾਨ ਬਹਾਦਰ, ਨਰਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸ਼ੰਮੀ, ਲਖਵੀਰ ਸਿੰਘ, ਅਮਿਤ ਕੁਮਾਰ, ਸੁਰਜੀਤ ਸਿੰਘ ਗਾਬਾ, ਗੌਰਵ ਕੁਮਾਰ, ਬਲਰਾਜ ਸਿੰਘ, ਪਵਨ ਕੁਮਾਰ, ਬਲਜੀਤ ਸਿੰਘ ਅਤੇ ਹੋਰ ਹਾਜਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਗੜ ਰਹੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ, ਡਾਕਟਰਾਂ ਨੂੰ ਇਹ ਡਰ!, ਜਥੇਬੰਦੀਆਂ ਨੇ ਲਗਾਏ ਇਲਜ਼ਾਮ

ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ...

ਗੁਰੂ ਘਰ ਤੋਂ ਵਾਪਿਸ ਆ ਰਹੇ ਪਾਠੀ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕ+ਤ+ਲ, ਜਾਣੋਂ ਕੀ ਹੈ ਮਾਮਲਾ

ਪੰਜਾਬ ਦੇ ਬਿਆਸ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਇੱਕ...

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ… ਉਲੰਘਣਾ ਕਰਨ ਤੇ ਹੋਵੇਗੀ ਵੱਡੀ ਕਾਰਵਾਈ

ਪੰਜਾਬ ਸਰਕਾਰ ਵੱਲੋਂ Playway ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ...

16 ਸਾਲ ਦੀ ਉਮਰ ਤੋਂ ਆਏ ਸਨ ਬਾਣੇ ਚ, ਵਿਵਾਦਾਂ ਚ ਰਹਿਣ ਵਾਲੇ,ਜਾਣੋਂ ਕੋਣ ਨੇ ਢੱਡਰੀਆਂ ਵਾਲੇ ?

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਤਾਂ ਜ਼ਹਿਰ ਦੇਕੇ ਦਿੱਤੀ ਸੀ ਮੌ+ਤ,ਜਾਣੋਂ ਢੱਡਰੀਆਂ ਵਾਲੇ ਦਾ ਕਾਲਾ ਸੱਚ!

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਨਸ਼ੇ ਨੂੰ ਲੈਕੇ NIA ਦੀ ਵੱਡੀ ਕਾਰਵਾਈ,ਪੰਜਾਬ ਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ

ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ NIA ਦੀ ਰੇਡ ਜਾਰੀ ਹੈ। ਦੱਸਣਯੋਗ ਹੈ ਕਿ ਇਹ...

ਖ਼ੁਸ਼ੀਆਂ ਬਦਲੀਆਂ ਮਾਤਮ ਚ,ਵਿਆਹ ਤੋਂ ਦੂਜੇ ਦਿਨ ਨਵੀਂ ਵਿਆਹੀ ਨੇ ਚੁੱਕਿਆ ਖੌਫਨਾਕ ਕਦਮ

ਸਥਾਨਕ ਟਿੱਬਾ ਰੋਡ ਸ਼ਿਵ ਸ਼ੰਕਰ ਕਾਲੋਨੀ ਵਿੱਚ ਵਿਆਹੀ ਮੁਟਿਆਰ ਨੇ ਵਿਆਹ ਤੋਂ ਦੋ ਦਿਨ...

ਬੁਰੇ ਫਸੇ ਰਣਜੀਤ ਸਿੰਘ ਢੱਡਰੀਆਂ ਵਾਲੇ,ਕਤਲ ਤੇ ਬਲਾਤਕਾਰ ਦਾ ਕੇਸ ਦਰਜ !

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ...

ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਅਪੀਲ, 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ...